ਮਾਨਸਾ, 9 ਜੂਨ (ਔਲਖ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮਲੇਰੀਆ ਇਲੈਮੀਨੇਸ਼ਨ ਲਈ ਯਤਨਸ਼ੀਲ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ ਦੀ ਯੋਗ ਅਗਵਾਈ ਹੇਠ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲਰ ਪ੍ਰੋਗਰਾਮ ਅਮਲੇ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਮਾਨਸਾ ਵਿੱਚ ਐਨ ਵੀ ਬੀ ਡੀ ਸੀ ਬਰਾਂਚ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਮਲੇਰੀਆ ਬੁਖਾਰ ਦੇ ਕੇਸਾਂ ਦੀ ਭਾਲ, ਜਾਂਚ, ਇਲਾਜ ਅਤੇ ਜਾਗਰੂਕਤਾ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਅੱਜ ਪਿੰਡ ਹੀਰੇਵਾਲਾ ਵਿਖੇ ਮਲੇਰੀਆ ਪਾਜਟਿਵ ਕੇਸ ਦੀ ਫਾਲੋਅੱਪ ਕਰਨ ਲਈ ਪਹੁੰਚੇ ਗੁਰਜੰਟ ਸਿੰਘ ਅਸਿਸਟੈਂਟ ਮਲੇਰੀਆ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਂਗ ਮਲੇਰੀਆ ਵੀ ਇੱਕ ਮਹਾਂਮਾਰੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਪਰ ਅਸੀਂ ਸਾਰੇ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਇਸ ਬਿਮਾਰੀ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰ ਸਕਦੇ ਹਾਂ। ਉਨਾਂ ਦੱਸਿਆ ਕਿ ਮਲੇਰੀਆ ਬੁਖਾਰ ਅੈਨਾਫਲਿਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਖੜੇ ਪਾਣੀ ੳੁੱਤੇ ਪੈਦਾ ਹੁੰਦਾ ਹੈ।
ਇਸ ਲਈ ਸਾਨੂੰ ਘਰਾਂ ਵਿੱਚ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਜਾਂ ਖੜ੍ਹੇ ਪਾਣੀ ਵਿੱਚ ਮਿਟੀ ਦਾ ਤੇਲ ਆਦਿ ਪਾਉਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਿਸਮਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਸਾਰੇ ਜਾਗਰੂਕ ਹੋ ਜਾਈਏ ਅਤੇ ਰਲਕੇ ਕੋਸ਼ਿਸ ਕਰੀਏ ਤਾਂ ਮਲੇਰੀਏ ਦਾ ਖਾਤਮਾ ਹੋ ਸਕਦਾ ਹੈ।
ਕ੍ਰਿਸ਼ਨ ਜਿੰਦਲ ਇਨਸੈਕਟ ਕੁਲੈਕਟਰ ਨੇ ਇਸ ਮੌਕੇ ਮੱਛਰ ਅਤੇ ਲਾਰਵਾ ਚੈੱਕ ਕੀਤਾ। ਇਸ ਮੌਕੇ ਚਾਨਣ ਦੀਪ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਚਾਨਣ ਦੀਪ ਸਿੰਘ ਔਲਖ, 9876888177