ਭ੍ਰਿਸ਼ਟ ਰਾਜਸੀ ਆਗੂ ਹਨ ਜੋਅ ਬਾਇਡਨ: ਟਰੰਪ

ਵਾਸ਼ਿੰਗਟਨ (ਸਮਾਜ ਵੀਕਲੀ) :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਵਿਰੋਧੀ ਅਤੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ’ਤੇ ਭ੍ਰਿਸ਼ਟ ਰਾਜਸੀ ਆਗੂ ਹੋਣ ਦਾ ਦੋਸ਼ ਲਾਇਆ ਜਿਸਨੇ ਪਿਛਲੇ 47 ਸਾਲਾਂ ਵਿੱਚ ਅਮਰੀਕੀਆਂ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਮਿਨੀਸੋਟਾ ਦੇ ਰੋਚੈਸਟਰ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਬਾਇਡਨ ’ਚ ਸੱਤਾ ਲਈ ਲਾਲਸਾ ਹੈ। ਉਨ੍ਹਾਂ ਕਿਹਾ,‘ਬਾਇਡਨ ਘਟੀਆ ਅਤੇ ਭ੍ਰਿਸ਼ਟ ਆਗੂ ਹਨ, ਜਿਨ੍ਹਾਂ 47 ਸਾਲਾਂ ਤੱਕ ਤੁਹਾਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਹ ਤੁਹਾਡੀਆਂ ਅੱਖਾਂ ’ਚ ਵੇਖਣਗੇ ਤੇ ਫੇਰ ਮੁੜ ਕੇ ਤੁਹਾਡੀ ਪਿੱਠ ’ਚ ਛੁਰਾ ਮਾਰ ਦੇਣਗੇ। ਉਨ੍ਹਾਂ ਨੂੰ ਸਿਰਫ਼ ਰਾਜਸੀ ਸੱਤਾ ਪ੍ਰਾਪਤ ਕਰਨ ਦੀ ਹੀ ਫ਼ਿਕਰ ਹੈ।’ ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਉਨ੍ਹਾਂ ਨੂੰ ਫ਼ੈਸਲਾਕੁੰਨ ਜਿੱਤ ਦਿਵਾ ਕੇ ਹੀ ਉਹ ਆਪਣੇ ਮਾਣ-ਸਨਮਾਨ ਦੀ ਰਾਖੀ ਕਰ ਸਕਦੇ ਹਨ।’

Previous articleਪਾਕਿਸਤਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਆਰਜ਼ੀ ਸੂਬੇ ਦਾ ਦਰਜਾ, ਭਾਰਤ ਨੇ ਜਤਾਇਆ ਇਤਰਾਜ਼
Next articleਸੀਨ ਕੌਨਰੀ ਦਾ ਦੇਹਾਂਤ