ਕਵਿਤਾ

(ਸਮਾਜ ਵੀਕਲੀ)

ਜੋ ਯਾਰ ਦੇ ਦਿਲ ਵੱਲ ਨਾ ਜਾਵੇ ਉਹ ਵੀ ਕੋਈ ਰਾਹ ਹੁੰਦਾ ।
ਥਾਏਂ ਮਰ ਜਾਂਦਾ ਜੇ ਉਹਦੇ ਬਿਨਾਂ ਲਿਆ ਕੋਈ ਸਾਹ ਹੁੰਦਾ।
ਪਿਆਰਾ ਤੇਰੇ ਤੇ ਜਾਨ ਛਿੜਕੇ ਤੂੰ ਕਰੇਂ ਚੁਤਰਾਈਆਂ ਵੇ ,
ਫਿਰ ਐਵੇਂ ਤਾਂ ਨਹੀਂ ਨਾ ਮਹਿਰਮ ਬੇਪ੍ਰਵਾਹ ਹੁੰਦਾ ।
ਚੁੱਭੇ ਸੂਲ ਬਿਰਹਾ ਵਾਲਾ, ਸੱਜਣ ਹੱਸ ਕੇ ਟਾਲਾ ਵੱਟ ਜਾਵੇ ,
ਕਾਸ਼ ! ਪਿਆ ਓਹਦਾ ਵੀ ਕਿਸੇ ਨਾਲ ਇੰਝ ਹੀ ਵਾਹ ਹੁੰਦਾ।
ਬੇੜੀ ਪ੍ਰੇਮ ਦੀ ਤੇ ਸੱਚੀ ਤੜਫ ਦੇ ਮਾਰ ਮਾਰ ਚੱਪੂ ,
ਪਾਰ ਉਤਾਰ ਦਿੰਦਾ ਹੈ ਜੋ ਕਾਬਿਲ ਮਲਾਹ ਹੁੰਦਾ ।
ਵਫਾ ਦਾ ਬੋਝ ਜਿਆਦਾ ਸੀ ਜੇ ਮੋਢਿਆਂ ਤੇ ਤਾਂ ਦੱਸ ਦਿੰਦੋਂ,
ਨਕਲੀ ਮੁਹੱਬਤ ਦਾ ਤਾਂ ਰੱਬ ਵੀ ਨਹੀਂ ਗਵਾਹ ਹੁੰਦਾ ।
ਮਿੱਠੀਆਂ ਰਿਉੜੀਆਂ ਵੰਡੀ ਜਾਵੇ ਉਹ ਹਰ ਪਾਸੇ ,
ਸੁਫ਼ਨਾ ਉਲਫ਼ਤ ਦਾ ਐਵੇਂ ਨਹੀਂ ਫਿਰ ਤਬਾਹ ਹੁੰਦਾ ।
ਸਰੀਰਾਂ ਦੀ ਤਮਸ਼ ਤੇ ਪੈਸੇ ਦੀ ਲੱਗੀ ਜਿੱਥੇ ਅੱਗ ਹੋਵੇ ,
“ਮਜਬੂਰ” ਦੱਸ ਫਿਰ ਤੇਰਾ ਕੌਣ ਖ਼ੈਰ ਖ਼ਵਾਹ ਹੁੰਦਾ ।

ਜਸਵੰਤ ਸਿੰਘ ਮਜਬੂਰ
ਫੋਨ ਨੰਬਰ98722 28500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵ-ਯੁਗ
Next articleਪ੍ਰਦੇਸ਼ਾਂ ਦੇ ਦੁੱਖ