ਧਾਰਮਿਕ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਪੂਰਵਕ ਮਨਾਇਆ ਗਿਆ ।

ਮੋਗਾ (ਰਣਦੀਪ ਸਿੰਘ ਰਾਮਾਂ )(ਸਮਾਜ ਵੀਕਲੀ):  ਪਿੰਡ ਰਾਮਾਂ ਜਿਲਾ ਮੋਗਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਸਵੇਰੇ  9 ਵਜੇ ਅਰੰਭ ਹੋਇਆਂ । ਜਿਸ ਵਿੱਚ ਪੰਜਾ ਪਿਆਰਿਆਂ ਦੀ ਅਗਵਾਈ ਹੇਠ   ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ । ਨਾਲ ਹੀ ਗੱਤਕਾ ਪਾਰਟੀ ਸਮੇਤ ਸੰਗਤਾਂ ਦੇ ਭਾਰੀ  ਇਕੱਠ ਨਾਲ ਪਿੰਡ ਵਿੱਚ ਚਾਲੇ ਪਾਏ । ਹਰ ਪੜਾਅ ਤੇ  ਢਾਡੀ ਭਾਈ ਜਸਪਾਲ ਸਿੰਘ ਉਦਾਸੀ ਤੇ ਬੀਬੀਆਂ ਦੇ ਜੱਥੇ  ਨੇ ਗੁਰ ਇਤਿਹਾਸ ਭਾਈ ਜੀਵਨ ਸਿੰਘ ਦਾ ਸੁਣਾ ਕੇ ਸੰਗਤਾਂ ਨੁੰ ਨਿਹਾਲ ਕੀਤਾ । ਛੋਟੇ ਬੱਚਿਆ ਨੇ ਕਵਿਤਾ ਦਾ ਗਾਇਨ ਕੀਤਾ ਹੋਰ ਵੀ ਕਵੀਸ਼ਰੀ ਜੱਥੇ ਨੇ ਕਵਿਤਾ ਗਾਈਆਂ । ਕੀਰਤਨ ਦੀਆ ਸੇਵਾਵਾਂ ਭਾਈ ਅਮਰੀਕ ਸਿੰਘ ਜੀ ਦੇ ਜਿੱਥੇ ਨੇ ਨਿਭਾਈਆਂ ।  ਪਿੰਡ ਦੀ ਸਤਿਕਾਰ ਕਮੇਟੀ ਵੱਲੋਂ ਝਾੜੂ ਨਾਲ ਸਫਾਈ ਅਤੇ ਪਾਣੀ ਦਾ ਛਿੜਕਾਅ ਕੀਤਾ ਗਿਆ । ਹਰ ਪੜਾਆਂ ਤੇ ਸੰਗਤਾਂ ਵੱਲੋਂ ਚਾਹ ਲੰਗਰਾਂ ਦੇ ਖ਼ਾਸ ਪ੍ਰਬੰਧ ਕੀਤੇ ਗਏ ।ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆਂ ਨਗਰ ਕੀਰਤਨ ਦੇਰ ਰਾਤ ਗੁਰਦੁਆਰਾ ਸਾਹਿਬ ਪੁੱਜਾ ।
Previous articleਭਾਰਤ ਸਰਕਾਰ ਦੁਆਰਾ ਕਿਸਾਨ ਮਜ਼ਦੂਰਾਂ ਆੜਤੀਏ,ਦੁਕਾਨਦਾਰ ਦੇ ਵਿਰੋਧ ਵਿੱਚ ਬਣਾਏ ਕਾਲੇ ਕਾਨੂੰਨ ਦੇ ਖ਼ਿਲਾਫ਼ ਵਿੱਚ ਹਨੋਵਰ ਵਿੱਚ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ।
Next article*ਅਰਜੀਆਂ ਬਨਾਮ ਮਰਜੀਆਂ*