ਬੋਲੀ ਹੈ ਪੰਜਾਬੀ ਸਾਡੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਭਾਸ਼ਾ ਕਿਸੇ ਇਨਸਾਨ ਦੀ ਪਹਿਚਾਣ ਦੀ ਚਿੰਨ੍ਹ ਹੁੰਦੀ ਹੈ ਭਾਸ਼ਾ ਵਿਅਕਤੀ ਦੀ ਇੱਕ ਅਜਿਹੀ ਵਿਰਾਸਤ ਹੁੰਦੀ ਹੈ ਕਿ ਨਾ ਤਾਂ ਕੋਈ ਵਿਅਕਤੀ ਉਸ ਨੂੰ ਉਸ ਤੋਂ ਖੋਹ ਸਕਦਾ ਹੈ ਅਤੇ ਨਾ ਹੀ ਕੋਈ ਉਸ ਤੋਂ ਚੁਰਾ ਸਕਦਾ ਹੈ।ਵਿਅਕਤੀ ਭਾਸ਼ਾ ਦੁਆਰਾ ਹੀ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਹੈ।ਭਾਸ਼ਾ ਵਿਅਕਤੀ ਦੇ ਦੂਸਰਿਆਂ ਦੇ ਨਾਲ ਸੰਚਾਰ ਕਰਨ ਦਾ ਸਾਧਨ ਹੈ ਭਾਸ਼ਾ ਦੇ ਬਿਨਾਂ ਵਿਅਕਤੀ ਆਪਣਾ ਸਰਬਪੱਖੀ ਵਿਕਾਸ ਨਹੀਂ ਕਰ ਸਕਦਾ।ਭਾਸ਼ਾ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹੈ ਮਾਤ ਭਾਸ਼ਾ ਉਸ ਭਾਸ਼ਾ ਨੂੰ ਕਿਹਾ ਜਾਂਦਾ ਹੈ।ਜਿਸ ਦੇ ਦੁਆਰਾ ਇਨਸਾਨ ਆਪਣੇ ਆਲੇ ਦੁਆਲੇ ਦੇ ਸਮਾਜ ਵਿਚ ਦੂਸਰੇ ਲੋਕਾਂ ਦੇ ਨਾਲ ਸੰਪਰਕ ਬਣਾਉਂਦਾ ਹੈ ਵਾਰਤਾਲਾਪ ਕਰਦਾ ਹੈ,ਜਨਮ ਲੈਣ ਤੋਂ ਬਾਅਦ ਇਨਸਾਨ ਜੋ ਮੂਲ ਭਾਸ਼ਾ ਸਿੱਖਦਾ ਹੈ।

ਉਸ ਨੂੰ ਮਾਤ ਭਾਸ਼ਾ ਆਖਿਆ ਜਾਂਦਾ ਹੈ ਮਾਤ ਭਾਸ਼ਾ ਦੀ ਰੱਖਿਆ ਦੇ ਲਈ ਸਭ ਤੋਂ ਪਹਿਲਾਂ ਯੂਨੈਸਕੋ ਨੇ17ਨਵੰਬਰ1999 ਵਿੱਚ ਦੁਨੀਆਂ ਦਾ ਮਾਤ ਭਾਸ਼ਾ ਸਬੰਧੀ ਧਿਆਨ ਆਕਰਸ਼ਿਤ ਕਰਨ ਦੇ ਸਬੰਧੀ ਇੱਕ ਸੰਮੇਲਨ ਕਾਨਫਰੰਸ ਬੁਲਾਈ ਗਈ ਜਿਸ ਨੂੰ ਕਿ ਸੰਯੁਕਤ ਰਾਸ਼ਟਰ ਦੁਆਰਾ ਸਵੀਕਾਰ ਕਰ ਲਿਆ ਗਿਆ ‘ਪਰ ਵਰਤੇ ਜਾਂਦੇ ਸ਼ਬਦ ਮੁਗਲ ਕਾਲ ਤੋਂ ਉਰਦੂ ਫ਼ਾਰਸੀ ਤੇ ਅਰਬੀ ਦੇ ਹਨ ਜੋ ਮਾਲ ਵਿਭਾਗ ਦੇ ਅਧਿਕਾਰੀ ਹੀ ਸਮਝ ਸਕਦੇ ਹਨ,21ਫ਼ਰਵਰੀ 2000ਤੋਂ ਹਰ ਹਰ ਸਾਲ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ। ਬੰਗਲਾਦੇਸ਼ੀ ਅੰਦੋਲਨ ਜੋ ਕਿ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਪੁਰਬੀ ਪਾਕਿਸਤਾਨ ਜੋ ਕਿ ਬੰਗਲਾਦੇਸ਼ ਅਤੇ ਪੱਛਮੀ ਪਾਕਿਸਤਾਨ ਵਿਚਕਾਰ ਭਾਸ਼ਾ ਦੇ ਆਧਾਰ ਤੇ ਸਭ ਤੋਂ ਵੱਡਾ ਇਕ ਅੰਦੋਲਨ ਹੋਇਆ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਲਈ ਮਾਤ ਭਾਸ਼ਾ ਉਰਦੂ ਰੱਖੀ ਗਈ ਜਦੋਂ ਕਿ ਪੁਰਬੀ ਪਾਕਿਸਤਾਨ ਜੋ ਕਿ ਬੰਗਲਾਦੇਸ਼ ਹੈ 1952 ਦੇ ਨੂੰ ਪਾਕਿਸਤਾਨ, ਬੰਗਲਾ ਬੋਲਣ ਵਾਲੇ ਲੋਕਾਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ।

ਕਿਉਂਕਿ ਪੁਰਬੀ ਪਾਕਿਸਤਾਨ (ਬੰਗਲਾਦੇਸ਼) ਵਿਚ ਜ਼ਿਆਦਾਤਰ ਲੋਕ ਬੰਗਲਾ ਭਾਸ਼ਾ ਦੇ ਨਾਲ ਸੰਬੰਧ ਰੱਖਦੇ ਹਨ ਇਸ ਲਈ ਉਨ੍ਹਾਂ ਨੇ ਪਾਕਿਸਤਾਨ ਦੇ ਇਸ ਮਤੇ ਨੂੰ ਖਾਰਜ ਕਰਨ ਦੇ ਅੰਦੋਲਨ ਚਲਾ ਦਿੱਤਾ । ਮਾਤ ਭਾਸ਼ਾ ਦਿਵਸ ਇੱਕੀ ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਵੀ ਇੱਕ ਘਟਨਾ ਦਾ ਵਰਣਨ ਕਰਨਾ ਜ਼ਰੂਰੀ ਹੈ 21ਫ਼ਰਵਰੀ 1952ਨੂੰ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਜਗਨਨਾਥ ਯੂਨੀਵਰਸਿਟੀ, ਢਾਕਾ ਮੈਡੀਕਲ ਕਾਲਜ ਆਦਿ ਦੇ ਵਿਦਿਆਰਥੀਆਂ ਦੁਆਰਾ ਅਤੇ ਸਮਾਜਿਕ ਕਾਰਕੁਨ ਦੇ ਦੁਬਾਰਾ ਪਾਕਿਸਤਾਨ ਦੁਆਰਾ ਬਣਾਈ ਗਈ ਭਾਸ਼ਾ ਸਬੰਧੀ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਪਾਕਿਸਤਾਨੀ ਪੁਲੀਸ ਵੱਲੋਂ ਇਨ੍ਹਾਂ ਅੰਦੋਲਨਕਾਰੀਆਂ ਵਿਰੋਧੀਆਂ ਤੇ ਅੰਨ੍ਹੇਵਾਹ ਗੋਲੀਆਂ ਬਰਸਾਈਆਂ ਗਈਆਂ ਬਹੁਤ ਜ਼ਿਆਦਾ ਅੰਦੋਲਨਕਾਰੀ ਜਿਸ ਕਾਰਨ ਸ਼ਹੀਦ ਹੋ ਗਏ ਉਨ੍ਹਾਂ ਦੀ ਯਾਦ ਵਿੱਚ 21ਫ਼ਰਵਰੀ 2000 ਨੂੰ ਪਹਿਲੀ ਵਾਰ ਯੂਨੈਸਕੋ ਦੁਆਰਾ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਮਨਾਇਆ ਬਣਾਇਆ ਗਿਆ।

ਜਿਸ ਦਿਨ ਵੱਖ ਵੱਖ ਸਕੂਲਾਂ ਚ ਵੱਖ ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿਚ ਆਪਣੀ ਮਾਤ ਭਾਸ਼ਾ ਦੀ ਹੋਂਦ ਉਸ ਦੀ ਸੁਰੱਖਿਆ ਦੇ ਲਈ ਉਸ ਦੇ ਪਸਾਰ ਦੇ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ ।ਮਾਤ ਭਾਸ਼ਾ ਦਿਵਸ ਨੂੰ ਮਦਰ ਲੈਂਗੁਏਜ ,ਲੈਂਗੂਏਜ਼ ਮੂਵਮੈਂਟ ਦੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ,ਭਾਰਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ ।2011 ਦੀ ਜਨਗਣਨਾ ਦੇ ਅਨੁਸਾਰ ਤਕਰੀਬਨ ਭਾਰਤ ਦੇ ਵਿਚ 43% ਲੋਕ ਹਿੰਦੀ ਬੋਲਦੇ ਹਨ ਜੋ ਕਿ ਦੋ 2000 ਦੀ ਜਨਗਣਨਾ ਦੇ ਮੁਕਾਬਲੇ ਜ਼ਿਆਦਾ ਹਨ 2001ਦੀ ਜਨਗਣਨ ਦੇ ਅਨੁਸਾਰ ਭਾਰਤ ਵਿਚ41% ਲੋਕ ਹਿੰਦੀ ਬੋਲਦੇ ਹਨ। ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਪਰ ਭਾਰਤ ਦੀ ਆਪਣੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ।

ਇਸ ਦੀ ਸਰਕਾਰੀ ਭਾਸ਼ਾ ਹਿੰਦੀ ਹੈ ਭਾਰਤ ਬਹੁ ਭਾਸ਼ਾਈ ਦੇਸ਼ ਹੋਣ ਕਰਕੇ ਇਸ ਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ਅਨੁਸੂਚੀ ਅੱਠ ਵਿਚ ਦਿੱਤੀਆਂ ਗਈਆਂ 22 ਭਾਸ਼ਾਵਾਂ ਦੇ ਵਿਚੋਂ ਹਰ ਇਕ ਭਾਰਤ ਦਾ ਕੋਈ ਵੀ ਰਾਜ ਆਪਣੀ ਇੱਛਾ ਦੇ ਅਨੁਸਾਰ ਭਾਸ਼ਾ ਰਾਜਭਾਸ਼ਾ ਚੁਣ ਸਕਦਾ ਹੈ ਇਕ ਸਰਵੇ ਦੇ ਅਨੁਸਾਰ ਭਾਰਤ ਵਿੱਚ 121ਕਰੋਡ਼ ਦੀ ਆਬਾਦੀ ਵਿੱਚ ਤਕਰੀਬਨ 19,500 ਮਾਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।ਲੇਕਿਨ ਮਾਤ ਭਾਸ਼ਾਵਾਂ ਦਾ ਦਿਨ ਪਰ ਦਿਨ ਪੱਧਰ ਜਿਹੜਾ ਉਹ ਡਿੱਗਦਾ ਜਾ ਰਿਹਾ ਹੈ ਲੋਕ ਆਪਣੀ ਸੰਸਕ੍ਰਿਤੀ ਆਪਣੀ ਮਾਤ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਜਾਣੂ ਕਰਵਾਇਆ ਜਾਵੇ ਅਜਿਹੇ ਪ੍ਰੋਗਰਾਮ ਉਲੀਕੇ ਕਿ ਲੋਕ ਆਪਣੀ ਸੰਸਕ੍ਰਿਤੀ ਆਪਣੀ ਮਾਤ ਭਾਸ਼ਾ ਆਪਣੇ ਰੀਤੀ ਰਿਵਾਜਾਂ ਦੇ ਪ੍ਰਤੀ ਲਗਾਅ ਮਹਿਸੂਸ ਕਰਨ ਉਨ੍ਹਾਂ ਦੀ ਕਦਰ ਕਰਨ ਉਨ੍ਹਾਂ ਦੇ ਸੁਰੱਖਿਆ ਦੇ ਲਈ ਆਪਣਾ ਯੋਗਦਾਨ ਦੇਣ ।

ਸਾਡੀ ਪੰਜਾਬ ਸਰਕਾਰ ਸਾਡੇ ਸਾਹਿਤ ਸਭਾਵਾਂ ਸਾਡੇ ਸੰਗਠਨ ਇਹ ਦਿਵਸ ਮਨਾਉਂਦੇ ਹਨ ਅਲੱਗ ਅਲੱਗ ਯੂਨੀਵਰਸਿਟੀਆਂ ਲਗਪਗ ਕਾਲਜਾਂ ਵਿੱਚ ਵੱਖ ਵੱਖ ਰਿਸਰਚ ਪੇਪਰ ਪੜ੍ਹਦੇ ਹਨ ਜੋ ਕਿ ਮਾਤਭਾਸ਼ਾ ਦੇ ਨਾਲ ਸਬੰਧਤ ਹੁੰਦੇ ਹਨ ਪਰ ਇਸ ਨੂੰ ਅਮਲੀ ਪੱਧਰ ਤੇ ਲਿਆਉਣ ਦੀ ਲੋੜ ਹੈ। ਮਾਲ ਵਿਭਾਗ ਦਾ ਜਿਹੜਾ ਵੀ ਕੰਮ ਜੋ ਸਦੀਆਂ ਤੋਂ ਹੀ ਚਲਿਆ ਆ ਰਿਹਾ ਹੈ ਉਨ੍ਹਾਂ ਦੇ ਵਿਚ ਵਰਤੀ ਜਾਣ ਵਾਲੀ ਭਾਸ਼ਾ ਫਾਰਸੀ ,ਉਰਦੂ ਆਦਿ ਭਾਸ਼ਾਵਾਂ ਦੀ ਵਰਤੋਂ ਉਸ ਦੇ ਵਿੱਚ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਪੰਜਾਬੀ ਵੱਲ ਧਿਆਨ ਦੇਣ ਦੀ ਲੋੜ ਹੈ।ਸਾਡਾ ਪੰਜਾਬ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੰਨ 1966 ਵੱਡੇ ਪੰਜਾਬ ਨੂੰ ਤੋਡ਼ ਕੇ ਸਥਾਪਤ ਕੀਤਾ ਗਿਆ।ਇਹ ਸਾਰੀਆਂ ਰਾਜਨੀਤਕ ਚਾਲਾਂ ਸਨ ਅਨੇਕਾਂ ਇਲਾਕੇ ਪੰਜਾਬੀ ਬੋਲਦੇ ਪੰਜਾਬ ਤੋਂ ਬਾਹਰ ਰਹਿ ਗਏ,ਕਿਹੜੀ ਪੰਜਾਬੀ ਮਾਂ ਬੋਲੀ ਦੇ ਆਧਾਰ ਤੇ ਪੰਜਾਬ ਨੂੰ ਮਹਾਨ ਪੰਜਾਬ ਨੂੰ ਮਿੰਨੀ ਪੰਜਾਬ ਬਣਾ ਕੇ ਰੱਖ ਦਿੱਤਾ।ਪੰਜਾਬ ਸਰਕਾਰ ਪੰਜਾਬੀ ਦਿਵਸ ਬਣਾਉਣਾ ਤਾਂ ਦੂਰ ਦੀ ਗੱਲ ਪੰਜਾਬੀ ਲਈ ਕੁਝ ਵੀ ਨਹੀਂ ਕਰ ਰਹੀ ,ਇਨ੍ਹਾਂ ਤੋਂ ਆਸ ਵੀ ਕੀ ਰੱਖੀ ਜਾ ਰਹੀ ਹੈ ਸਾਡੇ ਮੁੱਖਮੰਤਰੀ ਸਹੁੰ ਭੀ ਬਦੇਸੀ ਭਾਸ਼ਾ ਵਿੱਚ ਚੁੱਕਦੇ ਹਨ।

ਪੰਜਾਬ ਕਲਾ ਪ੍ਰੀਸ਼ਦ ਸਥਾਪਤ ਕੀਤੀ ਗਈ ਹੈ ਉਸ ਦੀ ਚੋਣ ਸਿਰਫ਼ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੀ ਹੈ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਕੀ ਕੀਤਾ,ਜਾਂ ਕੀ ਕਰ ਰਹੇ ਹਨ ਕਦੇ ਕੋਈ ਜਾਣਕਾਰੀ ਹੀ ਨਹੀਂ ਮਿਲੀ ਵੱਡੀ ਬਿਲਡਿੰਗ ਸਥਾਪਤ ਕੀਤੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਮੋਟੀ ਤਨਖਾਹ ਦਿੱਤੀ ਜਾਂਦੀ ਹੈ। ਮਨੋਰੰਜਨ ਲਈ ਕਵੀ ਦਰਬਾਰ ਜ਼ਰੂਰ ਹੋ ਜਾਂਦੇ ਹਨ ਪਰ ਮਾਂ ਬੋਲੀ ਪੰਜਾਬੀ ਲਈ ਕਦੇ ਵੀ ਕੁਝ ਨਹੀਂ ਕੀਤਾ।ਲੱਖਾਂ ਰੁਪਏ ਖਰਾਬ ਕਰਨ ਦਾ ਕੀ ਫ਼ਾਇਦਾ ਜਦ ਕੇ ਆਪਣੇ ਆਧਾਰ ਨੂੰ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ਨਹੀਂ ਕੀਤਾ ਜਾ ਰਿਹਾ। ਪੰਜਾਬ ਦਾ ਮੁੱਖ ਧੰਦਾ ਖੇਤੀਬਾੜੀ ਹੈ ਮਾਲ ਵਿਭਾਗ ਦਾ ਸਾਰਾ ਕੰਮਕਾਜ ਕਾਗਜ਼ੀ ਰੂਪ ਵਿਚ ਗੁਰਮੁਖੀ ਲਿਪੀ ਜ਼ਰੂਰ ਹੁੰਦਾ,ਪਰ ਉਸ ਵਿੱਚ ਵਰਤੀ ਭਾਸ਼ਾ ਮੁਗਲ ਕਾਲ ਦੀ ਉਰਦੂ ਅਰਬੀ ਫਾਰਸੀ ਹੈ ਜੋ ਸਿਰਫ਼ ਮਾਲ ਵਿਭਾਗ ਦੇ ਅਧਿਕਾਰੀ ਹੀ ਪੜ੍ਹ ਤੇ ਸਮਝ ਸਕਦੇ ਹਨ ਆਮ ਬੰਦੇ ਨੂੰ ਉਨ੍ਹਾਂ ਦੇ ਕਾਗਜ਼ ਪੱਤਰ ਬਿਲਕੁਲ ਸਮਝ ਨਹੀਂ ਆਉਂਦੇ।ਇੱਥੇ ਪੰਜਾਬੀ ਮਾਂ ਬੋਲੀ ਕਿਉਂ ਲਾਗੂ ਨਹੀਂ ਹੋਣੀ ਚਾਹੀਦੀ।

ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਨਾਲ ਸਬੰਧਤ ਫੰਡਾਂ ਨੂੰ ਜਾਰੀ ਕਰਨ ਦੀ ਲੋੜ ਹੈ ।

ਪੰਜਾਬੀ ਮਾਤ ਭਾਸ਼ਾ ਨਾਲ ਸਬੰਧਤ ਤਿੰਨ ਰਸਾਲੇ ਜਨ ਸਾਹਿਤ ,ਪੰਜਾਬੀ ਦੁਨੀਆਂ ,ਪੰਜਾਬੀ ਸੌਰਭ ਇਹ ਸਾਲਾਂ ਤੋਂ ਬੰਦ ਪਏ ਹਨ ।ਇਨ੍ਹਾਂ ਨੂੰ ਮਾਤ ਭਾਸ਼ਾ ਦੀ ਸੁਰੱਖਿਆ ਦੇ ਲਈ ਦੁਬਾਰਾ ਆਬਾਦ ਕਰਨ ਦੀ ਜ਼ਰੂਰਤ ਹੈ ।ਕੇਂਦਰ ਸਰਕਾਰ ਵੱਲੋਂ ਭਾਸ਼ਾ ਦੇ ਪਸਾਰ ਦੇ ਲਈ ਮਾਤ ਭਾਸ਼ਾ ਦੇ ਪਸਾਰ ਦਿੱਲੀ ਦੂਰਦਰਸ਼ਨ ਪੰਜਾਬੀ ਤੇ ਆਕਾਸ਼ਵਾਣੀ ਜਲੰਧਰ ਲੰਮੇ ਸਮੇਂ ਤੋਂ ਇੱਥੇ ਪੱਕੇ ਅਧਿਕਾਰੀ ਤੇ ਕਰਮਚਾਰੀ ਸਥਾਪਤ ਨਹੀਂ ਕੀਤੇ ਗਏ ਸਿਰਫ਼ ਕੰਮ ਚਲਾਊ ਕਰਮਚਾਰੀ ਹਨ,ਦੋਨਾਂ ਕੇਂਦਰਾਂ ਤੇ ਐਂਕਰ ਜੋ ਕਿ ਪ੍ਰੋਗਰਾਮ ਦਾ ਮੁੱਖ ਆਧਾਰ ਹੁੰਦੇ ਹਨ ਸਾਰੇ ਦਿਹਾੜੀਦਾਰ ਹਨ ਕੀ ਉਨ੍ਹਾਂ ਨੂੰ ਪੱਕੇ ਕਰਕੇ ਪੂਰੀ ਤਨਖਾਹ ਤੇ ਸਹੂਲਤਾਂ ਨਹੀਂ ਦੇਣੀਆਂ ਚਾਹੀਦੀਆਂ,ਪੰਜਾਬ ਸਰਕਾਰ ਚੁੱਪ ਹੈ ਲੱਗਦਾ ਸਾਡੇ ਮੰਤਰੀ ਤੇ ਅਧਿਕਾਰੀ ਨਾ ਪ੍ਰੋਗਰਾਮ ਸੁਣਦੇ ਜਾਂ ਵੇਖਦੇ ਨਹੀਂ।ਦੂਰਦਰਸ਼ਨ ਪੰਜਾਬੀ ਜੋ ਖੇਤਰੀ ਚੈਨਲ ਹੈ ਇਸ ਵਿੱਚ ਪ੍ਰਸਾਰ ਭਾਰਤੀ ਵੱਲੋਂ ਸੰਸਕ੍ਰਿਤ ਸਮਾਚਾਰ ਤੇ ਹਿੰਦੀ ਦੇ ਸਮਾਚਾਰ ਪੇਸ਼ ਕੀਤੇ ਜਾਂਦੇ ਹਨ ਇੱਥੇ ਜੋ ਅਧਿਕਾਰੀ ਸਥਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦਾ ਕੋਈ ਗਿਆਨ ਨਹੀਂ ਪ੍ਰੋਗ੍ਰਾਮ ਕਿਥੋਂ ਪੰਜਾਬੀ ਵਿੱਚ ਸੂਦ ਬਣ ਸਕਦੇ ਹਨ ਸਾਡੀ ਪੰਜਾਬ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਤੇ ਸਾਹਿਤ ਸਭਾਵਾਂ ਚੁੱਪ ਬੈਠੀਆਂ ਹਨ।

ਆਕਾਸ਼ਵਾਣੀ ਜਲੰਧਰ ਸਾਡਾ ਮੁੱਖ ਰੇਡੀਓ ਕੇਂਦਰ ਹੈ ਇਸ ਵਿਚ ਚੌਵੀ ਘੰਟੇ ਗੀਤਾਂ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁਝ ਨਹੀਂ ਕੀਤਾ ਜਾਂਦਾ,ਦੋ ਛੋਟੇ ਆਕਾਸ਼ਵਾਣੀ ਦੇ ਚੈਨਲ ਐਫ ਐਮ ਬਠਿੰਡਾ ਤੇ ਪਟਿਆਲਾ,ਇਹ ਨਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਨਾ ਬਣਦਾ ਹੈ ਜੋ ਪੰਜਾਬੀ ਮਾਂ ਬੋਲੀ ਨੂੰ ਮੁੱਖ ਰੱਖ ਕੇ ਹਰ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਜਿਸ ਤੋਂ ਆਕਾਸ਼ਵਾਣੀ ਜਲੰਧਰ ਨੂੰ ਸਬਕ ਸਿੱਖਣਾ ਚਾਹੀਦਾ ਹੈ। ਅੱਜ ਪੂਰੀ ਦੁਨੀਆ ਕੌਮਾਂਤਰੀ ਮਾਂ ਬੋਲੀ ਦਿਵਸ ਮਨਾ ਰਹੀ ਹੈ,ਥਾਂ ਥਾਂ ਤੇ ਸਮਾਜਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਖ਼ਾਸ ਮੀਟਿੰਗਾਂ ਕਰ ਰਹੀਆਂ ਹਨ ਤੇ ਸ਼ਹਿਰ ਵਿੱਚ ਜਲੂਸ ਦੇ ਰੂਪ ਵਿੱਚ ਘੁੰਮ ਰਹੀਆਂ ਹਨ।ਸਾਰਿਆਂ ਦੇ ਭਾਸਣ ਜਾਂ ਜਲੂਸ ਸਾਡੀ ਮਾਂ ਬੋਲੀ ਪੰਜਾਬੀ ਹੈ ਪਤਾ ਨਹੀਂ ਕਿਸ ਨੂੰ ਦੱਸ ਰਹੇ ਹਨ।ਸਾਡੀ ਮਾਂ ਬੋਲੀ ਪੰਜਾਬੀ ਨੇ ਪੂਰੀ ਦੁਨੀਆਂ ਵਿੱਚ ਝੰਡੇ ਗੱਡੇ ਹੋਏ ਹਨ ਮੈਂ ਮਰਚੈਂਟ ਨੇਵੀ ਦੀ ਨੌਕਰੀ ਦੌਰਾਨ ਵੇਖਿਆ ਹੈ,ਬਦੇਸੀ ਸਾਡੇ ਭੈਣ ਤੇ ਵੀਰ ਪੰਜਾਬੀ ਵਿਰਸੇ ਤੇ ਮਾਂ ਬੋਲੀ ਨੂੰ ਜ਼ਿਆਦਾ ਪਿਆਰ ਕਰਦੇ ਹਨ।

ਕੈਨੇਡਾ ਆਸਟ੍ਰੇਲੀਆ ਅਮਰੀਕਾ ਵਿਚ ਅਸੀਂ ਨਵੇਂ ਪੰਜਾਬ ਸਥਾਪਤ ਕਰ ਦਿੱਤੇ ਹਨ ਆਪਣੀ ਭਾਸ਼ਾ ਵਿਦੇਸ਼ਾਂ ਵਿਚ ਉਪਰਲੇ ਪੱਧਰ ਤੇ ਹੈ।ਪੰਜਾਬੀ ਮਾਂ ਬੋਲੀ ਦਾ ਬੁਰਾ ਹਾਲ ਸਾਡੇ ਪੰਜਾਬ ਵਿੱਚ ਹੈ ਜਿਸ ਨੂੰ ਸਰਕਾਰਾਂ ਤਾਂ ਛੱਡੋ ਸਾਡੇ ਬੁੱਧੀਜੀਵੀ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਦੇ ਕੇ ਅਣਡਿੱਠ ਕਰ ਰਹੀਆਂ ਹਨ। ਮੀਟਿੰਗਾਂ ਤੇ ਧਰਨਿਆਂ ਨਾਲ ਕਦੇ ਕੋਈ ਮਸਲਾ ਹੱਲ ਹੁੰਦਾ ਵੇਖਿਆ ਹੈ। ਅੱਜ ਪੰਜਾਬ ਦੀਆਂ ਅਖਬਾਰਾਂ ਵਿਚ ਡਾਕਟਰ ਪ੍ਰੋਫੈਸਰ ਨੁਮਾ ਲੇਖਕਾਂ ਦੀਆਂ ਛਪੀਆਂ ਰਚਨਾਵਾਂ ਪਡ਼੍ਹ ਕੇ ਰੋਣਾ ਆਉਂਦਾ ਹੈ।ਵਿਆਹ ਦੇ ਕਾਰਡ ਪੰਜਾਬੀ ਵਿੱਚ ਨਹੀਂ ਹੁੰਦੇ ਹਨ, ਘਰ ਦੇ ਅੱਗੇ ਨਾਮ ਦੀਆਂ ਪਲੇਟਾਂ ਪੰਜਾਬੀ ਵਿੱਚ ਨਹੀਂ ਹੁੰਦੀਆਂ,ਸੜਕਾਂ ਤੇ ਲੱਗੇ ਬੋਰਡ ਮਾਂ ਬੋਲੀ ਪੰਜਾਬੀ ਨੂੰ ਉਪਰਲੀ ਤਰਜੀਹ ਨਹੀਂ ਦਿੰਦੇ।ਬਸ ਇਹ ਤਾਂ ਇਕ ਦਿਨ ਦਾ ਤਿਓਹਾਰ ਸਮਝ ਲਓ ਜਾਂ ਨਾਟਕ ਹੈ।

ਪੰਜਾਬੀ ਮਾਂ ਬੋਲੀ ਕਿੱਤਾਮੁਖੀ ਕਿਉਂ ਸਥਾਪਤ ਨਹੀਂ ਕੀਤੀ ਜਾਂਦੀ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਡਿਗਰੀਆਂ ਲੈਣ ਲਈ ਕਿਉਂ ਜਾਣਾ ਪਵੇ।ਪੰਜਾਬ ਵਿੱਚ ਸਾਡੇ ਉੱਚ ਅਧਿਕਾਰੀ ਗੁਆਂਢੀ ਸੂਬਿਆਂ ਦੇ ਆ ਕੇ ਸੇਵਾ ਨਿਭਾਅ ਰਹੇ ਹਨ,ਕਿਉਂਕਿ ਹਿੰਦੀ ਵਿਚ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਦੀ ਮਾਂ ਬੋਲੀ ਹੈ ਜੇ ਪੰਜਾਬੀ ਵਿਚ ਡਾਕਟਰੀ ਇੰਜੀਨੀਅਰਿੰਗ ਆਈਏਐਸ ਪੀਸੀਐਸ ਹੋਵੇ ਤਾਂ ਸਾਡੇ ਬੱਚੇ ਆਸਾਨੀ ਨਾਲ ਉੱਚ ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕਰ ਸਕਦੇ ਹਨ। ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਸਾਰਿਆਂ ਨੂੰ ਮਿਲ ਕੇ ਪੰਜਾਬ ਵਿੱਚ ਹਰ ਰੂਪ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਥਾਪਤ ਕਰਵਾਉਣਾ ਚਾਹੀਦਾ ਹੈ ਫੇਰ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਮੇਲੇ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ।

ਅੱਜ ਸਮਾਜਿਕ ਸੰਗਠਨ ਤੇ ਸਾਹਿਤ ਸਭਾਵਾਂ ਮਾਂ ਬੋਲੀ ਦਿਵਸ ਬਹੁਤ ਭਾਰੀ ਖ਼ਰਚੇ ਨਾਲ ਮਨਾਉਣਗੇ,ਮਨੋਰੰਜਨ ਦੇ ਪ੍ਰੋਗਰਾਮ ਤੇ ਪਰਚੇ ਪੜ੍ਹੇ ਜਾਣਗੇ ਜਿਹੜੇ ਕਿ ਸਿਰਫ਼ ਉਨ੍ਹਾਂ ਦੇ ਕਮਰੇ ਤਕ ਹੀ ਸੀਮਤ ਰਹਿ ਜਾਂਦੇ ਹਨ। ਮਾਂ ਬੋਲੀ ਦਿਵਸ ਨੂੰ ਤਿਉਹਾਰ ਦੇ ਰੂਪ ਵਿੱਚ ਨਹੀਂ ਮਨਾਉਣਾ ਚਾਹੀਦਾ ਤੇ ਮਾਂ ਬੋਲੀ ਦਾ ਆਧਾਰ ਕਿਵੇਂ ਮਜ਼ਬੂਤ ਕਰਨਾ ਹੈ ਉਸ ਲਈ ਠੋਸ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਪੰਜਾਬੀ ਮਾਤ ਭਾਸ਼ਾ ਦਿਵਸ ਅਸੀਂ ਆਏ ਸਾਲ ਮਨਾਉਂਦੇ ਹਾਂ ਪਰ ਇਹ ਦਿਵਸ ਸਿਰਫ਼ ਇਕ ਦਿਨ ਦੇ ਲਈ ਮਨਾਇਆ ਜਾਂਦਾ ਹੈ ਪੂਰਾ ਸਾਲ ਇਸ ਦੇ ਉੱਤੇ ਧਿਆਨ ਦਿੱਤਾ ਜਾਂਦਾ ਨਹੀਂ ਜਾਂਦਾ।ਅੱਜ ਲੋੜ ਹੈ ਪੰਜਾਬੀ ਮਾਤ ਬੋਲੀ ਨੂੰ ਸੁਰੱਖਿਅਤ ਕਰਨ ਦੀ,ਭਾਵੇਂ ਭਾਰਤੀ ਸੰਵਿਧਾਨ ਦੇ ਵਿਚ ਖੇਤਰੀ ਅਦਾਲਤਾਂ ਸੰਬੰਧੀ ਭਾਸ਼ਾ ਮਾਤ ਭਾਸ਼ਾ ਹੋਣੀ ਚਾਹੀਦੀ ਹੈ ।

ਖੇਤਰੀ ਅਦਾਲਤਾਂ ਦਾ ਜ਼ਿਆਦਾਤਰ ਕੰਮ ਅੰਗਰੇਜ਼ੀ ਭਾਸ਼ਾ ਵਿਚ ਹੀ ਕੀਤਾ ਜਾਂਦਾ ਹੈ,ਅਦਾਲਤ ਵਿੱਚ ਜੋ ਵੀ ਕੰਮ ਹੁੰਦਾ ਹੈ ਜੱਜ ਤੇ ਵਕੀਲਾਂ ਤੋਂ ਇਲਾਵਾ ਕਿਸੇ ਨੂੰ ਸਮਝ ਨਹੀਂ ਆਉਂਦਾ ਸਾਰੀਆਂ ਅਰਜ਼ੀਆਂ ਵੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਜਾਂਦੀਆਂ ਹਨ।ਜਿਹੜਾ ਕਿ ਆਮ ਖੇਤਰਾਂ ਨਾਲ ਸਬੰਧਤ ਲੋਕਾਂ ਦੀ ਸੋਚ ਤੋਂ ਪਰ੍ਹੇ ਹੈ ।ਇਸ ਲਈ ਚਾਹੀਦਾ ਹੈ ਕਿ ਖੇਤਰੀ ਅਦਾਲਤਾਂ ਦਾ ਵੀ ਕੰਮਕਾਜ ਪੰਜਾਬੀ ਮਾਤ ਭਾਸ਼ਾ ਵਿੱਚ ਹੋਵੇ ਤਾਂ ਜੋ ਨਿਚਲੇ ਖੇਤਰਾਂ ਦੇ ਨਾਲ ਸਬੰਧਤ ਲੋਕ ਹਨ। ਉਹ ਵੀ ਆਪਣੇ ਕਰਤੱਬਾਂ ਆਪਣੇ ਹੱਕਾਂ ਤੋਂ ਜਾਣੂ ਹੋ ਸਕਣ।ਆਓ ਪੰਜਾਬ ਸਰਕਾਰ ਨੂੰ ਹਲੂਣਾ ਦੇਈਏ ਤਾਂ ਜੋ ਸਾਡੀ ਮਾਂ ਬੋਲੀ ਪੰਜਾਬੀ ਹਰ ਵਿਭਾਗ ਵਿੱਚ ਪੂਰਨ ਰੂਪ ਵਿੱਚ ਲਾਗੂ ਕਰੇ ਤਾਂ ਜੋ ਸਾਨੂੰ ਹਰ ਕੰਮ ਵਿੱਚ ਸੌਖ ਤਾਂ ਹੋਵੇ ਤੇ ਸਾਡੀ ਮਾਂ ਬੋਲੀ ਪੰਜਾਬੀ ਦਾ ਮਾਣ ਵਧੇ।ਅਸੀਂ ਸਾਡੇ ਸਾਹਿਤਕਾਰ ਦਾ ਲਿਖਿਆ ਗੀਤ ਗਾਈਏ” ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ,ਸਾਡਾ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ !

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਜਪਾਨੀ ਸਮਰਥਕਾਂ ਵੱਲੋਂ ਦਿੱਲੀ ਲੋਕ ਸੰਘਰਸ਼ ਸਬੰਧੀ ਅਹਿਮ ਮੀਟਿੰਗ
Next articleਸਤਲੁਜ ਦਰਿਆ ਦਾ ਤਲ ਸਾਫ਼ ਕਰਨ ਲਈ ਦੂਸਰੇ ਗੇੜ ਦੀ ਕਾਰਸੇਵਾ ਆਰੰਭ:- ਸੰਤ ਸੀਚੇਵਾਲ