ਮਲਕੀਤ ਬੰਬੇਲੀ ਦੇ ਟਰੈਕ ‘ਮਜ਼ਦੂਰ’ ਦਾ ਪੋਸਟਰ ਰਿਲੀਜ਼

ਕੈਪਸ਼ਨ - ਗਾਇਕ ਮਲਕੀਤ ਬੰਬੇਲੀ ਦੇ ਟਰੈਕ 'ਮਜ਼ਦੂਰ' ਦਾ ਪੋਸਟਰ ਰਿਲੀਜ਼ ਕਰਦੇ ਹੋਏ ਵੱਖ-ਵੱਖ ਆਗੂ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)- ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ ਪੰਜਾਬ ਵਲੋਂ ਰਾਮਾ ਮੰਡੀ ਜਲੰਧਰ ਵਿਖੇ ਮਿਸ਼ਨਰੀ ਗਾਇਕ ਮਲਕੀਤ ਬੰਬੇਲੀ ਦੇ ਟਰੈਕ ‘ਮਜ਼ਦੂਰ’ ਦਾ ਪੋਸਟਰ ਇਕ ਰਾਸ਼ਨ ਵੰਡ ਸਮਾਰੋਹ ਦੌਰਾਨ ਵੱਖ-ਵੱਖ ਆਗੂਆਂ ਵਲੋਂ ਰਿਲੀਜ਼ ਕੀਤਾ ਗਿਆ।

ਇਸ ਮੌਕੇ ਗਾਇਕ ਬੰਬੇਲੀ ਨੇ ਦੱਸਿਆ ਕਿ ਇਸ ਟਰੈਕ ਨੂੰ ਪਵਨ ਮਾਹੀ ਯੂ ਐਸ ਨੇ ਕਲਮਬੱਧ ਕੀਤਾ ਹੈ। ਜੋ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ. ਸੁਖਵੀਰ ਸਿੰਘ ਸਲਾਰਪੁਰੀ ਬਸਪਾ ਸਕੱਤਰ ਪੰਜਾਬ, ਰੂਪ ਲਾਲ ਧੀਰ, ਮੱਖਣ ਫਿਲੌਰ, ਜੋਗਿੰਦਰ ਦੁਖੀਆ, ਰਾਜ ਦਦਰਾਲ, ਬਲਵਿੰਦਰ ਬਿੱਟੂ, ਕਮਲ ਤੱਲਣ, ਰਾਜ ਜੱਸਲ, ਕੰਪਨੀ ਮਾਲਕ ਰਣਜੀਤ ਕੁਮਾਰ ਮਾਹੀ, ਰੂਪਾ ਮਿੱਠਾਪੁਰੀਆ, ਮਾਨਵ ਬੰਗੜ, ਸੰਗੀਤਕਾਰ ਹਰਦੀਪ ਸਿੰਘ, ਸੁਰਿੰਦਰ, ਸੋਨੂੰ, ਲੱਕੀ, ਬੱਗਾ ਰਾਮ ਸਮੇਤ ਕਈ ਹੋਰ ਹਾਜਰ ਸਨ।

Previous articleਗਾਇਕ ਗੁਰਬਖਸ਼ ਸੌਂਕੀਦੇ ‘ਅਦਾਲਤਾਂ’ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼
Next articleਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗਾਏ ਟਰੈਕ ‘ਸੇਵਾ ਪੰਥ ਦੀ’ ਮੁੜ ਰਿਲੀਜ਼