ਅੰਬੇਡਕਰਾਇਟ ਲੀਗਲ ਫੋਰਮ ਵੱਲੋਂ, ਕੇਂਦਰ ਸਰਕਾਰ ਦੀ ਲੋਕ-ਡਾਉਨ ਵਿੱਚ ਕੀਤੀ ਦੇਰੀ ਅਤੇ ਕੁੱਝ ਨਿੳਜ ਚੈਨਲਾਂ ਦੀ ਘੱਟ ਗਿਣਤੀ ਲੋਕਾਂ ਦੇ ਪ੍ਰਤੀ ਦੋਹਰੀ ਭੂਮਿਕਾ ਦੀ ਨਿਖੇਦੀ ਕੀਤੀ ਅਤੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ।

ਜਲੰਧਰ,(ਸਮਾਜ ਵੀਕਲੀ)- ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ 03 ਅਪ੍ਰੈਲ 2020 (ਸ਼ੁਕਰਵਾਰ) ਨੂੰ ਵੀਡੀਉ ਕਾਨਫਰੰਸਿੰਗ ਰਾਹੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੋਰਮ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਦੇਸ਼ ਵਿੱਚ ਲੌਕ-ਡਾਉਨ ਲਗਾਉਣ ਵਿੱਚ ਕੀਤੀ ਦੇਰੀ ਦੀ ਨਿਖੇਦੀ ਕੀਤੀ । ਕੇਂਦਰ ਸਰਕਾਰ ਨੂੰ ਬਹੁਤ ਪਹਿਲਾ ਤੋਂ ਹੀ ਪਤਾ ਸੀ ਕਿ ਹਾਲਾਤ ਤੇ ਕਾਬੂ ਦੇਸ਼ ਵਿੱਚ ਤੁਰੰਤ ਲਾਕ ਡਾਉਨ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਨੇ ਜਾਨਬੂੱਝ ਕੇ ਇਹ ਦੇਰੀ ਨਾਲ ਲਗਾਇਆ ਕਿਉਂਕਿ ਕੇਂਦਰ ਸਰਕਾਰ ਨੂੰ ਆਮ ਲੋਕਾਂ ਨੂੰ ਸੁਰਖਿਅਤ ਕਰਨ ਤੋਂ ਜਿਆਦਾ ਮੱਧ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਦਿਲਚਸਪੀ ਸੀ । ਕੇਂਦਰ ਸਰਕਾਰ ਨੇ ਲੋਕਾਂ ਨੂੰ ਗਲਤ ਤਰੀਕੇ ਨਾਲ ਤਾਲੀ ਤੇ ਥਾਲੀ ਬਜਾਉਣ ਵਿੱਚ ਲਗਾ ਦਿੱਤਾ, ਜਿਸ ਕਾਰਨ ਲੋਕੀਂ 22 ਮਾਰਚ ਸ਼ਾਮ ਨੂੰ ਹਜਾਰਾਂ ਦੀ ਗਿਨਤੀ ਵਿੱਚ ਲੌਕ-ਡਾਉਨ ਨਿਯਮਾਂ ਦੀਆਂ ਧੱਜਿਆਂ ਉਡਾਇਆਂ । ਪੰਜਾਬ ਸਰਕਾਰ ਨੇ ਤੁਰੰਤ ਕਰਫਿਉ ਲਗਾ ਕੇ ਬਿਲਕੁਲ ਸਹੀ ਕਦਮ ਚੁੱਕਿਆ । ਫੋਰਮ ਨੇ ਜਲੰਧਰ ਦੇ ਮਾਨਯੋਗ ਡੀ.ਸੀ. ਸਾਹਿਬ ਅਤੇ ਪੁਲਿਸ ਕਮਿਸ਼ਨਰ ਵੱੋਲੋਂ ਕਰਫਿਉ ਵਿੱਚ ਕੀਤੇ ਠੋਸ ਇੰਤਜਾਮਾ ਦੀ ਸ਼ਲਾਗਾ ਵੀ ਕੀਤੀ ।

ਦੂਜੇ ਪਾਸੇ ਨਵੀਂ ਦਿੱਲੀ-ਨਿਜਾਮੁਦੀਨ ਵਿਖੇ ਤਬਲੀਗੀ ਮਰਕਜ ਵਾਲੀ ਘਟਨਾ ਵਿੱਚ ਕੇਂਦਰ ਸਰਕਾਰ ਦੀ ਢਿੱਲ-ਮੁੱਲ ਅਤੇ ਕੁੱਝ ਨਿਉਜ ਚੈਨਲ ਗਲਤ ਅਤੇ ਇਕ ਤਰਫਾ ਪੱਖ ਪੇਸ਼ ਕਰਕੇ ਆਮ ਲੋਕਾਂ ਵਿੱਚ ਕਿਸੇ ਇੱਕ ਖਾਸ ਧਰਮ ਨਾਲ ਨਫਰਤ ਫੈਲਾਉਣ ਦੀ ਗੰਦੀ ਰਾਜਨੀਤੀ ਕਰ ਰਹੀ ਹੈ । ਕਿਉਂਕਿ ਇਸ ਲੌਕ-ਡਾਉਨ ਦੇ ਵਕਤ ਵਿੱਚ ਬਾਕੀ ਸਾਰੇ ਹੀ ਧਰਮਾਂ ਦੇ ਲੋਕ ਕਈ ਧਾਰਮਿਕ ਥਾਂਵਾਂ ਤੇ ਫਸੇ ਹੋਏ ਹਨ। ਕੋਈ ਵੀ ਧਰਮ ਗਲਤ ਨਹੀ ਹੁੰਦਾ । ਇਸ ਸਮੇਂ ਖਾਸਕਰ ਉਹਨਾ ਨਿਉਜ ਚੈਨਲਾਂ ਨੂੰ ਇਸ ਲਈ ਦੋਹਰਾ ਮਾਪਦੰਡ ਨਾ ਅਪਣਾ ਕੇ ਆਪਣੀ ਨਿਰਪੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ ।

ਫੋਰਮ ਦੇ ਮੈਂਬਰਾਂ ਨੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੋਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਸਾਬਕਾ ਹਜੂਰੀ ਰਾਗੀ ਵੀ ਸਨ, ਜੀ ਦੀ ਕਰੋਨਾ ਕਰਕੇ ਹੋਈ ਅਚਨਚੇਤ ਮੌਤ ਤੇ ਦਿਲੋਂ ਦੁੱਖ ਅਤੇ ਅਫਸੋਸ ਜਤਾਇਆ ਹੈ । ਨਾਲ ਹੀ ਫੋਰਮ ਨੇ ਇਸ ਘਟਨਾ ਦੀ ਵੀ ਘੌਰ ਨਿੰਦਾ ਕੀਤੀ ਹੈ ਕਿ ਉਹਨਾ ਤੇ ਅੰਤਿਮ ਸੰਸਕਾਰ ਨੂੰ ਲੈ ਕੇ ਵੀ ਉਹਨਾ ਨਾਲ ਭੇਦ-ਭਾਵ ਕਰਦੇਆਂ ਸ਼ਮਸ਼ਾਨਘਾਟ ਦੇ ਕਪਾਟ ਤੇ ਤਾਲੇ ਤੱਕ ਲਗਾ ਦਿੱਤੇ ਗਏ, ਜਿਸ ਕਰਕੇ ਉਹਨਾ ਦੇ ਅੰਤਿਮ ਸੰਸਕਾਰ ਕਰਨ ਲਈ ਬਹੁਤ ਜੱਦੋ ਜਹਿਦ ਕਰਨੀ ਪਈ । ਪੰਜਾਬ ਰਾਜ ਐਸ.ਸੀ. ਕਮੀਸ਼ਨ ਨੇ ਵੀ ਇਸ ਤੇ ਸਖਤ ਨੋਟਿਸ ਲਿਆ ਹੈ । ਅਜਿਹੀ ਛੋਟੀ ਮਾਨਸਿਕਤਾ ਦੇ ਲੋਕ ਚੰਗੇ ਸਮਾਜ ਲਈ ਹਾਨੀਕਾਰਕ ਹਨ ।

ਇਸ ਮੋਕੇ ਤੇ ਵੀਡੀਉ ਕਾਨਫਰੰਸਿੰਗ ਰਾਹੀ ਜਲੰਧਰ ਦੇ ਬਹੁਤ ਸਾਰੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ। ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ), ਐਡਵੋਕੇਟ ਮਧੁ ਰਚਨਾ, ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ), ਐਡਵੋਕੇਟ ਪ੍ਰਿਤਮ ਸਭ੍ਰਵਾਲ, ਐਡਵੋਕੇਟ ਰਜਿੰਦਰ ਕੁਮਾਰ (ਆਜ਼ਾਦ), ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਸੁਦੇਸ਼ ਕੁਮਾਰੀ, ਐਡਵੋਕੇਟ ਵਰੁਨ ਸਿੱਧੂ, ਐਡਵੋਕੇਟ ਹਰਪ੍ਰੀਤ ਬੱਧਨ, ਐਡਵੋਕੇਟ ਰਮਨ ਕੁਮਾਰ.

Previous articleਭਾਰਤ ਸਣੇ ਸਾਰੀ ਦੁਨੀਆ ਦੇ ਦੇਸ਼ ਜਾਪਾਨ ਤੋਂ ਸਬਕ ਸਿਖਣ
Next article25 COVID-19 active cases in Assam, NE tally climbs to 29