HOME ਸਿੱਧਾ ਬੰਦਾ ਸਿੱਧੀ ਗੱਲ।

ਸਿੱਧਾ ਬੰਦਾ ਸਿੱਧੀ ਗੱਲ।

2
ਜੋਗਿੰਦਰ ਬਾਠ ਹੌਲੈਂਡ
ਟਕੈਤ ਦੇ ਹੰਝੂਆਂ ਬਾਦ ਕਿਸਾਨ ਮੋਰਚੇ ਵਾਂਗ ਭਰ ਦਿਉਂ ਕਸ਼ਮੀਰ ਨੂੰ ਸੈਲਾਨੀਆਂ ਨਾਲ।
  (ਸਮਾਜ ਵੀਕਲੀ)   ਮਿੱਤਰੋ ਪਰਖ ਦੀ ਘੜੀ ਆ ਗਈ ਹੈ ਪੰਜਾਬ  ਵਾਂਗ ਹੁਣ ਕਸ਼ਮੀਰ ਵੀ ਅੱਤਵਾਦ ਤੋਂ ਤੌਬਾ ਕਰ ਗਿਆ ਹੈ। ਹੁਣ ਕਸ਼ਮੀਰ ਨੂੰ ਸਾਡੀ ਬਨਾਮ ਸੈਲਾਨੀਆਂ ਦੀ ਲੋੜ ਹੈ।ਸਾਨੂੰ ਵੱਧ ਤੋਂ ਵੱਧ ਕਸ਼ਮੀਰ ਪਹੁੰਚਣਾ ਚਾਹੀਦਾ ਹੈ ਤਾਂ ਜੋਂ ਡਰ ਖ਼ੌਫ਼ ਦਾ ਮਹੌਲ ਚੱਕਿਆ ਜਾਵੇਂ ਉਵੇਂ ਹੀ ਜਿਵੇਂ ਕਿਸਾਨ ਮੋਰਚੇ ਵੇਲੇ ਟਕੈਤ ਦੇ ਹੰਝੂਆਂ ਆਲ਼ੀ ਵੀਡੀਉ ਤੋਂ ਬਾਦ। ਅੱਤਵਾਦੀਆਂ ਦੇ ਮਨਸੂਬੇ ਫਿਹਲ ਕਰ ਦਿਉ। ਦੇਸ਼ ਵਾਸੀਉ ਅੱਜ ਵਕਤ ਆ ਗਿਆ ਹੈ ਕਸ਼ਮੀਰ ਨੂੰ ਅੱਤਵਾਦ,ਵੱਖਵਾਦ ਦੇ ਅੰਨੇ ਖੂਹ ਵਿੱਚੋਂ ਕੱਢਣ ਦਾ। ਪਹਿਲਗਾਮ ਦਾ ਉਹ ਖੂਨੀ ਮੈਦਾਨ ਭਰ ਦੇਵੋ ਸੈਲਾਨੀ ਬਣ ਕੇ ਤੇ ਅਮਨ ਦੇ ਤਰਾਨੇ ਗਾ ਕੇ ਵਾਦੀ ਨੂੰ ਗੁੰਜਾ ਦਿਉ।
 ਹੁਣ ਇਹ ਬਹੁਤ ਵੱਡੀ ਪਰਖ ਦੀ ਘੜੀ ਹੈ ਹੁਣ ਪੰਜਾਬ ਵਾਂਗ ਕਸ਼ਮੀਰ ਦੇ ਲੋਕ ਵੀ ਇਸ ਨੰਗੇ ਚਿੱਟੇ ਅੱਤਵਾਦ ਖਿਲਾਫ ਉੱਠ ਖਲੋਤੇ ਹਨ। ਜਿਵੇੰ ਪੰਜਾਬ ਦੇ ਲੋਕ ਨੱਬੇ,ਕੱਨਵੇਂ ਵਿੱਚ ਖੜੇ ਹੋ ਗਏ ਸਨ ਉਵੇਂ ਵੀ ਹੁਣ ਕਸ਼ਮੀਰ ਦੇ ਲੋਕ ਖੜੇ ਹਨ। ਬੇਸ਼ੱਕ ਮਾੜੇ ਅਨਸਰ ਆਪਣਾ ਬਹੁਤ ਹੀ ਘਿਨਾਉਣਾ ਕਾਰਾ ਕਰ ਕਸ਼ਮੀਰ ਦੀ ਮੁੜ ਲੀਹੇ ਪਈ੍ ਸੋਹਣੀ੍ ਜ਼ਿੰਦਗੀ ਵਿੱਚ ਖਲਰ ਪਾ ਗਏ ਹਨ। ਇਸ ਵਾਰ ਉਹਨਾਂ ਆਂਮ ਕਸ਼ਮੀਰੀ ਬਾਸ਼ਿੰਦੇ ਦੇ ਢਿੱਡ ਤੇ ਲੱਤ ਮਾਰੀ ਹੈ। ਇਸ ਕਰਕੇ ਕਸ਼ਮੀਰੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਜਿਹੜੀ ਮਾੜੀ ਮੋਟੀ ਹਮਾਇਤ ਅੱਤਵਾਦੀਆਂ ਨਾਲ ਹੋਵੇਗੀ ਵੀ ਉਹ ਵੀ ਇਸ ਅੱਤ ਦੇ ਘਿਨਾਉਣੇ ਹਮਲੇ ਬਾਦ ਖਤਮ ਹੋ ਜਾਵੇਗੀ। ਹੁਣ ਕਸ਼ਮੀਰ ਦਾ ਅੱਤਵਾਦ ਸਦਾ ਲਈ ਖ਼ਤਮ ਹੋ ਜਾਵੇਗਾ ਇਹ ਮੇਰਾ ਵਿਸ਼ਵਾਸ ਹੈ। ਪਰ ਕਸ਼ਮੀਰ ਨੂੰ ਸਾਡੀ ਸੈਲਾਨੀਆਂ ਦੀ ਲੋੜ ਹੈ। ਇਸ ਕਰਕੇ ਕਸ਼ਮੀਰ ਨੂੰ ਭਰ ਦਿਉ ਸੈਲਾਨੀਉ। ਕਾਸ਼ ਮੈਂ ਭਾਰਤ ਹੁੰਦਾ ਮੈਂ ਹੁਣ ਕਸ਼ਮੀਰ ਹੋਣਾ ਸੀ ਤੇ ਉਹ ਵੀ ਪਰਿਵਾਰ ਸਮੇਤ। ਯਾਰ ਪੰਜ ਛੇਅ ਦਹਿਸ਼ਤ ਗਰਦ ਇੱਕ ਸੌਅ ਚਾਲੀ ਕਰੋੜ ਦੇ ਮੁਲਕ ਨੂੰ ਡਰਾ ਜਾਣਗੇ ? ਕਦੇ ਵੀ ਨਹੀਂ। ਆਉ ਕਸ਼ਮੀਰ ਚੱਲੀਏ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ।
ਥੋਡਾ ਸਦਾ ਸੈਲਾਨੀ।
ਜੋਗਿੰਦਰ ਬਾਠ ਹੌਲੈਂਡ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਸ਼ ਹਿੰਦੂ ਮੁਸਲਿਮ ਸਿੱਖ ਸਭ ਇਹ ਸਾਜ਼ਿਸ਼ ਸਮਝਦੇ ਹੁੰਦੇ!
Next article*ਮਧੂ ਮੱਖੀਆਂ*