ਬੰਦ ਦੀ ਹਮਾਇਤ ’ਚ ਕਿਸਾਨ ਯੂਨੀਅਨ ਰਾਜੇਵਾਲ ਨੇ ਕੱਢੀ ਮੋਟਰਸਾਈਕਲ ਰੈਲੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ 26 ਮਾਰਚ ਨੂੰ ਭਾਰਤ ਬੰਦ ਦੇ ਸੰਦਰਵ ਵਿਚ ਅੱਜ ਮੋਟਰਸਾਈਕਲਾਂ ਤੋਂ ਰੈਲੀ ਕੱਢੀ ਗਈ। ਜਿਸ ਵਿਚ ਪੰਡੋਰੀ ਮਹਿਤਮਾਂ, ਬਾਹਦਾਂ, ਤਲਵੰਡੀ ਕਾਨੂੰਗੋ, ਮੰਡਿਆਲਾਂ, ਤਾਰਾਗੜ੍ਹ, ਰੰਧਾਵਾ ਬਰੋਟਾ, ਸਹਾਏਪੁਰ, ਜੰਡੀ, ਰਾਏਪੁਰ, ਚਲੂਪਰ, ਧਾਮੀਆਂ ਕਲਾਂ, ਕਢਿਆਣਾ, ਕਾਲਕਟ, ਪੰਡੋਰੀ, ਖੰਗੂੜਾ, ਬਰਿਆਲ, ਸੂਸਾਂ, ਲੰਮੇ, ਕਾਣੇ, ਨੂਰਪੁਰ, ਤਲਵੰਡੀ ਅਰਾਈਆਂ, ਧੁਦਿਆਲ, ਸਾਰੋਬਾਦ ਤੋਂ ਹੁੰਦਾ ਹੋਇਆ ਵਾਪਿਸ ਸ਼ਾਮਚੁਰਾਸੀ ਪਹੁੰਚਿਆਂ। ਕੱਲ ਸਾਰਾ ਭਾਰਤ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਜਿਸ ਵਿਚ ਦੁਕਾਨਾਂ, ਰੇਲਵੇ ਅਤੇ ਸੜਕਾਂ ਬੰਦ ਰਹਿਣਗੀਆਂ। ਇਸ ਮੌਕੇ ਗੁਰਜਪਾਲ ਖੰਗੂੜਾ, ਮਨਦੀਪ ਤਲਵੰਡੀ ਕਾਨੂੰਗੋ, ਹਰਦੀਪ ਦੀਪਾ, ਨੰਬਰਦਾਰ ਮਨਦੀਪ ਪਿੰਡ ਕਾਣੇ, ਲਖਵੀਰ ਬਾਹਦ, ਮੰਨਾ ਮੁਹੱਦੀਪੁਰ, ਸਤਿੰਦਰਪ੍ਰੀਤ ਸਾਰੋਬਾਦ, ਲਾਡੀ ਗਰੋਆ, ਅਜੀਤਪਾਲ ਹੁੰਦਲ, ਸੋਨੂੰ ਪੰਡੋਰੀ ਰਾਜਪੂਤਾਂ, ਅਵਤਾਰ ਚੱਡਾ, ਬਲਜੀਤ ਬੀਤਾ, ਸਤਨਾਮ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous article75 ਤੋਂ ਵੱਧ ਪਿੰਡਾਂ ਲਈ ਵਰਦਾਨ ਸਾਬਤ ਹੋਵੇਗੀ ਸਬ-ਤਹਿਸੀਲ ਸ਼ਾਮਚੁਰਾਸੀ : ਆਦੀਆ
Next articleਰਹਿਬਰਾਂ ਦੇ ਮਿਸ਼ਨ ਲਈ ਸਮਰਪਿਤ ਸਨ ਸੰਤ ਸੁਰਿੰਦਰ ਦਾਸ ਕਠਾਰ – ਬਸਪਾ ਪੰਜਾਬ ਪ੍ਰਧਾਨ ਗੜ੍ਹੀ