ਗਾਇਕ ਗੁਰਬਖਸ਼ ਸੌਂਕੀਦੇ ‘ਅਦਾਲਤਾਂ’ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼

ਫੋਟੋ : - ਗਾਇਕ ਗੁਰਬਖਸ਼ ਸੌਂਕੀ ਦੇ 'ਅਦਾਲਤਾਂ' ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ‘ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ’, ਵਰਗੇ ਸਿਰਮੌਰ ਗੀਤ ਦੇ ਗਾਇਕ ਗੁਰਬਖਸ਼ ਸੌਂਕੀ ਹੁਣ ਤੱਕ ਦਰਜਨਾਂ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕੇ ਹਨ। ਅੱਜਕੱਲ ਸ਼ੋਸ਼ਲ ਮੀਡੀਏ ਤੇ ਉਨ•ਾਂ ਦੇ ਆ ਰਹੇ ਨਵੇਂ ਟਰੈਕ ‘ਅਦਾਲਤਾਂ’ ਦਾ ਪੋਸਟਰ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ ਹੈ।

ਜਿਸ ਦੀ ਪ੍ਰਮੋਸ਼ਨ ਗੁਰਬਖਸ਼ ਸੌਂਕੀ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਦਿਨ ਰਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਗੁਰਬਖਸ਼ ਸੌਂਕੀ ਵਲੋਂ ‘ਤੇਰੇ ਬਿਨਾ’, ‘ਹੰਝੂ’ ਅਤੇ ‘ਯਾਰੀ’ ਆਦਿ ਗੀਤ ਮਾਰਕੀਟ ਵਿਚ ਲਾਂਚ ਕੀਤੇ ਗਏ। ਜਿੰਨ•ਾਂ ਨੂੰ ਸਰੋਤੇ ਭਰਪੂਰ ਪਿਆਰ ਅਤੇ ਸਤਿਕਾਰ ਦੇ ਰਹੇ ਹਨ।

Previous articleਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਖੇਤੀ ਸੁਧਾਰ ਬਿੱਲ ਦਾ ਕੀਤਾ ਵਿਰੋਧ
Next articleਮਲਕੀਤ ਬੰਬੇਲੀ ਦੇ ਟਰੈਕ ‘ਮਜ਼ਦੂਰ’ ਦਾ ਪੋਸਟਰ ਰਿਲੀਜ਼