ਭਾਰਤ ਦੀ ਯੁੱਧਨੀਤਕ ਖੁਦਮੁਖਤਿਆਰੀ ਲਈ ਰੱਖਿਆ ਖੇਤਰ ’ਚ ਸਵੈ-ਨਿਰਭਰਤਾ ਅਹਿਮ: ਰਾਜਨਾਥ ਸਿੰਘ

ਬੰਗਲੂਰੂ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਯੁੱਧਨੀਤਕ ਖੁ਼ਦਮੁਖਤਿਆਰੀ ਨੂੰ ਬਰਕਰਾਰ ਰੱਖਣ ਲਈ ਰੱਖਿਆ ਸਾਜ਼ੋ-ਸਾਮਾਨ ਦੇ ਉਤਪਾਦਨ ਵਿੱਚ ਸਵੈ-ਨਿਰਭਰ ਹੋਣਾ ਅਹਿਮ ਪੱਖ ਹੈ। ਸਿੰਘ ਇਥੇ ਚੱਲ ਰਹੇ ਏਅਰੋ ਇੰਡੀਆ 2021 ਸ਼ੋਅ ਵਿੱਚ ‘ਸਟਾਰਟਅੱਪ ਮੰਥਨ’ ਨਾਂ ਹੇਠ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਟਾਰਟਅੱਪਸ ਲਈ ਆਈਡੈਕਸ (ਰੱਖਿਆ ਖੇਤਰ ਵਿੱਚ ਨਵੀਨਤਮ ਖੋਜਾਂ) ਤਹਿਤ ਮਿਲਣ ਵਾਲੀ ਗਰਾਂਟ ਨੂੰ ਵਧਾ ਦੇਣ। ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਸਬੰਧ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨਾਲ ਗੱਲਬਾਤ ਕੀਤੀ ਹੈ ਤੇ ਸਕੱਤਰ (ਰੱਖਿਆ ਉਤਪਾਦਨ) ਤੇ ਰੱਖਿਆ ਸਕੱਤਰ ਨੂੰ ਗ੍ਰਾਂਟ ਵਧਾਉਣ ਲਈ ਆਖ ਦਿੱਤਾ ਹੈ।

Previous articleਵਿਰੋਧੀ ਧਿਰ ਨੇ ਕਿਸਾਨਾਂ ਦੇ ਮੁੱਦੇ ’ਤੇ ਸਰਕਾਰ ਘੇਰੀ
Next articleਵਿਦੇਸ਼ ਮੰਤਰਾਲੇ ਦਾ ਬਿਆਨ ‘ਸੱਚ ਦਾ ਮਖ਼ੌਲ’ ਉਡਾਉਣ ਵਾਂਗ: ਚਿਦੰਬਰਮ