ਦਾਨਿਸ਼ ਕੋਟੀ ਦੇ ਟਰੈਕ ‘ਮਾਪੇ’ ਦੀ ਹੋਈ ਸ਼ੂਟਿੰਗ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਜਨਾਬ ਸਾਬਰ ਕੋਟੀ ਦੇ ਲੱਖਤੇ ਜਿਗਰ ਦਾਨਿਸ਼ ਕੋਟੀ ਦੇ ਗੀਤ ‘ਮਾਪੇ’ ਦੀ ਸ਼ੂਟਿੰਗ ਭੋਗਪੁਰ ਵਿਖੇ ਆਪਣਾ ਜੇ ਡੀ ਰੈਸਟੋਂਰੈਂਟ ਵਿਖੇ ਪਿੰਡ ਚਾਹੜਕੇ ਵਿਖੇ ਹੋਈ। ਗੀਤਕਾਰੀ ਅਤੇ ਮੰਚ ਸੰਚਾਲਕ ਬਲਦੇਵ ਰਾਹੀ ਨੇ ਇਸ ਗੀਤ ਨੂੰ ਬਾਕਮਾਲ ਸ਼ਾਇਰੀ ਵਿਚ ਪਰੋਇਆ ਹੈ। ਉਨ੍ਹਾਂ ਦੱਸਿਆ ਕਿ ਦਾਨਿਸ਼ ਕੋਟੀ ਦਾ ਮਾਰਕੀਟ ਵਿਚ ਇਹ ਪਹਿਲਾ ਟਰੈਕ ਆ ਰਿਹਾ ਹੈ, ਜਿਸ ਦਾ ਸੰਗੀਤ ਮਿਊਜਿਕ ਫੈਕਟਰੀ ਕਰਨੈਲ ਸਿੰਘ ਵਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦਾ ਫਿਲਮਾਂਕਣ ਵੱਖ-ਵੱਖ ਲੋਕੇਸ਼ਨਾਂ ਤੇ ਸਾਬੀ ਰਾਮਗੜ੍ਹੀਆ ਨੇ ਕੀਤਾ ਹੈ। ਉਸ ਦੀ ਟੀਮ ਵਿਚ ਹੈਰੀ ਸੈਣੀ, ਗੋਪੀ ਰਾਮਗੜ੍ਹੀਆ ਅਤੇ ਪ੍ਰੋਡਕਸ਼ਨ ਕੰਟਰੋਲ ਰਿੰਕੂ ਚਾਹੜਕੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਵੀਡੀਓ ਵਿਚ ਪ੍ਰਸਿੱਧ ਅਦਾਕਾਰਾ ਡਾ. ਨਰਿੰਦਰ ਸਿੰਘ ਰੈਨਾ, ਗੁਰਸ਼ਬਦ ਨੂਰ ਕੌਰ, ਅਜੇ ਬਾਦਸ਼ਾਹ, ਗਾਇਕ ਦਾਨਿਸ਼ ਕੋਟੀ ਅਤੇ ਪ੍ਰਭਪਾਲ ਕੌਰ ਸਿੱਧੂ ਨੇ ਬਾਖੂਬੀ ਐਕਟਿੰਗ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਇਹ ਗੀਤ ਨਾਮਵਰ ਸੰਗੀਤ ਕੰਪਨੀ ਵਿਚ ਪ੍ਰਭਪਾਲ ਕੌਰ ਸਿੱਧੂ ਦੀ ਪੇਸ਼ਕਸ਼ ਹੇਠ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣੇਗਾ।

Previous articleਤਬਾਹ
Next articleਭਾਈ ਨਵਜੀਤ ਸਿੰਘ ਰਈਆ ਵਲੋਂ ਗਾਏ ਸ਼ਬਦ ਦਾ ਪੋਸਟਰ ਰਿਲੀਜ਼