ਮਾਣ ਮੱਤੀਏ

ਗੁਰਪ੍ਰੀਤ ਸਿੰਘ

(ਸਮਾਜ ਵੀਕਲੀ)

ਮਾਣ ਨੀ ਪੰਜਾਬ ਦਾ ਤੂੰ ਮਾਣ ਮੱਤੀਏ
ਰੰਗਲੇ ਪੰਜਾਬ ਦੀ ਏ ਸ਼ੇਰ ਬੱਚੀਏ
ਰੱਖ ਨੀ  ਖਿਆਲ ਕੇ ਤੂੰ ਬਾਬਲੇ ਦੀ ਪੱਗ ਦਾ
ਹਾਸਾ ਕੀਤੇ ਬੱਣ ਜੇ ਨਾ ਵੀਰਾ ਤੇਰਾ ਜੱਗ ਦਾ
ਜੁੱਤੀ ਥੱਲੇ ਰੱਖੀ ਨੀ ਜਿਹੜਾ ਟਿੱਚ ਜਾਣਦਾ
ਚਾਨਣ ਮੁਨਾਰੀਏ ਨੀ ਮੋਮਬਤੀਏ
ਮਾਣ ਨੀ ਪੰਜਾਬ ਦਾ ਤੂੰ ਮਾਣ ਮੱਤੀਏ
ਰੰਗਲੇ ਪੰਜਾਬ ਦੀ ਏ ਸ਼ੇਰ ਬੱਚੀਏ
ਗਿੱਧਿਆਂ ਦੀ ਰਾਣੀ ਨੀ ਧਮਾਲਾਂ ਜਾਵੇ ਪੱਟਦੀ
ਪੰਜ ਪਾਣੀਆਂ ਦੀ ਹੂਰ ਮਜਾਜਾਂ ਜਾਵੇ  ਪੱਟਦੀ
ਵੈਰੀਆਂ ਦੇ ਬੰਨੇ ਮੱਕੂੰ ਖੰਡੇ ਨਾਲ ਨੀ
ਮਾਈ ਭਾਗੋ ਦੀ ਚੰਡੀਏ ਦਲੇਰ ਬੱਚੀਏ
ਮਾਣ ਨੀ ਪੰਜਾਬ ਦਾ ਮਾਣ ਮੱਤੀਏ
ਰੰਗਲੇ ਪੰਜਾਬ ਦੀਏ ਸ਼ੇਰ ਬੱਚੀਏ
ਦੱਬਦੇ ਨੂੰ ਦੱਬਦੇਆ ਬੰਦੇ ਨੇ ਫ਼ਿਰਾਕ ਵਿਚ ਪਾਰਖੂ ਨਿਗਾਹਾਂ ਨੀ ਰੱਖ ਤੂੰ ਦਿਮਾਗ ਵਿਚ
ਨਿੰਦਕਾਂ ਚ ਨਿੰਦੇ  ਬੇਸ਼ਕ ਏ ਜਹਾਨ ਸਾਰਾ
ਤੇਰੇ ਬਿਨਾਂ ਹੈਨੀ ਵਜੂਦ ਭੋਰਾ ਜੱਟੀਏ
ਮਾਣ ਨੀ ਪੰਜਾਬ ਦਾ ਮਾਣ ਮੱਤੀਏ
ਰੰਗਲੇ ਪੰਜਾਬ ਦੀਏ ਸ਼ੇਰ ਬੱਚੀਏ
ਭੂੰਆ ਭੈਣ ਚਾਚੀ ਮਾਮੀਆਂ ਦੇ ਰਿਸ਼ਤੇ
ਤੇਰੀ ਕੁੱਖ ਚੋਂ ਜਨੱਮ ਲੲੀ ਤਰਸਦੇ ਫਰੀਸ਼ਤੇ
ਸੂਝ ਬੂਝ ਨਾਲ ਨਿਭਾਵੇ ਹਰ ਕਿਰਦਾਰ ਨੂੰ
 ਰਚਨਾ ਚ ” ਸਫ਼ਰੀ” ਨੇ ਰੀਝ ਨਾਲ ਰੱਚੀਏ
ਮਾਣ ਨੀ ਪੰਜਾਬ ਦਾ ਮਾਣ ਮੱਤੀਏ
ਰੰਗਲੇ ਪੰਜਾਬ ਦੀਏ ਸ਼ੇਰ ਬੱਚੀਏ
ਗੁਰਪ੍ਰੀਤ ਸਿੰਘ 
ਪ੍ਰੀਤ ਸਫ਼ਰੀ 
7508147356
Previous articleਸੂਰਮੇ
Next articleਮਿੱਟੀ ਦੀ ਕੀਮਤ