ਰਾਜਨਾਥ ਨੇ ਊਜ਼ਬੇਕਿਸਤਾਨ, ਕਜ਼ਾਖ਼ਸਤਾਨ ਨਾਲ ਰੱਖਿਆ ਸਬੰਧ ਵਿਚਾਰੇ

ਮਾਸਕੋ (ਸਮਾਜ ਵੀਕਲੀ) :ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਊਜ਼ਬੇਕਿਸਤਾਨ, ਕਜ਼ਾਖ਼ਸਤਾਨ ਅਤੇ ਤਾਜ਼ਾਕਿਸਤਾਨ ਦੇ ਹਮਰੁਤਬਾ ਨਾਲ ਇਥੇ ਮੁਲਾਕਾਤ ਕੀਤੀ ਅਤੇ ਊਨ੍ਹਾਂ ਨਾਲ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਊਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਇਥੇ ਚੱਲ ਰਹੀ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਚੀਨੀ ਹਮਰੁਤਬਾ ਜਨਰਲ ਵੇਈ ਫੈਂਗ ਨਾਲ ਮੁਲਾਕਾਤ ਕਰ ਕੇ ਪੂਰਬੀ ਲੱਦਾਖ ’ਚ ਸਰਹੱਦ ’ਤੇ ਦੋਵੇਂ ਮੁਲਕਾਂ ਵਿਚਕਾਰ ਤਣਾਅ ਘਟਾਊਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ ਸੀ।

ਰਾਜਨਾਥ ਸਿੰਘ ਨੇ ਊਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਮੇਜਰ ਜਨਰਲ ਕੁਰਬਾਨੋਵ ਬਖੋਦਿਰ ਨਿਜ਼ਾਮੋਵਿਚ ਨਾਲ ਹੋਈ ਬੈਠਕ ਦਾ ਜ਼ਿਕਰ ਕਰਦਿਆਂ ਟਵੀਟ ’ਚ ਕਿਹਾ ਕਿ ਭਾਰਤ-ਊਜ਼ਬੇਕਿਸਤਾਨ ਦੇ ਦੁਵੱਲੇ ਸੰਬਧਾਂ ’ਚ ਰੱਖਿਆ ਸਹਿਯੋਗ ਅਹਿਮ ਥੰਮ੍ਹ ਹੈ। ਊਨ੍ਹਾਂ ਕਿਹਾ ਕਿ ਕਜ਼ਾਖ਼ਸਤਾਨ ਦੇ ਰੱਖਿਆ ਮੰਤਰੀ ਲੈਫ਼ਟੀਨੈਂਟ ਜਨਰਲ ਨੁਰਲਾਨ ਯੇਰਮੇਬਾਯੇਵ ਅਤੇ ਤਜ਼ਾਕਿਸਤਾਨ ਦੇ ਕਰਨਲ-ਜਨਰਲ ਸ਼ੇਰਾਲੀ ਮਿਰਜ਼ੋ ਨਾਲ ਵੀ ਊਸਾਰੂ ਵਿਚਾਰ-ਵਟਾਂਦਰਾ ਹੋਇਆ।

Previous articleBJD MP in trouble after actress wife levels domestic violence charge
Next articleਬੰਗਲਾਦੇਸ਼ ਵਿੱਚ ਮਸਜਿਦ ਦੇ ਏਸੀ ਵਿੱਚ ਧਮਾਕਾ; 17 ਦੀ ਮੌਤ, 20 ਜ਼ਖ਼ਮੀ