(ਸਮਾਜ ਵੀਕਲੀ)
ਭਗਤ ਸਿੰਆਂ ਤੇਰੀ ਸੋਚ ਦੇ, ਪਹਿਰੇਦਾਰ ਓ੍ਹ ਕਿੱਥੇ ਨੇ।
ਅੱਜ ਬਸੰਤੀ ਚੋਲੇ ਵਾਲੇ, ਰੰਗ ਜਾਪਦੇ ਫਿੱਕੇ ਨੇ।
ਮੈਨੂੰ ਤਾਂ ਕਿਧਰੇ ਵੀ, ਨਜ਼ਰ ਆਜ਼ਾਦੀ ਆਉਂਦੀ ਨ੍ਹੀਂ,
ਮਜ਼ਲੂਮਾਂ ਦੇ ਹੱਕਾਂ ਨੂੰ, ਖੋਹ ਖੋਹ ਖਾਂਦੇ ਦਿਸੇ ਨੇ।
ਭੱਠੀ ਦੇ ਵਿੱਚ ਝੋਕੀ ਜਾਂਦੇ, ਤੇਰੀ ਇਸ ਕੁਰਬਾਨੀ ਨੂੰ,
ਨਸ਼ਿਆਂ ‘ਚ ਗੁਲਤਾਨ ਹੈ ਪੀੜ੍ਹੀ ਇਹੀ ਏਦ੍ਹੇ ਸਿੱਟੇ ਨੇ।
ਹੱਡ ਤੋੜਵੀਂ ਮਿਹਨਤ ਕਰਕੇ, ਮੰਡੀਆਂ ਦੇ ਵਿੱਚ ਰੁੱਲਦਾ ਏ,
ਹੱਸ ਹੱਸਕੇ ਦੁੱਖ ਸੀਨੇ ਜ਼ਰਦਾ, ਇਹੀ ਏਦ੍ਹੇ ਹਿੱਸੇ ਨੇ।
ਬੇਰੁਜ਼ਗਾਰੀ ਤਾਂਹੀਓਂ ਧਰਨੇ, ਜਾਗਣ ਕਿਉਂ ਸਰਕਾਰਾਂ ਨਾ,
ਦੂਸ਼ਣਬਾਜ਼ੀ ਇੱਕ ਦੂਜੇ ਤੇ, ਬੋਲ ਬੋਲਦੇ ਤਿੱਖੇ ਨੇ।
‘ਸਾਬ੍ਹ’ ਆਜ਼ਾਦੀ ਐਸੀ ਨਾਲੋਂ ਕਿਤੇ ਗੁਲਾਮੀਂ ਚੰਗੀ ਸੀ,
ਚੁੱਭਣੇ ਲਫ਼ਜ਼ ਕਈਆਂ ਨੂੰ, ਜਿਹੜੇ ਠੋਕ ਵਜਾਕੇ ਲਿਖੇ ਨੇ।
ਗੀਤਕਾਰ:- ਸਾਬ੍ਹ ਲਾਧੂਪੁਰੀਆ।
ਜ਼ਿਲਾ:-ਗੁਰਦਾਸਪੁਰ
98558-31446
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly