ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗਾਏ ਟਰੈਕ ‘ਸੇਵਾ ਪੰਥ ਦੀ’ ਮੁੜ ਰਿਲੀਜ਼

ਫੋਟੋ : - ਕਲੀਆਂ ਦੇ ਬਾਦਸ਼ਾਹ ਸਵ. ਕੁਲਦੀਪ ਮਾਣਕ ਦੇ ਗਾਏ 'ਕਰਨੀ ਸੇਵਾ ਪੰਥ ਦੀ' ਟਰੈਕ ਦਾ ਪੋਸਟਰ।

ਅੱਠੇ ਟਰੈਕ ਗਾਇਕ ਬਲਦੇਵ ਰਾਹੀ ਵਲੋਂ ਕੀਤੇ ਹੋਏ ਨੇ ਕਲਮਬੱਧ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)- ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਵਲੋਂ ਗਾਏ ਖਾਲਸੇ ਦੀ ਸ਼ਾਨ ਵਿਚ ਅੱਠ ਟਰੈਕ ਮੁੜ ਸੀ ਟੀ ਸੀ ਕੰਪਨੀ ਵਲੋਂ ਸਿੰਗਲ ਟਰੈਕਾਂ ਦੇ ਰੂਪ ਵਿਚ ਰਿਲੀਜ਼ ਗਏ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਇੰਨ•ਾਂ ਅੱਠ ਟਰੈਕਾਂ ਦੇ ਲੇਖਕ ਰਾਹੀ ਲੁਧਿਆਣਵੀਂ ਉਰਫ ਬਲਦੇਵ ਰਾਹੀ ਨੇ ਦੱਸਿਆ ਕਿ ਇਹ ਟਰੈਕ ਕਰੀਬ 20 ਸਾਲ ਪਹਿਲਾਂ ਸੀ ਟੀ ਸੀ ਕੰਪਨੀ ਨੇ ‘ਸੇਵਾ ਪੰਥ ਦੀ’ ਟਾਇਟਲ ਹੇਠ ਆਡੀਓ ਰੰਗ ਵਿਚ ਰਿਲੀਜ਼ ਕੀਤੇ ਸਨ।

ਪਰ ਹੁਣ ਇਹ ਟਰੈਕਾਂ ਨੂੰ ਵੱਖ-ਵੱਖ ਟਾਇਟਲ ਸੌਂਗ ਦਾ ਨਾਮ ਦੇ ਕੇ ਮੁੜ ਰਿਲੀਜ਼ ਕੀਤਾ ਗਿਆ ਹੈ। ਜਿਸ ਦਾ ਸੰਗੀਤ ਐਸ ਐਨ ਸ਼ਰਮਾ ਨੇ ਦਿੱਤਾ ਹੈ। ਬਲਦੇਵ ਰਾਹੀ ਨੇ ਦੱਸਿਆ ਕਿ ਇੰਨ•ਾਂ ਟਰੈਕਾਂ ਨੂੰ ਸਰਬ ਸ਼੍ਰੀ ਕੁਲਦੀਪ ਮਾਣਕ ਜੀ ਦੀ ਅਵਾਜ਼ ਵਿਚ ਰਿਕਾਰਡ ਕਰਵਾਉਣ ਲਈ ਵਿਸ਼ੇਸ਼ ਮਾਰਗ ਦਰਸ਼ਨ ਅਤੇ ਉਤਸ਼ਾਹ ਉਪਰਾਲਾ ਗਾਇਕ ਸੁਖਵਿੰਦਰ ਪੰਛੀ ਅਤੇ ਪਰਮਿੰਦਰ ਮਣਕੀ ਨੇ ਦਿੱਤਾ ਸੀ। ਜਿੰਨ•ਾਂ ਦਾ ਉਹ ਤਹਿ ਦਿਲ ਤੋਂ ਧੰਨਵਾਦੀ ਹੈ। ਇੰਨ•ਾਂ ਟਰੈਕਾਂ ਦੇ ਪੇਸ਼ਕਾਰ ਸ਼੍ਰੀ ਇੰਦਰਜੀਤ ਹਨ।

ਜ਼ਿਕਰਯੋਗ ਹੈ ਕੁਲਦੀਪ ਮਾਣਕ ਸਾਹਿਬ ਦੀ ਅਵਾਜ਼ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਲਈ ਇਹ ਇਕ ਬੇਹਤਰੀਨ ਪੇਸ਼ਕਾਰੀ ਹੈ। ਇਨ•ਾਂ ਟਰੈਕਾਂ ਵਿਚ ਕੋਰਸ ਗਾਇਕ ਵਜੋਂ ਕੇਵਲ ਜਲਾਲ ਅਤੇ ਪ੍ਰਗਟ ਖਾਨ ਨੇ ਸਹਿਯੋਗ ਕੀਤਾ।

Previous articleਮਲਕੀਤ ਬੰਬੇਲੀ ਦੇ ਟਰੈਕ ‘ਮਜ਼ਦੂਰ’ ਦਾ ਪੋਸਟਰ ਰਿਲੀਜ਼
Next articleਲੋਕ ਸਰਕਾਰੀ ਤੇ ਪ੍ਰਸ਼ਾਸ਼ਨਿਕ ਹਦਾਇਤ ਦੀ ਕਰਨ ਪਾਲਣਾ – ਏ ਐਸ ਆਈ ਮੋਹਨ ਲਾਲ