ਡੀ ਟੀ ਐੱਫ ਬਲਾਕ ਮਸੀਤਾਂ ਤੇ ਬਲਾਕ ਸੁਲਤਾਨਪੁਰ ਲੋਧੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਹੋਈ

ਜ਼ਿਲ੍ਹਾ ਜਨਰਲ ਸਕੱਤਰ ਜਯੋਤੀ ਮਹਿੰਦਰੂ ਤੇ ਬਲਾਕ ਪ੍ਰਧਾਨ ਹਰਪ੍ਰੀਤਪਾਲ ਸਿੰਘ ਦੀ ਰਹਿਨੁਮਾਈ ਵਿੱਚ ਨੇਪਰੇ ਚੜ੍ਹੀ ਚੋਣ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਜ਼ਿਲਾ ਕਪੂਰਥਲਾ ਦੇ ਬਲਾਕ ਮਸੀਤਾਂ ਅਤੇ ਸੁਲਤਾਨਪੁਰ ਲੋਧੀ ਦੀ ਬਲਾਕ ਕਮੇਟੀ ਦੀ ਚੋਣ ਹਰਪ੍ਰੀਤਪਾਲ ਸਿੰਘ ਬਲਾਕ ਪ੍ਰਧਾਨ ਕਪੂਰਥਲਾ 3 ਦੀ ਰਹਿਣਮਾਈ ਹੇਠ ਹੋਈ। ਜਿਸ ਵਿਚ ਸਬੰਧਿਤ ਬਲਾਕਾਂ ਦੇ ਅਧਿਆਪਕਾਂ ਨੇ ਭਰਵੀਂ ਹਾਜ਼ਰੀ ਭਰੀ। ਇਸ ਇਕੱਠ ਵਿਚ ਬਲਾਕ ਪ੍ਰਧਾਨ ਸ, ਨਿਸ਼ਾਨ ਸਿੰਘ ਲੱਖਵਰਿਆਹ, ਬਲਾਕ ਸਕੱਤਰ ਸੁਖਜਿੰਦਰ ਸਿੰਘ ਅਹਾਲੀਕਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਿਧੀਪੁਰ ਅਤੇ ਵਿੱਤ ਸਕੱਤਰ ਗੁਰਦਿਆਲ ਸਿੰਘ ਡੌਲਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਤੇ ਸ੍ਰੀ ਜਯੋਤੀ ਮਹਿੰਦਰੂ ਜ਼ਿਲਾ ਜਨਰਲ ਸਕੱਤਰ ਡੀ.ਟੀ.ਐੱਫ. ਕਪੂਰਥਲਾ ਵਿਸ਼ੇਸ ਤੌਰ ਤੇ ਹਾਜਰ ਹੋਏ। ਇਸ ਤੋਂ ਇਲਾਵਾ ਚੁਣੇ ਹੋਏ ਅਹੁਦੇਦਾਰਾਂ ਅਤੇ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ ਸਾਥੀਆਂ ਨੂੰ ਸਟੇਟ ਪ੍ਰਧਾਨ ਸ੍ਰੀ ਦਿਗਵਿਜੇ ਪਾਲ ਸ਼ਰਮਾ, ਸਟੇਟ ਸਕੱਤਰ ਸ.ਸਰਵਣ ਸਿੰਘ ਔਜਲਾ, ਸਟੇਟ ਕਮੇਟੀ ਮੈਂਬਰ ਸ੍ਰੀ ਰੋਸ਼ਨ ਲਾਲ ਬੇਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਚਰਨਜੀਤ ਸਿੰਘ ਖੀਰਾਂਵਾਲੀ ਨੇ ਵਧਾਈ ਦਿੱਤੀ ਅਤੇ ਖ਼ੁਸ਼ੀ ਜਾਹਰ ਕੀਤੀ।

ਚੁਣੀ ਹੋਈ ਟੀਮ ਨੇ ਭਵਿੱਖ ਵਿਚ ਜਥੇਬੰਦੀ ਦੀ ਮਜਬੂਤੀ ਅਤੇ ਅਧਿਆਪਕ ਸਾਥੀਆਂ ਦੇ ਹਰ ਦੁੱਖ ਸੁੱਖ ਵਿਚ ਨਾਲ ਖੜ੍ਹਨ ਅਤੇ ਵਿਭਾਗੀ ਕੰਮਾਂ ਨੂੰ ਕਰਨ ਪ੍ਰਤੀ ਵਿਸਵਾਸ਼ ਦਿਵਾਇਆ ਗਿਆ।ਇਸ ਮੌਕੇ ਹਰਪ੍ਰੀਤਪਾਲ ਸਿੰਘ, ਜਯੋਤੀ ਮਹਿੰਦਰੂ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਵੰਤ ਸਿੰਘ, ਅਮਨਪ੍ਰੀਤ ਸਿੰਘ, ਮਨੀ ਪਾਠਕ, ਰਾਜਵਿੰਦਰ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਕੌਰ,ਮਨਪ੍ਰੀਤ ਸਿੰਘ, ਜਤਿੰਦਰਜੀਤ ਕੌਰ,ਸੰਦੀਪ ਕੌਰ,ਸਲਵਿੰਦਰ ਕੌਰ,ਰਾਜਵਿੰਦਰ ਕੌਰ,ਪਲਵਿੰਦਰ ਕੌਰ,ਜਗਦੇਵ ਸਿੰਘ,ਪਵਿੱਤਰ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਗੁਰਦਿਆਲ ਸਿੰਘ ਬੂੜੇਵਾਲ,ਸਮੀਰ ਧੀਰ, ਨਵਦੀਪ ਕੌਰ,ਰਾਜਵਿੰਦਰ ਕੌਰ, ਦੀਪਿਕਾ ਚੌਹਾਨ, ਰਜ਼ੀਆ ਭੱਟੀ,ਰਵਿੰਦਰ ਕੌਰ, ਦਵਿੰਦਰ ਕੌਰ ਕੁਲਬੀਰ ਸਿੰਘ, ਰਾਕੇਸ਼ ਕੁਮਾਰ,ਹਰਮਿੰਦਰ ਸਿੰਘ, ਪਰਮਜੀਤ ਸਿੰਘ ਆਦਿ ਸਾਥੀਆਂ ਨੇ ਭਰਵੀਂ ਗਿਣਤੀ ਵਿਚ ਹਾਜ਼ਰੀ ਦਿਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंडियन रेलवे इंप्लाइज फेडरेशन का तृतीय राष्ट्रीय सम्मेलन कल धनबाद में
Next articleਸਵ.ਕਿਸ਼ਨ ਸਿੰਘ ਥਿੰਦ ਮਿਲਣਸਾਰ ਤੇ ਨੇਕਨੀਅਤ ਇਨਸਾਨ ਸਨ – ਖੈੜਾ