ਮਨਿੰਦਰ ਸਿੰਘ ਘੜਾਮੇ: ਕਦੋਂ ਮਿਲ਼ਨੀ ਅਜ਼ਾਦੀ

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)
ਬੀਤ ਗਏ ਵਰ੍ਹੇ , ਬੀਤੇ ਮਾੜੇ ਕਿਉਂ ਹਲਾਤ ਨਾ;
ਸਾਡੇ ਕੋਲੋਂ ਦਿਲ ਸਾਂਭੇ ਜਾਂਦੇ ਸਾਡੇ ਜਜ਼ਬਾਤ ਨਾ;
ਇੱਕ ਹੱਥ ‘ਚ ਕਮਾਣ , ਮਾਰੀ ਜਾਂਦੇ ਇਨਸਾਨ , ਇਹ ਕਿਹੋ ਜਿਹਾ ਛਾਇਆ ਏ ਰਿਵਾਜ਼ ਜੀ;
ਪਤਾ ਨਹਿਓ ਕਦੋਂ ਯਾਰੋ ਮਿਲਨੀ ਅਜ਼ਾਦੀ , ਸੋਚੀਂ ਬੈਠੇ ਜੋ ਸ਼ਹੀਦਾਂ ਦੇ ਖੁਆਬ ਦੀ;
ਕਰ ਕੇ ਪੜਾਈ ਵੀ ਨਾ ਮਿਲੇ ਨੌਕਰੀ, ਭੱਜ ਦੇ ਜਵਾਨ ਫਿਰ ਬਾਹਰ ਨੂੰ;
ਬੱਣ ਦਾ ਜੋ ਹੱਕ ਇਥੇ ਮਿਲਦਾ ਨਹੀਂ, ਖਾਂਦੇ ਨੇ ਕਿਸਾਨ ਤਾਹਿਉ ਜ਼ਹਿਰ ਨੂੰ;
ਭੁੱਖਾ ਅੰਨਦਾਤਾ ਮਰੇ, ਖੁਦਕੁਸ਼ੀ ਵਿਦਿਆਰਥੀ ਵੀ ਕਰੇ, ਹਲਾਤ ਇੱਥੇ ਬੜੇ ਨੇ ਖਰਾਬ ਜੀ;
ਪਤਾ ਨਹਿਓ ਕਦੋਂ ਯਾਰੋ ਮਿਲਣੀ ਅਜ਼ਾਦੀ , ਸੋਚੀਂ ਬੈਠੇ ਜੋ ਸ਼ਹੀਦਾਂ ਦੇ ਖੁਆਬ ਦੀ;
ਵਿਕ ਗਿਆ ਮੀਡੀਆ, ਸੱਚ ਨਹਿਉ ਖੋਲਦਾ;
ਪੈਸੇ ਪਿਛੇ ਲੱਗ, ਬੋਲੀ ਚੋਰਾਂ ਵਾਲੀ ਬੋਲਦਾ;
ਚਿੱਟੇ ਗੋਲੇ ਰਲੇ ਨੇ ਕਬੂਤਰ, ਇਕੱਠੇ ਬਹਿ ਖਾਈ ਜਾਂਦੇ ਨੇ ਕਵਾਬ ਜੀ;
ਪਤਾ ਨਹਿਓ ਕਦੋਂ ਯਾਰੋ ਮਿਲਣੀ ਅਜ਼ਾਦੀ , ਸੋਚੀਂ ਬੈਠੇ ਜੋ ਸ਼ਹੀਦਾਂ ਦੇ ਖੁਆਬ ਦੀ;
ਥਾਂ-ਥਾਂ ਉਤੇ ਧੱਕੇ, ਮੰਨ ਔਖਾ ਬੜਾ ਸਮਝਾਉਣਾ;
ਚੱਲਦੇ ਨੇ ਨੋਟ , ਕੰਮ ਸਰਕਾਰੀ ਜੇ ਕਰਾਉਣਾ;
ਕਹਿੰਦੇ ਬੜੀਆਂ ਕਿਤਾਬਾਂ ਅਸੀਂ ਪੜ੍ਹੀਆਂ, ਜੋ ਕੁਰਸੀ ਤੇ ਬੈਠੇ ਨੇ ਨਵਾਬ ਜੀ;
ਪਤਾ ਨਹਿਓ ਕਦੋਂ ਯਾਰੋ ਮਿਲਣੀ ਅਜ਼ਾਦੀ , ਸੋਚੀਂ ਬੈਠੇ ਜੋ ਸ਼ਹੀਦਾਂ ਦੇ ਖੁਆਬ ਦੀ;
ਸੱਚ ਮੈਂ ਤਾਂ ਲਿਖਣਾ , ਕੌੜਾ ਕੁਝ ਲੋਕਾਂ ਨੂੰ ਤਾਂ ਲੱਗੂਗਾ;
ਖੋਲਣਾ ਮੈਂ ਭੇਤ , ਭੋਲੀ ਜਨਤਾਂ ਦੇ ਹੱਕਾਂ ਨੂੰ ਜੋ ਠੱਗੁਗਾ;
ਇੱਕ ਬੋਤਲ ਦੇ ਪਿਛੇ ਲੱਗ , ਮਾੜੇ ਹੱਥਾਂ ਵਿੱਚ ਆ ਗਈ ਮਨਿੰਦਰ ਸਿਆਂ ਚਾਬੀ ਏ ਪੰਜਾਬ ਦੀ;
ਪਤਾ ਨਹਿਓ ਕਦੋਂ ਯਾਰੋ ਮਿਲਣੀ ਅਜ਼ਾਦੀ , ਸੋਚੀ ਬੈਠੇ ਜੋ ਸ਼ਹੀਦਾਂ ਦੇ ਖੁਆਬ ਦੀ;
     ਮਨਿੰਦਰ ਸਿੰਘ ਘੜਾਮਾਂ
    9779390233
Previous articleਪਾਣੀਆਂ ਵੇ ਪਾਣੀਆਂ ਕਿਉਂ ਬਦਲ ਗਈਆਂ ਕਹਾਣੀਆਂ;
Next articleਬਦਲ ਗਏ