ਭਾਣੋਲੰਗਾ ਵਿਖੇ ਕੋਰੋਨਾ ਵੈਕਸੀਨੇਸ਼ਨ ਸਬੰਧੀ ਕੈਂਪ ਲਗਾਇਆ ਗਿਆ

ਕੈਪਸ਼ਨ-ਨੰਬਰਦਾਰ ਲਾਭ ਚੰਦ ਥਿਗਲੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਲਗਵਾਉਂਦੇ ਹੋਏ

ਸਾਬਕਾ ਸਰਪੰਚ ਜਸਵੰਤ ਸਿੰਘ ਤੇ ਨੰਬਰਦਾਰ ਲਾਭ ਚੰਦ ਥਿਗਲੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਲਗਾ ਕੇ ਕੀਤਾ ਉਦਘਾਟਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਐੱਮ ਓ ਕਾਲਾ ਸੰਘਿਆਂ ਡਾ ਰੀਟਾ ਤੇ ਮੈਡੀਕਲ ਅਧਿਕਾਰੀ ਭਾਣੋ ਲੰਗਾ ਦੀ ਦੇ ਖ ਰੇਖ ਹੇਠ ਡਾ ਗੁਣਤਾਸ ਵਲੋਂ ਸਰਕਾਰੀ ਹਸਪਤਾਲ ਭਾਣੋਲੰਗਾ ਵਿਖੇ ਕੋਰੋਨਾ ਵੈਕਸੀਨ ਲਗਾਉਣ ਸਬੰਧੀ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆਸ਼ ਇਸ ਕੈਂਪ ਦੀ ਸ਼ੁਰੂਆਤ ਸਾਬਕਾ ਸਰਪੰਚ ਜਸਵੰਤ ਸਿੰਘ ਤੇ ਨੰਬਰਦਾਰ ਲਾਭ ਚੰਦ ਥਿਗਲੀ ਨੇ ਆਪਣੇ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਸ ਦਾ ਟੀਕਾ ਲਗਵਾ ਕੇ ਕੀਤੀ ।

ਹੈਲਥ ਇੰਸਪੈਕਟਰ ਗੁਰਿੰਦਰ ਰੰਧਾਵਾ, ਐਲ ਐਚ ਵੀ ਬਲਵੀਰ ਕੌਰ ਤੇ ਆਸ਼ਾ ਫੈਸੀਲੀਟੇਟਰ ਲਖਵਿੰਦਰ ਕੌਰ ਤੇ ਵਰਕਰ ਅਮਨਦੀਪ ਸਿੰਘ ,ਮਹਿੰਦਰਪਾਲ ਸਿੰਘ ਤੇ ਏ ਐਨ ਐਮ ਮਨਜੀਤ ਕੌਰ ਦੇ ਅਹਿਮ ਸਹਿਯੋਗ ਦੇ ਨਾਲ ਉਕਤ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇ ਟੀਕੇ ਲਗਾਉਣ ਦੇ ਲਗਾਏ ਇਸ ਕੈਂਪ ਵਿਚ ਜਿੱਥੇ ਡਾ ਗੁਣਤਾਸ ਵੱਲੋਂ ਇਸ ਵੈਕਸੀਨੇਸ਼ਨ ਸਬੰਧੀ ਕੋਰੋਨਾ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਉਥੇ ਹੀ ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਦੇ ਟੀਕੇ ਜ਼ਰੂਰ ਲਗਵਾਏ ਜਾਣ ਤਾਂ ਕਿ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ

Previous articleਗੈਰ ਸਮਾਜੀ ਅਨਸਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕੀਤੀ ਬਦਸਲੂਕੀ ਅਧਿਆਪਕ ਜਥੇਬੰਦੀਆਂ ਨੇ ਲਿਆ ਸਖਤ ਨੋਟਿਸ
Next articleਅਧਿਆਪਕ ਦਲ ਪੰਜਾਬ ਨੇ ਕੀਤੀ ਪ੍ਰਾਇਮਰੀ ਸਕੂਲ਼ਾਂ ਦੀ ਤਾਲਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ