ਜੈਪੁਰ (ਸਮਾਜ ਵੀਕਲੀ) : ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਸਾਰੀ ਦੁਨੀਆ ਇੱਕ ਵਾਰ ਫਿਰ ਵਿਕਾਸ ਦੀ ਭਾਰਤੀ ਵਿਚਾਰ ਪਰੰਪਰਾ ਵੱਲ ਮੁੜੀ ਹੈ ਅਤੇ ਉਸ ਨੂੰ ਬੜੀ ਆਸ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ, ‘ਜੈਵਿਕ ਖਾਦ ਬਾਰੇ 50 ਸਾਲ ਪਹਿਲਾਂ ਵਿਦਰਭ ਦੇ ਨੇਡਪ ਕਾਕਾ ਬੜੀ ਚੰਗੀ ਯੋਜਨਾ ਲੈ ਕੇ ਕੇਂਦਰ ਕੋਲ ਗਏ ਪਰ ਉਸ ਯੋਜਨਾ ਨੂੰ ਸਿਰਫ਼ ਇਸ ਲਈ ਕੂੜੇ ’ਚ ਸੁੱਟ ਦਿੱਤਾ ਗਿਆ ਕਿਉਂਕਿ ਉਹ ਭਾਰਤ ਦੇ ਦਿਮਾਗ ’ਚੋਂ ਨਿਕਲੀ ਸੀ ਪਰ ਅੱਜ ਅਜਿਹਾ ਨਹੀਂ ਹੈ। ਪਿਛਲੇ ਛੇ ਮਹੀਨੇ ਤੋਂ ਕਰੋਨਾ ਦੀ ਜੋ ਮਾਰ ਪੈ ਰਹੀ ਹੈ ਉਸ ਕਾਰਨ ਸਾਰੀ ਦੁਨੀਆ ਭਾਰਤੀ ਪਰੰਪਰਾ ’ਤੇ ਵਿਚਾਰ ਕਰਨ ਲੱਗੀ ਹੈ ਅਤੇ ਵਾਤਾਵਰਨ ਦਾ ਮਿੱਤਰ ਬਣ ਕੇ ਮਨੁੱਖ ਤੇ ਕੁਦਰਤ ਦਾ ਇਕੱਠਿਆਂ ਵਿਕਾਸ ਕਰਨ ਵਾਲੇ ਭਾਰਤੀ ਵਿਚਾਰ ਦੇ ਮੂਲ ਤੱਤਾਂ ਵੱਲ ਮੁੜ ਰਹੀ ਹੈ।’
HOME ਭਾਰਤੀ ਵਿਚਾਰਾਂ ਵੱਲ ਮੁੜ ਰਹੀ ਹੈ ਦੁਨੀਆ: ਭਾਗਵਤ