ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਰਬਾਦ ਕਰਨ ਲਈ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਪਿੰਡਾਂ ਦੇ ਕਿਸਾਨ ਮਜ਼ਦੂਰ ਵਤੀਰੇ ਘੱਤ ਕਰ ਰਹੇ ਹਨ। ਪਰ ਸਾਡੇ ਦੇਸ਼ ਦੀ ਬੇਦਰਦ ਮੋਦੀ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਨ ਤੋਂ ਪਾਸਾ ਵੱਟ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਤੇ ਕੈਸ਼ੀਅਰ ਸੁਰਿੰਦਰ ਸਿੰਘ ਬੱਬੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਦੇ ਮੰਤਰੀਆਂ ਨਾਲ ਤਕਰੀਬਨ 7 ਵਾਰ ਬੈਠਕ ਹੋ ਚੁੱਕੀ ਹੈ । ਜੋ ਕਿ ਪੂਰੀ ਤਰ੍ਹਾਂ ਬੇਸਿੱਟਾ ਰਹੀ ਹੈ ।
ਜਿਸ ਕਰਕੇ ਦੇਸ਼ ਦੇ ਕਿਸਾਨਾਂ ਦਾ ਗੁੱਸਾ ਮੋਦੀ ਸਰਕਾਰ ਖ਼ਿਲਾਫ਼ ਠੰਢਾ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਅਜਿਹੀਆਂ ਪੋਹ .ਮਾਘ ਦੀਆਂ ਰਾਤਾਂ ਸੜਕਾਂ ਤੇ ਕੱਟ ਰਹੇ ਦੇਸ਼ ਦੇ ਕਿਸਾਨ ਮਜ਼ਦੂਰ ਸਮਾਂ ਆਉਣ ਤੇ ਕੇਂਦਰ ਸਰਕਾਰ ਤੋਂ ਹਿਸਾਬ ਲੈਣਗੇ ਉਨ੍ਹਾਂ ਕਿਹਾ ਕਿ ਦਿੱਲੀ ਧਰਨੇ ਵਿਚ ਜਾਣ ਵਾਲੇ ਅਨੇਕਾਂ ਹੀ ਬਜ਼ੁਰਗ ਤੇ ਨੌਜਵਾਨ ਦੀਆਂ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰ ਵੀ ਮੋਦੀ ਸਰਕਾਰ ਹੈ ਜਿਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਨੂੰ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਅੰਬਾਨੀ ਅਡਾਨੀ ਤੇ ਵਪਾਰਕ ਘਰਾਣਿਆਂ ਨੂੰ ਕਿਸੇ ਕੀਮਤ ਤੇ ਪੰਜਾਬ ਵਿਚ ਨਹੀਂ ਵੜਨ ਦੇਣਗੇ । ਇਸ ਮੌਕੇ ਜਸਵੀਰ ਸਿੰਘ ਮੱਲੀ,ਸਤਨਾਮ ਸਿੰਘ, ਬੰਟੀ ਸਟੂਡੀਓ,ਚਰਨਜੀਤ ਸਿੰਘ,ਸਮਾਟੀ ,ਸੋਢੀ ,ਰਾਜਾ ਨਈਅਰ ,ਗੁਰਪ੍ਰੀਤ ਸਿੰਘ ਗੋਪੀ , ਜਸਵਿੰਦਰ ਸਿੰਘ ,ਗ੍ਰੀਨ ਸਟੂਡੀਓ, ਆਦਿ ਹਾਜ਼ਰ ਸਨ ।