ਸੰਯੁਕਤ ਰਾਸ਼ਟਰ ,ਸਮਾਜ ਵੀਕਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਭਾਰਤ ’ਚ ਪਿਛਲੇ ਇਕ ਹਫ਼ਤੇ ’ਚ ਕਰੋਨਾ ਦੇ ਨਵੇਂ ਕੇਸਾਂ ’ਚ 13 ਫ਼ੀਸਦ ਦੀ ਗਿਰਾਵਟ ਦੇਖੀ ਗਈ ਹੈ ਪਰ ਫਿਰ ਵੀ ਲਾਗ ਦੇ ਨਵੇਂ ਮਾਮਲੇ ਦੁਨੀਆ ’ਚ ਸਭ ਤੋਂ ਵਧੇਰੇ ਭਾਰਤ ’ਚ ਹੀ ਹਨ। ਡਬਲਯੂਐੱਚਓ ਨੂੰ ਕਰੋਨਾ ਦੇ ਮਿਲੇ ਅੰਕੜਿਆਂ ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ’ਚ ਨਵੇਂ ਕੇਸਾਂ ਅਤੇ ਮੌਤਾਂ ’ਚ ਲਗਾਤਾਰ ਕਮੀ ਦੇਖੀ ਗਈ ਹੈ ਜਿਥੇ 48 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਅਤੇ ਮੌਤਾਂ 86 ਹਜ਼ਾਰ ਤੋਂ ਘੱਟ ਹੋਈਆਂ।
ਪਿਛਲੇ ਹਫ਼ਤੇ ਦੇ ਮੁਕਾਬਲੇ ਇਹ ਦਰ ਕ੍ਰਮਵਾਰ 12 ਫ਼ੀਸਦ ਅਤੇ ਪੰਜ ਫ਼ੀਸਦ ਘਟੀ ਹੈ। ਡਬਲਯੂਐੱਚਓ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਨਵੇਂ ਕੇਸ ਭਾਰਤ ’ਚ (23,87,663) ਸਾਹਮਣੇ ਆਏ ਜੋ ਉਸ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ ’ਚ 13 ਫ਼ੀਸਦ ਘੱਟ ਹਨ। ਇਸ ਤੋਂ ਬਾਅਦ ਬ੍ਰਾਜ਼ੀਲ (4,37,076) ਅਤੇ ਅਮਰੀਕਾ (2,35,638) ਦਾ ਨੰਬਰ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly