ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਦਿੱਲੀ ਵਿਖੇ ਦੋ ਟਰੱਕਾਂ ਰਾਹੀਂ ਸਾਮਾਨ ਭੇਜਿਆ

ਐੱਨ ਆਰ ਆਈ  ਪੰਜਾਬੀਆਂ ਵੱਲੋ ਸੌਂਪੀ ਸੇਵਾ ਮੋਰਚੇ ਤੇ ਭੇਜੀ- ਚੱਠਾ 

ਅਮਰੀਕਾ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿਚ ਅੱਜ ਫੇਰ ਇੱਕ ਟਰੱਕ ਪਾਣੀ ਦਾ ਅਤੇ 10 ਕੁਵਿੰਟਲ ਬਦਾਮ, ਬੇਸਿਨ ਅਤੇ ਹੋਰ ਸਾਮਾਨ ਮੋਰਚੇ ਲਈ ਦਿੱਲੀ ਭੇਜੀਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ  ਦੇਸ਼ ਦਾ ਕਿਸਾਨ ਜੋ ਅੰਨਦਾਤਾ ਦੇ ਤੌਰ ਤੇ ਸਾਰੇ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ ਅੱਜ ਕੇਂਦਰ ਸਰਕਾਰ  ਦੀਆਂ ਗਲਤ ਨੀਤੀਆਂ ਕਾਰਨ ਸੜਕਾਂ ਤੇ ਰੁਲ ਰਿਹਾ ਹੈ। ਸਰਕਾਰ ਨੂੰ ਜਲਦੀ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ।

ਨੋਰਥ ਇੰਡੀਆ ਕਬੱਡੀ ਫੈਡਰੇਸ਼ਨ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ।ਕਿਉਂਕਿ ਕਿਸਾਨ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ। ਸਾਨੂੰ ਉਹਨਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ  ਦੀ ਸੇਵਾ ਵਿਚ  ਥਿਆੜਾ ਪ੍ਰੀਵਾਰ ਅਮਰੀਕਾ ਵੱਲੋ ਸੱਬਾ ਥਿਆੜਾ, ਬਸਿੰਦਰ ਕੌਰ ਥਿਆੜਾ, ਹਰਮਨ ਥਿਆੜਾ,ਜੂਨੀਅਰ ਥਿਆੜਾ ਵੱਲੋ ਦਸ ਕੁਵਿੰਟਲ ਬਦਾਮ ਅਤੇ ਹਰਭਜਨ ਸਿੰਘ ਸੰਧੂ (ਸੰਘਰ  ਪਿੰਡ ਮੁਹੇਮ ) ਅਮਰੀਕਾ ,ਦਲਵਿੰਦਰ ਸਿੰਘ ਧੂਤ ਅਮਰੀਕਾ, ਨਿਰਮਲ ਸਿੰਘ ਗਿੱਲ ਅਮਰੀਕਾ  ਨੇ  ਪਾਣੀ, ਬੇਸਨ, ਤੇਲ  ਦੀ ਗੱਡੀ  ਭੇਜੀ।  ਇਸ ਮੌਕੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਸਾਡੇ ਵਲੋ ਅੱਜ ਫੇਰ ਪਾਣੀ ਦਾ ਟਰੱਕ ਅਤੇ ਹੋਰ ਸਾਮਾਨ ਭੇਜਿਆ ਗਿਆ ਹੈ।

ਸੰਸਥਾ ਵਲੋਂ ਹੋਰ ਵੀ ਲੋੜੀਂਦੀ ਮਾਤਰਾ ਵਿੱਚ ਸਾਮਾਨ ਭੇਜਿਆ ਜਾ ਰਿਹਾ ਹੈ। ਉਹਨਾਂ ਉਮੀਦ ਜਿਤਾਈ ਕਿ ਸਰਕਾਰ ਇਸ ਮਾਮਲੇ ਨੂੰ ਜਲਦੀ ਹੱਲ ਕਰੇਗੀ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਜ਼ਾਨਚੀ ਜੱਸਵੀਰ ਸਿੰਘ ਧਨੋਆ, ਕਾਲਾ ਕੁਲਥਮ, ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਹੈਪੀ ਲਿੱਤਰਾਂ, ਸ਼ਿੰਦਾ ਸੂਜਾਪੁਰ, ਗੁਰਮੇਲ ਸਿੰਘ ਦਿੜਬਾ, ਲਾਲੀ ਸੁਰਖਪੁਰ, ਪੱਪੀ ਫੁੱਲਾਂਵਾਲ, ਖੇਡ ਪੱਤਰਕਾਰ ਪਰਮਜੀਤ ਬਾਗੜੀਆ, ਪਰਮਜੀਤ ਸਿੰਘ ਚੱਠਾ, ਕਬੱਡੀ ਖਿਡਾਰੀ ਭਿੰਦਾ ਭੈਰੋਮਾਜਰਾ, ਮਨੀ ਬੱਦੋਵਾਲ, ਕੁਮੈਂਟੇਟਰ ਸੱਤਪਾਲ ਸਿੰਘ ਖਡਿਆਲ , ਜੱਸਾ ਘਰਖਣਾ ,ਸੀਰਾ ਟਿੰਬਰਵਾਲ ਗੀਤਕਾਰ,ਬਲਦੇਵ ਸਿੰਘ, ਆਦਿ ਹਾਜ਼ਰ ਸਨ। ।

Previous articleਮਰਹੂਮ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੀ ਯਾਦ ਚ ਖੂਨਦਾਨ ਕੈਂਪ
Next articleਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਸਿਵਲ ਸਰਜਨ ਮਾਨਸਾ ਨੂੰਦਿੱਤਾ ਮੰਗ ਪੱਤਰ