ਪਿੰਜਰੇ ਪਿਆ ਤੋਤਾ

(ਸਮਾਜ ਵੀਕਲੀ)

ਪਿੰਜਰੇ ਪਿਆ ਇੱਕ ਤੋਤਾ ਆਖੇ,
ਡਾਢਾ ਮੈ ਦੁਖਿਆਰਾ।
ਸੀ ਬਾਗ਼ੀ ਮੇਰਾ ਰੈਣ ਬਸੇਰਾ,
ਅੱਜ ਬਣ ਬੈਠਾ ਵਿਚਾਰਾ।
ਲੰਘਦੇ ਉੱਪਰ ਦੀ ਜਦ ਪੰਛੀ,
ਮੈਨੂੰ ਨਜ਼ਰੀਂ ਆਉਂਦੇ।
ਉੱਡਣ ਨੂੰ ਮੇਰਾ ਜੀ ਕਰਦੈ,
ਜਦ ਉਹ ਚਹਿਚਹਾਉਂਦੇ।
ਦਿਲ ਦੀਆਂ, ਦਿਲ ਵਿੱਚ ਰਹੀਆਂ,
ਹੋਇਆ ਘੁੱਪ ਹਨੇਰਾ।
ਪਾ ਚੋਗਾ ਮੈਨੂੰ ਫੜ ਲਿਆਂਦਾ,
ਸਭ ਕੁਝ ਲੁੱਟਿਆ ਮੇਰਾ।
ਗਈ ਅਜ਼ਾਦੀ ਮਿਲੀ ਗ਼ੁਲਾਮੀ,
ਬਸ ਨਹੀ ਕੁਝ ਮੇਰੇ।
ਖੰਭ ਮੇਰੇ ਹੁਣ ਉੱਡਣਾ ਭੁੱਲ ਗਏ,
ਵਿੱਚ ਪਿੰਜਰੇ ਦੇ ਡੇਰੇ।
ਲੱਖ ਹੋਵੇ ਸਹੂਲਤ ਭਾਵੇਂ,
ਹੁੰਦੀ ਬੁਰੀ ਗੁਲਾਮੀ।
ਨਾਲ ਭਰਾਵਾਂ ਰਲ ਕੇ ਰਹੀਏ,
ਏਹੀ ਪਿਆਰ ਨਿਸ਼ਾਨੀ।
ਮੈਨੂੰ ਸਭ ਕੁਝ ਇੱਥੇ ਜਾਪੇ,
ਹੋਰ ਦੁਨੀਆਂ ਨਾ ਕੋਈ।
ਹਰਪ੍ਰੀਤ, ਆਖੇ ਹਾਕਮ ਸਾਡੇ,
ਸਭ ਨੂੰ ਜਾਣ ਬਿਗੋਈ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGiriraj Singh says ‘bye-bye PFI’, JD-U leader says people will bid you farewell
Next articleK’taka eyeing one crore tourist footfalls in three years