ਸੂਰਮੇ

(ਸਮਾਜ ਵੀਕਲੀ)

ਦੋਸਤੋ, ਆਪਣੇ ਪਿਆਰੇ ਦੇਸ਼ ਲਈ
ਜਾਨਾਂ ਵਾਰਨ ਲਈ
ਤਿਆਰ ਖੜੇ ਸੂਰਮਿਆਂ ਦੀ
ਕੋਈ ਜ਼ਾਤ ਨਹੀਂ ਹੁੰਦੀ ,
ਕੋਈ ਧਰਮ ਨਹੀਂ ਹੁੰਦਾ।
ਉਨ੍ਹਾਂ ਨੂੰ ਆਪਣੇ ਪਿਆਰੇ
ਦੇਸ਼ ਸਾਮ੍ਹਣੇ
ਭੈਣ, ਭਰਾ ਤੇ ਮਾਤਾ, ਪਿਤਾ ਦੇ
ਰਿਸ਼ਤੇ ਫਿੱਕੇ ਲੱਗਦੇ ਹਨ।
ਉਨ੍ਹਾਂ ਨੂੰ ਇਹ ਫਿਕਰ ਨਹੀਂ ਹੁੰਦਾ
ਕਿ ਉਨ੍ਹਾਂ ਦੀ ਸ਼ਹੀਦੀ ਪਿੱਛੋਂ
ਉਨ੍ਹਾਂ ਨੂੰ ਕੋਈ
ਯਾਦ ਰੱਖੇਗਾ ਜਾਂ ਨਹੀਂ ,
ਉਨ੍ਹਾਂ ਦੀ ਯਾਦ ਵਿੱਚ
ਕੋਈ ਸਮਾਰਕ ਬਣਾਏਗਾ ਜਾਂ ਨਹੀਂ।
ਉਨ੍ਹਾਂ ਦੇ ਦਿਲ ਦੀ ਤਾਂ
ਬੱਸ ਇੱਕੋ ਖਾਹਿਸ਼ ਹੁੰਦੀ ਹੈ
ਆਪਣੇ ਪਿਆਰੇ ਦੇਸ਼ ਲਈ
ਜਾਨਾਂ ਵਾਰਨੀਆਂ
ਆਪਣੇ ਪਿਆਰੇ ਦੇਸ਼ ਲਈ
ਜਾਨਾਂ ਵਾਰਨੀਆਂ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous article“ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਸਰੋਕਾਰ” ਵਿਸ਼ੇ ਤੇ ਅੰਬੇਡਕਰ ਭਵਨ ਵਿਖੇ ਹੋਈ ਵਿਚਾਰ ਗੋਸ਼ਟੀ
Next articleਮਾਣ ਮੱਤੀਏ