ਕਰੋਨਾ ਟੈਸਟ ਕੈਂਪ ਦੌਰਾਨ 106 ਟੈਸਟ ਕੀਤੇ

ਫਿਲੌਰ, ਅੱਪਰਾ-(ਸਮਾਜ ਵੀਕਲੀ)– ਸਥਾਨਕ ਸੀ. ਐੱਚ. ਸੀ. ਅੱਪਰਾ ਵਿਖੇ ਡਾ. ਵੰਦਨਾ ਧੀਰ ਐੱਸ. ਐਮ. ਓ. ਦੀ ਨਿਗਰਾਨੀ ਹੇਠ ਕਰੋਨਾ ਟੈਸਟ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਗੌਰਵ ਕਪੂਰ ਦੀ ਅਗਵਾਈ ਹੇਠ ਡਾ. ਕੁਲਦੀਪ ਰਾਏ, ਅਵਤਾਰ ਚੰਦ ਐੱਚ. ਆਈ, ਅਮਿਤਾ ਅਗਰਵਾਲ ਤੇ ਸਿਵ ਕੁਮਾਰ ਦੀ ਟੀਮ ਨੇ ਕਰੋਨਾ ਟੈਸਟ ਕੈਂਪ ਦੌਰਾਨ 106 ਵਿਅਕਤੀਆਂ ਦੇ ਟੈਸਟ ਕੀਤੇ।

ਜਿਸ ਵਿੱਚ ਗਰਭਵਤੀ ਔਰਤਾਂ, ਆਸ਼ਾ ਵਰਕਰਜ਼, ਪੁਲਿਸ ਕਰਮਚਾਰੀ, ਆਂਗਣਵਾੜੀ ਵਰਕਰਜ਼, ਸ਼ੂਗਰ, ਬੀ. ਪੀ. ਦੇ ਮਰੀਜ਼ ਤੇ ਨਸ਼ਾ ਛੁਡਾਓ ਕੇਂਦਰਾਂ ਦੇ ਨਸ਼ਾ ਛੁਡਵਾਉਣ ਵਾਲੇ ਵਿਅਕਤੀ ਸ਼ਾਮਲ ਸਨ। ਇਸ ਮੌਕੇ ਡਾ. ਵਿਸ਼ਾਲ, ਡਾ. ਅਰਚਨਾ, ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ, ਅਮਨ ਫਾਰਮਾਸਿਸਟ, ਕਿਰਨ ਬਾਲਾ, ਗੁਰਬਖਸ਼ੋ, ਦਿਨੇਸ਼ ਬਾਲਾ, ਕੁਲਦੀਪ ਕੌਰ, ਜਨਕ ਰਾਜ, ਹੈਰੀ ਹਰਜਿੰਦਰ ਕੌਰ ਆਦਿ ਵੀ ਹਾਜ਼ਰ ਸਨ।

Previous articleਮਲੇਰੀਏ ਦੇ ਖਾਤਮੇ ਲਈ ਲੋਕ ਦੇਣ ਸਹਿਯੋਗ – ਗੁਰਜੰਟ ਸਿੰਘ ਏ ਐਮ ਓ
Next articleਖੇਤੀਬਾੜੀ ਵਿਭਾਗ ਨੇ ਬੀਜ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਕੀਤੀ ਚੈਕਿੰਗ