ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਲਈ ਮਾਲੀ ਮਦਦ ਲਈ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐਫ ਦੁਆਰਾ ਆਰਸੀਐਫ ਦੇ ਸਾਹਮਣੇ ਗੇਟ ਨੰ ਦੋ ਤੇ ਬੂਥ ਲਗਾ ਕੇ ਸੇਵਾ ਇਕੱਤਰ ਕੀਤੀ ਜਾ ਰਹੀ ਸੇਵਾ ਕਰਨ ਦੇ ਚਾਹਵਾਨ ਸਵੇਰੇ ਦੱਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਸੇਵਾ ਪਹੁੰਚਾ ਸਕਦੇ ਹਨ ਇਹ ਸੇਵਾ ਬਹੁਤ ਜਲਦ ਸੰਘਰਸ਼ ਕਰਦੇ ਕਿਸਾਨਾਂ ਤਕ ਸੇਵਾ ਪਹੁੰਚਾਈ ਜਾਵੇਗੀ ਇਸ ਮੌਕੇ ਜਸਪਾਲ ਸਿੰਘ ਸਾਹਨੀ ਪ੍ਰਭਜੋਤ ਸਿੰਘ ਮਨਿੰਦਰ ਸਿੰਘ ਪ੍ਰਦੀਪ ਸਿੰਘ ਅਮਰੀਕ ਸਿੰਘ ਜਸਵਿੰਦਰ ਸਿੰਘ ਅਮਨ ਸ਼ਰਨਜੀਤ ਸਿੰਘ ਕੁਲਜੀਤ ਸਿੰਘ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ
HOME ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਕਿਸਾਨਾਂ ਦੀ ਮਾਲੀ ਮਦਦ ਲਈ ਬੂਥ ਲਗਾਇਆ