ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਵਾਈਟ ਨੋਟ ਸਟੂਡੀਓ ਵਲੋਂ ਸੰਗੀਤ ਅਤੇ ਪੋਸਟਰ ਰਿਲੀਜਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਭਾਈ ਨਵਜੀਤ ਸਿੰਘ ਰਈਆ ਅਤੇ ਉਨ੍ਹਾਂ ਦੇ ਸਾਥੀਆਂ ਦਾ ਗਾਇਆ ਸ਼ਬਦ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਰਾਗੀ ਜਥੇ ਨੇ ਦੱਸਿਆ ਕਿ ‘ਵਾਹੁ ਵਾਹੁ ਗੋਬਿੰਦ ਸਿੰਘ’ ਸ਼ਬਦ ਨੂੰ ਭਾਈ ਨਵਜੀਤ ਸਿੰਘ ਰਈਆ, ਭਾਈ ਜਸਵਿੰਦਰ ਸਿੰਘ ਅਤੇ ਭਾਈ ਜਰਮਨ ਸਿੰਘ ਰਈਏ ਵਾਲਿਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਗਾਇਆ ਹੈ। ਸ਼ੋਸ਼ਲ ਮੀਡੀਏ ਅਤੇ ਯੂ ਟਿਊਬ ਚੈਨਲ ਰਾਹੀਂ ਇਸ ਸ਼ਬਦ ਨੂੰ ਸੰਗਤਾਂ ਤੱਕ ਪਹੰੁਚਾਉਣ ਲਈ ਸਾਰਥਿਕ ਯਤਨ ਕੀਤੇ ਗਏ।