ਬੰਗਲਾਦੇਸ਼ ਵਿੱਚ ਮਸਜਿਦ ਦੇ ਏਸੀ ਵਿੱਚ ਧਮਾਕਾ; 17 ਦੀ ਮੌਤ, 20 ਜ਼ਖ਼ਮੀ

ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਵਿੱਚ ਇਕ ਮਸਜਿਦ ਵਿੱਚ ਗੈਸ ਰਿਸਣ ਕਾਰਨ ਲਗਾਤਾਰ ਛੇ ਏਅਰ ਕੰਡੀਸ਼ਨਰਾਂ ਵਿਚ ਹੋਏ ਧਮਾਕੇ ਵਿੱਚ ਇਕ ਬੱਚੇ ਸਣੇ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਨਾਰਾਇਣਗੰਜ ਜ਼ਿਲ੍ਹੇ ਵਿੱਚ ਸਥਿਤ ਬੈਤੁਲ ਸਲਾਤ ਮਸਜਿਕ ਵਿੱਚ ਸ਼ੁੱਕਰਵਾਰ ਦੇਰ ਰਾਤ ਇਹ ਧਮਾਕੇ ਹੋਏ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੀੜਤਾਂ ਨੂੰ ਹਰ ਸੰਭਵ ਮੈਡੀਕਲ ਸਹੂਲਤ ਮੁਹੱਈਆ ਕਰਵਾਏ ਜਾਣ ਦਾ ਹੁਕਮ ਦਿੱਤਾ ਹੈ।

Previous articleਰਾਜਨਾਥ ਨੇ ਊਜ਼ਬੇਕਿਸਤਾਨ, ਕਜ਼ਾਖ਼ਸਤਾਨ ਨਾਲ ਰੱਖਿਆ ਸਬੰਧ ਵਿਚਾਰੇ
Next articleJ&K govt issued 12.44 lakh domicile certificates till August-end