ਭਾਰਤ ਵਿਚ 9 ਲੱਖ ਮਰੀਜ਼ਾਂ ਨੂੰ ਲੱਗੀ ਹੋਈ ਹੈ ਆਕਸੀਜਨ: ਵਰਧਨ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ 1,70,841 ਮਰੀਜ਼ ਵੈਂਟੀਲੇਟਰਾਂ ’ਤੇ ਹਨ ਜਦਕਿ 9,02,291 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਪਿਛਲੇ ਸੱਤ ਦਿਨਾਂ ਵਿਚ ਦੇਸ਼ ਦੇ 180 ਜ਼ਿਲ੍ਹਿਆਂ ’ਚ ਕਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਇਹ ਜਾਣਕਾਰੀ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ ਮੀਟਿੰਗ ਵਿਚ ਮਹਾਮਾਰੀ ਦੇ ਹਾਲਾਤ ਬਾਰੇ ਚਰਚਾ ਦੌਰਾਨ ਕੀਤੇ ਆਪਣੇ ਵਰਚੁਅਲ ਸੰਬੋਧਨ ਦੌਰਾਨ ਦਿੱਤੀ।

ਸ੍ਰੀ ਵਰਧਨ ਨੇ ਕਿਹਾ ਕਿ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੇ 1.34 ਫ਼ੀਸਦ ਮਰੀਜ਼ ਆਈਸੀਯੂ ਵਿਚ, 0.39 ਫ਼ੀਸਦ ਮਰੀਜ਼ ਵੈਂਟੀਲੇਟਰਾਂ ’ਤੇ ਹਨ ਅਤੇ ਕਰੋਨਾ ਦੇ 3.70 ਫ਼ੀਸਦ ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ 4,88,861 ਮਰੀਜ਼ ਆਈਸੀਯੂ ਵਿਚ ਹਨ ਜਦਕਿ 1,70,841 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਇਸ ਤੋਂ ਇਲਾਵਾ 9,02,291 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਮੀਟਿੰਗ ਵਿਚ ਵਿਦੇਸ਼ ਮੰਤਰੀ ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਬੰਦਰਗਾਹਾਂ, ਸ਼ਿਪਿੰਗ ਅਤੇ ਰਸਾਇਣ ਰਾਜ ਮੰਤਰੀ ਮਨਸੁਖ ਮਾਂਡਵੀਆ ਅਤੇ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਸ਼ਾਮਲ ਸਨ।

ਇਸ ਤੋਂ ਇਲਾਵਾ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਿਨੀ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵਿਨੋਦ ਕੁਮਾਰ ਪੌਲ ਵੀ ਸ਼ਾਮਲ ਸਨ। ਇਸ ਦੌਰਾਨ ਸੜਕ, ਟਰਾਂਸਪੋਰਟ ਤੇ ਸ਼ਾਹਰਾਹ ਮੰਤਰਾਲੇ (ਚੇਅਰ, ਈਜੀ-2) ਦੇ ਸਕੱਤਰ ਗਿਰਧਰ ਅਰਮਾਨੇ ਨੇ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਦੀ ਮੰਗ ਪੂਰੀ ਕਰਨ ਵਾਸਤੇ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਉਤਪਾਦਨ ਵਧਾ ਕੇ 9400 ਮੀਟਰਕ ਟਨ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਸ਼ਟਰ ਵਿਚ ਦੋ ਡਾਕਟਰਾਂ ’ਤੇ ਹਮਲਾ
Next articleਆਕਸੀਜਨ ਐਕਸਪ੍ਰੈੱਸਾਂ ਨੇ ਦੇਸ਼ ਭਰ ’ਚ 3,400 ਟਨ ਆਕਸੀਜਨ ਪਹੁੰਚਾਈ