ਭਾਰਤੀ ਸੈਨਾ ਵਿਚ ਜਨਰਲ ਡਿਊਟੀ ਸਿਪਾਹੀ ਲਈ ਭਰਤੀ ਰੈਲੀ 3 ਨੂੰ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਭਾਰਤੀ ਸੈਨਾ ਵਿਚ ਜਨਰਲ ਡਿਊਟੀ ਸਿਪਾਹੀ ਦੀ ਭਰਤੀ ਲਈ 3 ਜਨਵਰੀ ਤੋਂ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ, ਜਲੰਧਰ ਕੈਂਟ ਵਿਖੇ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਇਸ ਭਰਤੀ ਰੈਲੀ ਬਾਰੇ ਮੁੱਢਲੀ ਜਾਣਕਾਰੀ ਦੇਣ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵਿਖੇ 31 ਦਸੰਬਰ ਨੂੰ ਇਕ ਸੈਮੀਨਾਰ ਹੋਵੇਗਾ । ਇਸ ਸੈਮੀਨਾਰ ਵਿਚ ਉਹਨਾਂ ਪ੍ਰਾਰਥੀਆਂ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ , ਜਿੰਨਾਂ ਨੇ ਇਸ ਭਰਤੀ ਰੈਲੀ ਲਈ ਪਹਿਲਾਂ ਤੋਂ ਹੀ ਆਨ-ਲਾਈਨ ਅਪਲਾਈ ਕੀਤਾ ਹੋਇਆ ਹੈ।
ਨੀਲਮ ਮਹੇ, ਜਿਲ੍ਹਾ ਰੋਜ਼ਗਾਰ ਬਿਊਰੋ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਪ੍ਰਾਰਥੀਆਂ ਨੂੰ ਸਰੀਰਕ ਟੈਸਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ । ਭਰਤੀ ਰੈਲੀ ਵਿਚ ਕਿਹੜੇ-ਕਿਹੜੇ ਦਸਤਾਵੇਜ਼ ਲੈ ਕੇ ਜਾਣੇ ਹਨ ਅਤੇ ਆਪਣੇ ਆਪ ਨੂੰ ਭਰਤੀ ਲਈ ਕਿਸ ਤਰ੍ਹਾਂ ਪੇਸ਼ ਕੀਤਾ ਜਾਣਾ ਹੈ ਅਦਿ ਬਾਰੇ ਸੀ-ਪਾਈਟ ਕੇਂਦਰ ਥੇਹ ਕਾਂਜਲਾ, ਕਪੂਰਥਲਾ ਦੇ ਅਧਿਆਪਕਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ । ਉਨ੍ਹਾਂ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਸ ਸੈਮੀਨਾਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਦੇ ਕੈਰੀਅਰ ਕਾਊਂਸਲਰ ਸ੍ਰੀ ਗੌਰਵ ਕੁਮਾਰ 96469-06412 ਜਾਂ ਹੈਲਪਲਾਈਨ ਨੰਬਰ 98882-19247 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Previous articleਐਕਸਪ੍ਰੈਸ ਵੇਅ ਦੇ ਵਿਰੋਧ ਵਿਚ ਕਿਸਾਨਾਂ ਨੇ ਵਜਾਇਆ ਸਘੰਰਸ਼ ਦਾ ਬਿਗੁਲ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸ਼ਹੀਦੀ ਦਿਹਾੜਾ ਮਨਾਇਆ