ਬੁੱਧ ਜੈਅੰਤੀ ਮੌਕੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਕੱਚਾ ਰਾਸ਼ਨ    

ਪੰਚਸ਼ੀਲ ਗ੍ਰਹਿਣ ਕਰਵਾਉਂਦੇ ਹੋਏ ਵਰਿੰਦਰ ਕੁਮਾਰ

 

ਜਲੰਧਰ (ਸਮਾਜਵੀਕਲੀ):  ਕਰੋਨਾ ਵਾਇਰਸ ਦੀ ਨਾਮੁਰਾਦ ਮਹਾਮਾਰੀ ਨੂੰ ਮੁਖ ਰਖਦੇ ਹੋਏ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੁਆਰਾ ਸੋਸ਼ਲ ਡਿਸਟਨਸਿੰਗ ਦਾ ਪੂਰਨ ਖਿਆਲ ਰਖਕੇ ਅੰਬੇਡਕਰ ਭਵਨ ਜਲੰਧਰ ਵਿਖੇ ਬੁੱਧ ਜੈਅੰਤੀ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ।  ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਪੰਚਸ਼ੀਲ ਗ੍ਰਹਿਣ ਕਰਵਾਏ।

ਪ੍ਰਵਾਸੀ ਭਾਰਤੀ ਸ਼੍ਰੀਮਤੀ ਸੁਜਾਤਾ ਸੱਲਣ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਮੋਹਿੰਦਰ ਸੱਲਣ ਦੇ ਸਹਿਯੋਗ ਨਾਲ ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਹੁਣ ਦੂਜੇ ਚਰਨ ਵਿਚ ਕੱਚਾ ਰਾਸ਼ਨ ਵੰਡਿਆ ਗਿਆ। ਇਹ ਜਾਣਕਾਰੀ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ।  ਮੈਡਮ ਕਲਿਆਣ ਨੇ ਕਿਹਾ ਕਿ ਸ਼੍ਰੀਮਤੀ ਸੁਜਾਤਾ ਸੱਲਣ ਅਤੇ ਸ਼੍ਰੀ ਮੋਹਿੰਦਰ ਸੱਲਣ ਸਮਰਪਿਤ ਅੰਬੇਡਕਰਵਾਦੀ ਅਤੇ ਬੁੱਧਿਸਟ ਹਨ ਜਿਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਅੰਬੇਡਕਰ ਭਵਨ ਵਿਖੇ ਫ੍ਰੀ ਮੈਡੀਕਲ ਕੈੰਪ ਲਗਾ ਕੇ ਅਤੇ  ਫ਼ਰੀ ਦਵਾਈਆਂ ਵੰਡ ਕੇ ਸਮਾਜ ਦੀ ਸੇਵਾ ਕੀਤੀ ਹੈ। ਸ਼੍ਰੀਮਤੀ ਸੁਜਾਤਾ ਸੱਲਣ ਉਘੇ ਅੰਬੇਡਕਰਵਾਦੀ, ਲੇਖਕ ਅਤੇ ਚਿੰਤਕ ਸ਼੍ਰੀ ਲਾਹੌਰੀ ਰਾਮ ਬਾਲੀ ਦੀ ਬੇਟੀ ਹੈ l ਇਸ ਮੌਕੇ ਐਲ ਆਰ ਬਾਲੀ, ਬਲਦੇਵ ਰਾਜ ਭਾਰਦਵਾਜ, ਹਰਭਜਨ, ਜਸਵਿੰਦਰ ਵਰਿਆਣਾ, ਹਰੀ ਰਾਮ ਓਐੱਸਡੀ ਅਤੇ ਪਰਮਜੀਤ ਕੁਮਾਰ ਵਰਿਆਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ.

ਸੁਦੇਸ਼ ਕਲਿਆਣ, ਪ੍ਰਧਾਨ

 

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਸੋਸਾਇਟੀ ਦੇ ਕਾਰਕੁਨ

Previous articleਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਪਰਤਣ ਦਾ ਵੱਧ ਰਿਹਾ ਰੁਝਾਨ
Next articleਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿੱਚ ਪੁਰਨ ਤੋਰ ਤੇ ਓ. ਪੀ. ਡੀ. ਸੇਵਾਵਾਂ ਜਾਰੀ