(ਸਮਾਜ ਵੀਕਲੀ)
ਸੇਵਾ ਦੇ ਵਿੱਚੋਂ ਸਭ ਕੁਝ ਪਾਇਆ ਭਾਈ ਜੇਠੇ ਨੇ।
ਨਿਮਾਣਿਆਂ ਨੂੰ ਮਾਣ ਗੁਰੂ ਨੇ ਦਿਵਾਇਆ।
ਆ ਕੇ ਸ਼ਰਣ ਤੀਜੇ ਸੀ ਸਤਿਗੁਰ ਦੀ,
ਚੌਥੇ ਗੁਰੂ ਨਾਨਕ ਦਾ ਰੂਪ ਜਿਸ ਨੇ ਵਟਾਇਆ।
ਭਾਗ ਲਾਇ ਆ ਕੇ ਅੰਮ੍ਰਿਤਸਰ ਦੀ ਧਰਤੀ ਨੂੰ,
ਜਿੱਥੇ ਪਿੰਗਲੇ ਦਾ ਰੋਗ ਸੀ ਗਵਾਇਆ।
ਗੁਰੂ ਰਾਮਦਾਸ ਜੀ ਇਹ ਤੇਰੀ ਵਡਿਆਈ ਹੈ,
ਕਰੋਂ ਕਾਰਜ਼ ਜਿਨ੍ਹਾਂ ਸੱਚੇ ਮਨ ਧਿਆਇਆ।
ਜਲ ਛੱਕਿਆ ਜਿਸ ਅ੍ਰੰਮਿਤ ਇਸ ਸਰੋਵਰ ਦਾ,
ਤਨ ਮਨ ਹੋਇਆ ਨਿਹਾਲ ਸਤਿਗੁਰ ਪਾਇਆ।
ਬਾਣੀ ਰਚੀ ਤੁਸਾਂ ਨੇ ਇਸ ਜਗਤ ਦੇ ਤਾਰਨ ਨੂੰ,
ਕਲਜੁਗ ਦਾ ਜਹਾਜ਼ ਜਿਸ ਭੱਟਾਂ ਨੇ ਫ਼ੁਰਮਾਇਆ।
ਧੰਨ ਪਿਤਾ ਧੰਨ ਮਾਤਾ ਜਿਸ ਨੇ ਜਾਇਆ ਸੀ।
ਧੰਨ ਧੰਨ ਕੁਲ ਭਾਗ ਜਿਸ ਤਾਈਂ ਲਾਇਆ।
ਧੰਨ ਗੁਰੂ ਰਾਮਦਾਸ,ਪੱਤੋ, ਨੂੰ ਬਖਸ਼ਿਓ ਜੀ,
ਦਿੱਤੀ ਕਲ਼ਮ ਨਾਲ ਜਸ ਤੁਸੀਂ ਲਿਖਵਾਇਆ ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly