ਭਾਰਤ ਸਣੇ ਸਾਰੀ ਦੁਨੀਆ ਦੇ ਦੇਸ਼ ਜਾਪਾਨ ਤੋਂ ਸਬਕ ਸਿਖਣ

Commuters during the morning rush hour in Tokyo on Thursday.Credit...Kiichiro Sato/Associated Press

ਜਾਪਾਨ ਇਕ ਇਹੋ ਜਿਹਾ ਦੇਸ਼ ਹੈ, ਜਿਹੜਾ ਵੱਡੀ ਤੋਂ ਵੱਡੀ ਮੁਸੀਬਤ ਵਿਚ ਵੀ ਅਪਣਾ ਹੌਸਲਾ ਨਹੀਂ ਛੱਡਦਾ। ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਚ ਵੀ ਜਾਪਾਨ ਨੇ ਸਿੱਧ ਕਰ ਦਿਤਾ ਹੈ ਕਿ ਉਹ ਹਰੇਕ ਮੁਸੀਬਤ ਨਾਲ ਮੱਥਾ ਲਾਉਣ ਦਾ ਮਾਦਾ ਰੱਖਦਾ ਹੈ। ਮੁਸੀਬਤ ਨਾਲ ਲੜਨਾ ਅਤੇ ਜਿੱਤਣਾਂ ਜਾਪਾਨ ਦੇ ਨਾਗਰਿਕਾਂ ਦਾ ਜਿਵੇਂ ਜੇਨੇਟਿਕ ਗੁਣ ਹੈ। 6 ਆਗਸਤ 1945 ਨੂੰ ਅਮਰੀਕਾ ਦੀ ਵਾਯੂਸੇਨਾ ਨੇ ਜਾਪਾਨ ਦੇ ਹੀਰੋਸ਼ੀਮਾ ਵਿਚ ਪ੍ਰਮਾਣੂ ਬੰਬ ਸੁਟਿਆ ਸੀ, ਜਿਹਦੇ ਵਿਚ 1 ਲੱਖ 40,000 ਜਾਪਾਨੀ ਨਾਗਰਿਕ ਮਾਰੇ ਗਏ ਸਨ। ਇਸ ਘਟਨਾ ਦੇ ਤਿੰਨ ਦਿਨ ਬਾਦ 9 ਆਗਸਤ ਨੂੰ ਨਾਗਾਸਾਕੀ ਵਿਚ ਦੂਸਰਾ ਬੰਬ ਸੁਟਿਆ ਗਿਆ ਜਿਹਦੇ ਨਾਲ ਇਕ ਕਿਲੋਮੀਟਰ ਦੇ ਘੇਰੇ ਦੀ ਹਰੇਕ ਚੀਜ਼ ਨਸ਼ਟ ਹੋ ਗਈ। ਇਸ ਬੰਬ ਵਿਸਫੋਟ ਵਿਚ ਹਜਾਰਾਂ ਲੋਕ ਮਾਰੇ ਗਏ। ੀੲਸ ਦੇ ਬਾਦ ਵੀ ਜਾਪਾਨੀਆਂ ਨੇ ਹਾਰ ਨਹੀਂ ਮੰਨੀ ਅਤੇ ਉਹ ਇਸ ਦੇ ਪੁਨਰਨਿਰਮਾਣ ਦੀ ਦਿਸ਼ਾ ਵਿਚ ਪੂਰੇ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਗਾਕੇ ਜੁਟ ਗਏ।

ਦੋ ਦਹਾਕਿਆਂ ਦੇ ਅੰਦਰ ਹੀ ਉਨ੍ਹਾਂ ਨੇ ਸਾਰੀ ਦੁਨੀਆਂ ਨੂੰ ਅਪਣਾ ਜਿਗਰਾ ਅਤੇ ਆਰਥਿਕ ਸਮੱਰਥਾ ਦਿਖਾਉਣੀ ਸ਼ੁਰੂ ਕਰ ਦਿਤੀ। ਬੀਤੀਆਂ ਗਲਾਂ ਨੂੰ ਭੁਲ ਜਾਣ ਦੀ ਤਰਜ ‘ਤੇ ਉਸ ਨੇ ਅਮਰੀਕਾ ਵਰਗੇ ਦੇਸ਼ ਨਾਲ ਵੀ ਅਪਣੇ ਬੇਹਤਰ ਰਿਸ਼ਤੇ ਬਣਾਏ ਅਤੇ ਬੜੀ ਤੇਜੀ ਨਾਲ ਆਰਥਿਕ ਤਰੱਕੀ ਵੀ ਕੀਤੀ। ਝਾਪਾਨ ਵਿਚ ਹੀ ਦੂਸਰੀ ਘਟਣਾ ਫੁਕੁਸ਼ਿਮਾ ਤ੍ਰਾਸ਼ਦੀ ਦੇ ਨਾਂ ਨਾਲ 11 ਮਾਰਚ 2011 ਵਿਚ ਵਾਪਰੀ। ਝਾਪਾਨ ਦੇ ੳਸ਼ੀਕਾ ਵਿਚ ਬੜਾ ਭਿਅੰਕਰ ਭੂਚਾਲ ਆਇਆ। ਇਸ ਭੂਚਾਲ ਦੀ ਗਤੀ 24 ਕਿਲੋਮੀਟਰ ਧਰਤੀ ਦੇ ਅੰਦਰ ਤੱਕ ਸੀ, ਜਿਹਦੇ ਕਾਰਣ ਜਾਪਾਨ ਦੇ ਸਮੁੰਦਰ ਵਿਚ ਸੁਨਾਮੀ ਆ ਗਈ। ਸਮੁੰਦਰ ਦੀਆਂ ਲਹਿਰਾਂ ੳਕੀਨਾਵਾ ਦੀਪ ਨਾਲ ਟਕਰਾਈਆਂ। ਜਿਹਨੇ ਭਾਰੀ ਤਬਾਹੀ ਮਚਾਈ। ਇਸ ਤਰਾਸਦੀ ਵਿਚ 15,000 ਲੋਕ ਮਾਰੇ ਗਏ 2,000 ਨਾਲੋਂ ਵੱਧ ਲੋਕਾਂ ਦੀਆਂ ਲਾਸ਼ਾ ਅੱਜ ਤੱਕ ਨਹੀਂ ਮਿਲ ਸਕੀਆਂ।

ਇਸ ਤ੍ਰਾਸਦੀ ਨਾਲ ਜਾਪਾਨ ਦੇ ਬਹੁਤ ਵੱਡੇ ਹਿੱਸੇ ਦੀਆਂ ਸੜਕਾਂ ਵਹਿ ਗਈਆਂ। ਕਈ ਥਾਵਾਂ ਤੇ ਧਰਤੀ ਦੋ ਹਿਸਿਆਂ ਵਿਚ ਵੰਡੀ ਗਈ। ਰੇਲਵੇ ਨੂੰ ਕਾਫੀ ਨੁਕਸਾਨ ਪਹੁੰਚਿਆ। ਕਈਆਂ ਦਿਨਾਂ ਤੱਕ 44 ਲਖੱ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ। ਸੁਨਾਮੀ ਦੇ ਕਾਰਣ ਦੋ ਪ੍ਰਮਾਣੂ ਪਲਾਂਟ ਰਿਸਣੇ ਸ਼ੁਰੂ ਹੋ ਗਏ ਸਨ। 14 ਲੱਖ ਘਰਾਂ ਵਿਚ ਪਾਣੀ ਜਾਣਾ ਬੰਦ ਹੋ ਗਿਆ ਸੀ। ਰੇਡੀੳਧਰਮੀ ਵਿਕਿਰਣ ਨੂੰ ਰੋਕਣ ਦੇ ਲਈ ਜਾਪਾਨੀਆਂ ਨੇ ਆਪਣੀ ਜਾਨ ਦੀ ਬਾਜੀ ਲਗਾ ਕੇ ਰਿਸਾਬ ਨੂੰ ਰੋਕਿਆ। ਇਸ ਤ੍ਰਾਸਦੀ ਵਿਚ ਹਜਾਰਾਂ ਬਚਿਆਂ ਦੇ ਮਾਤਾ ਪਿਤਾ ਮਾਰੇ ਗਏ। ਉੱਥੇ ਕਿਸੇ ਦੀ ਪਤਨੀ, ਕਿਸੇ ਦੇ ਪਤੀ ਦੀ ਮੌਤ ਹੋ ਗਈ। ਪਰ ਸਦਕੇ ਉਏ ਜਾਪਾਨੀਆਂ ਦੇ, ਇਕ ਹਫਤੇ ਦੇ ਅੰਦਰ ਉਨ੍ਹਾਂ ਨੇ ਅਪਣਾ ਨਵਾਂ ਪਰਿਵਾਰ ਬਣਾ ਲਿਆ। ਜਿਨ੍ਹਾਂ ਬਚਿਆਂ ਦੇ ਮਾਤਾ ਪਿਤਾ ਖਤਮ ਹੋ ਗਏ ਸਨ ਉਨ੍ਹਾਂ ਬੱਚਿਆਂ ਨੂੰ ਨਵੇਂ ਮਾਤਾ ਪਿਤਾ ਮਿਲ ਗਏ ਸਨ। ਜਿਨ੍ਹਾਂ ਦੀ ਪਤਨੀ ਜਾਂ ਪਤੀ ਤ੍ਰਾਸਦੀ ਵਿਚ ਮਾਰੇ ਗਏ ਸਨ, ਉਨ੍ਹਾਂ ਨੇ ਇਕ ਦੂਜੇ ਦਾ ਹੱਥ ਫੜ ਲਿਆ।

ਇਕ ਹਫਤੇ ਦੇ ਅੰਦਰ ਹੀ ਉਨ੍ਹਾਂ ਨੇ ਅਪਣਾ ਨਵਾਂ ਜੀਵਨ ਸ਼ੁਰੂ ਕਰ ਲਿਆ। ਜਾਪਾਨ ਨੇ ਇਸ ਤ੍ਰਾਸਦੀ ਦੇ ਵਿਚ ਵੀ ਵਿਸ਼ਵ ਦੇ ਦੂਸਰੇ ਦੇਸ਼ਾਂ ਤੋਂ ਆਰਥਿਕ ਸਹਾਇਤਾ ਨਹੀਂ ਮੰਗੀ। ਉਸ ਨੇ ਬੜੇ ਹੌਸਲੇ ਦੇ ਨਾਲ ਐਨੀ ਵੱਡੀ ਤ੍ਰਾਸਦੀ ਦਾ ਮੁਕਾਬਲਾ ਕੀਤਾ। ਕੋਰੋਨਾ ਵਾਇਰਸ ਨੂੰ ਲੈ ਕੇ ਸਾਰੀ ਦੁਨੀਆ ਦੇ 170 ਦੇਸ਼ਾਂ ਨਾਲੋਂ ਵੱਧ ਦੇਸ਼ਾਂ ਵਿਚ ਡਰ ਮੌਜੂਦ ਹੈ, ੳਥੇ ਜਾਪਾਨ ਨੇ ਇਸ ਕੋਰੋਨਾ ਚਾਇਰਸ ਦਾ ਮੁਕਾਬਲਾ ਬੜੀ ਦਲੇਰੀ ਨਾਲ ਕੀਤਾ ਹੈ। ਨਮਸਤੇ ਕਰਨਾ ਜਾਪਾਨੀਆਂ ਵਿਚ ਬਹੁਤ ਪਹਿਲਾਂ ਤੋਂ ਹੀ ਪ੍ਰਚਲਿਤ ਸੀ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਹੱਥ ਮਿਲਾੳਣਾ ਬੰਦ ਕਰ ਦਿੱਤਾ। ਬਾਹਰ ਨਿਕਲਦੇ ਸਨ ਤਾਂ ਮਾਸਕ ਪਹਿਨਕੇ। ਇਹ ਆਦਤ ਉਨ੍ਹਾਂ ਨੂੰ ਪਹਿਲਾਂ ਤੋਂ ਸੀ। ਉਨ੍ਹਾਂ ਨੇ ਸਾਫ ਸਫਾਈ ਦਾ ਖਿਆਲ ਰੱਖਿਆ । ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਵਿਚ ਜਾਪਾਨ ਨੇ ਕੋਈ ਲਾਕ ਡਾਉਨ ਨਹੀਂ ਕੀਤਾ। ਘੱਟ ਤੋਂ ਘੱਟ ਉਨ੍ਹਾਂ ਨੇ ਮਰੀਜਾਂ ਦੀ ਜਾਂਚ ਕੀਤੀ। ਕੋਰੋਨਾ ਵਾਇਰਸ ਅਪਣੇ ਤੀਜੇ ਪੜਾ ਵਿਚ ਪਹੁੰਚ ਰਿਹਾ ਹੈ। ਜਾਪਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ 63 ਮੌਤਾਂ ਹੋਈਆਂ ਹਨ। ਇਸ ਮਹਾਂਮਾਰੀ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ ਸਿਰਫ 2,040 ਹੈ। ਜਿਕਰਯੋਗ ਹੈ ਕਿ ਜਾਪਾਨ ਦੀ ਆਬਾਦੀ ਵਿਚ ਬੁਢਿਆਂ ਦੀ ਗਿਣਤੀ ਸਭ ਤੋਂ ਵੱਧ ਹੈ, ਉਸ ਦੇ ਬਾਅਦ ਵੀ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਬੜੇ ਚੰਗੇ ਢੰਗ ਨਾਲ ਕੀਤਾ ਹੈ। ਜਾਪਾਨ ਵਿਚ ਰੇਲਾਂ ਅਤੇ ਬਸਾਂ ਰੋਜ਼ਾਨਾ ਵਾਂਗ ਚੱਲ ਰਹੀਆਂ ਹਨ। ਸੜਕਾਂ ਤੇ ਆਮ ਦਿਨਾਂ ਦੀ ਤਰ੍ਹਾਂ ਚਹਿਲ-ਪਹਿਲ ਹੈ। ਸਾਰੇ ਉਦਯੋਗਿਕ ਧੰਦੇ ਪਹਿਲਾਂ ਵਾਂਗ ਚੱਲ ਰਹੇ ਹਨ।

ਸਾਰੀ ਦੁਨੀਆ ਦੇ ਦੇਸ਼ਾਂ ‘ਚੌਂ ਜਾਪਾਨ ਹੀ ਇਕ ਇਹੋ ਜਿਹਾ ਇਕੋ ਇਕ ਦੇਸ਼ ਹੈ, ਜਿਹੜਾ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸਾਹਮਣੇ ਹਿੱਕ ਤਾਣ ਕੇ ਖੜਾ ਹੈ, ਜੋ ਜਾਪਾਨੀਆਂ ਦੇ ਆਤਮ ਵਿਸ਼ਵਾਸ ਅਤੇ ਜੇਨੇਟਿਕ ਗੁਣਾਂ ਨੂੰ ਦਰਸਾੳਂਦਾ ਹੈ।

ਪੇਸ਼ਕਸ : ਨਿਰਮਲ ‘ਪ੍ਰੇਮੀ’ ਰਾਮਗੜ੍ਹ
+91 94631 61691

Previous articleਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਦਾ ਮਾਮਲਾ ਭਖਿਆ
Next articleਅੰਬੇਡਕਰਾਇਟ ਲੀਗਲ ਫੋਰਮ ਵੱਲੋਂ, ਕੇਂਦਰ ਸਰਕਾਰ ਦੀ ਲੋਕ-ਡਾਉਨ ਵਿੱਚ ਕੀਤੀ ਦੇਰੀ ਅਤੇ ਕੁੱਝ ਨਿੳਜ ਚੈਨਲਾਂ ਦੀ ਘੱਟ ਗਿਣਤੀ ਲੋਕਾਂ ਦੇ ਪ੍ਰਤੀ ਦੋਹਰੀ ਭੂਮਿਕਾ ਦੀ ਨਿਖੇਦੀ ਕੀਤੀ ਅਤੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ।