ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਪਰਤਣ ਦਾ ਵੱਧ ਰਿਹਾ ਰੁਝਾਨ

ਪੇਸ਼ਕਸ਼:- ਅਮਰਜੀਤ ਚੰਦਰ,

 ਲੁਧਿਆਣਾ +91 9417 600014

(ਸਮਾਜਵੀਕਲੀ) – ਭਾਰਤ ਵਰਗੇ ਵਿਸ਼ਾਲ ਉਪਜਾਊ ਧਰਤੀ ਵਾਲੇ ਦੇਸ਼ ਵਿਚ ਅੱਜ ਦੇ ਮੌਜੂਦਾ ਸਮ੍ਹੇਂ ਦੌਰਾਨ ਵੀ ਮਨੁੱਖੀ ਵਸੋਂ ਵਾਲੇ ਛੋਟੇ-ਮੋਟੇ ਇਲਾਕਿਆ ਵਿਚ ਵੀ ਸਥਾਨਕ ਪੱਧਰ ਤੇ ਸੰਭਾਵਿਤ ਰੋਜਗਾਰ ਨੂੰ ਉਪਲੱਭਧ ਕਰਾਉਣ ਦੇ ਮੌਕਿਆਂ ਨੂੰ ਵਧਾਉਣ ਵਰਗੇ ਮੂਲ ਮੁਦਿਆ ਦੇ ਸਵਾਲਾਂ ਨੂੰ ਲੈ ਕੇ ਸੰਪੂਰਨ ਨਜ਼ਰੀਆ ਅਤੇ ਪਹਿਲ ਮੌਜੂਦ ਹੀ ਨਹੀ ਹੈ। ਸਰੀਰਕ ਮਿਹਨਤ ਮਜ਼ਦੂਰੀ ਉਪਰ ਜਿਊਦਾ ਰਹਿਣ ਵਾਲਾ ਮਨੁੱਖ ਕਿਸੇ ਤਰੀਕੇ ਜਿਊਦਾ ਰਹਿਣ ਦੇ ਲਈ ਆਪਣਾ ਰਿਹਾਇਸ਼ੀ ਇਲਾਕਾ ਅਤੇ ਆਪਣਾ ਪਿੰਡ ਪਰਿਵਾਰ ਛੱਡਕੇ ਜਾਂ ਨਾਲ ਲੈ ਕੇ ਮਹਾਂਨਗਰਾਂ,ਮੀਡੀਅਮ ਸ਼ਹਿਰਾਂ ਜਾਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਆਉਂਦਾ ਜਾਂਦਾ ਹੈ ਅਤੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਜਿਊਦਾ ਰੱਖ ਰਿਹਾ ਹੈ। ਸ਼ਹਿਰੀ ਜਿੰਦਗੀ ਨੂੰ ਸੰਵਾਰਨ, ਵਿਕਸਤ ਕਰਨ ਸੰਚਾਲਿਤ ਰੱਖਣ ਵਿਚ ਇਸ ਤਰ੍ਹਾਂ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀ ਬਹੁਤ ਵੱਡੀ ਭੂਮਿਕਾ ਹੈ।ਅਸੀ ਸਾਰੇ ਮਿਹਨਤ ਤੋਂ ਭੱਜ ਰਹੇ ਹਾਂ ਤੇ ਸਿਰਫ ਤੇ ਸਿਰਫ ਮਜ਼ਦੂਰਾਂ ਤੇ ਹੀ ਨਿਰਭਰ ਹੋ ਕੇ ਰਹਿ ਗਏ ਹਾਂ।ਜਿਸ ਦਾ ਖਮਿਆਜ਼ਾਂ ਅੱਜ ਅਸੀ ਭੁਗਤ ਰਹੇ ਹਾਂ ਜਾਂ ਅੱਗੇ ਆਉਣ ਵਾਲੇ ਸਮ੍ਹੇਂ ਵਿਚ ਭੁਗਤਣ ਲਈ ਤਿਆਰ ਰਹਿਣਾ ਪਵੇਗਾ।

ਮਿਹਨਤ ਵਿੱਚ ਵਿਸ਼ਵਾਸ਼ ਅਤੇ ਲਗਣ ਰੱਖਣ ਵਾਲਿਆਂ ਵਿਚ ਸੱਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਸਰੀਰ ਅਤੇ ਮਨ ਦੀ ਤਾਕਤ ਨਾਲ ਕਿਤੇ ਵੀ ਅਤੇ ਕਿਸੇ ਵੀ ਸਮ੍ਹੇ ਦੌਰਾਨ ਸਿਰਫ ਸਰੀਰਕ ਮਿਹਨਤ ਦੇ ਭਰੋਸੇ ਅਤੇ ਦਮ ਤੇ ਆਪਣਾ ਜੀਵਨ ਚਲਾਉਣਾ ਜਾਣਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਮਿਹਨਤਕਸ਼ ਲੋਕ ਇਸ ਲਈ ਚਰਚਾ ਵਿਚ ਆਏ ਕਿ ਲੌਕਡਾਊਨ ਦੌਰਾਨ ਮਹਾਂਨਗਰਾਂ ਅਤੇ ਛੋਟੇ-ਮੋਟੇ ਸ਼ਹਿਰਾਂ ਤੋਂ ਆਪਣੇ ਪਿੰਡਾਂ ਅਤੇ ਘਰਾਂ ਨੂੰ ਵਾਪਸ ਜਾ ਰਹੇ ਹਨ।ਸੈਕੜਿਆਂ ਕਿਲੋਮੀਟਰਾਂ ਦੀ ਹੀ ਨਹੀ ਸਗੋਂ ਹਜਾਰਾਂ ਕਿਲੋਮੀਟਰ ਦੀ ਦੂਰੀ ਪੈਦਲ ਤਹਿ ਕਰਨ ਲਈ ਨਿਕਲ ਪਏ ਹਨ।ਉਹ ਵੀ ਇਕ ਦੋ ਦਿਨ ਨਹੀ (ਪਤਾ ਨਹੀ ਕਿੰਨੇ ਦਿਨ ਲੱਗਣ)ਸਗੋਂ ਹਜਾਰਾਂ ਹੀ ਲੋਕ ਆਪਣੇ ਸਰੀਰ ਅਤੇ ਮਨ ਦੀ ਤਾਕਤ ਅਤੇ ਹਿੰਮਤ ਦੇ ਦਮ ਤੇ ਜਾ ਰਹੇ ਹਨ।ਰਾਜ-ਭਾਗ ਦੇ ਮਾਲਕ ਅਤੇ ਸ਼ਹਿਰੀ ਸਮਾਜ਼ ਦੇ ਲੋਕ ਹੈਰਾਨ ਹਨ ਕਿ ਇਹ ਕਿਸ ਤਰ੍ਹਾਂ ਸੰਭਵ ਹੈ?ਪਰ ਮਿਹਨਤਕਸ਼ ਇਨਸਾਨ ਨਿਕਲ ਪਿਆ ਆਪਣੇ ਪਿੰਡ,ਆਪਣੇ ਘਰ ਜਾਣ ਅਤੇ ਆਪਣੇ ਆਪ ਨੂੰ ਜਿਊਦਾ ਰੱਖਣ ਦੇ ਲਈ।ਜੋ ਜਿਊਣ ਦੇ ਲਈ ਆਪਣੀ ਜਾਨ ਤੇ ਖੇਡ ਕੇ, ਭੁੱਖ ਪਿਆਸ ਦੀ ਨਾ ਪ੍ਰਵਾਹ ਕਰਦੇ ਹੋਏ ਬਹੁਤ ਵੱਡੀ ਗਿਣਤੀ ਦੇ ਵਿਚ ਪਹੁੰਚਣਗੇ।ਉਹਨਾਂ ਦੇ ਮਨ ਦੇ ਵਿਚ ਫੌਰੀ ਤੌਰ ਤੇ ਇਹ ਸਬਰ ਸੰਤੋਖ ਤਾਂ ਆਇਆ,ਕਿ ਚਲੋ, ਅਸੀ ਆਪਣੇ ਘਰ ਤਾਂ ਪਹੁੰਚੇ।ਪਰ ਕੁਝ ਹੀ ਦਿਨਾਂ ਬਾਅਦ ਉਹਨਾਂ ਦੇ ਸਾਹਮਣੇ ਕੰਮ-ਕਾਜ਼ ਅਤੇ ਅਜੀਵਕਾ ਦਾ ਸਵਾਲ ਇਕ ਵੱਡੇ ਸਵਾਲ ਦੇ ਰੂਪ ਵਿਚ ਖੜਾ ਹੋਵੇਗਾ। ਇਸ ਸਵਾਲ ਦਾ ਹਲ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਮੁਢਲੀ ਜਿੰਮੇਵਾਰੀ ਅਤੇ ਜਵਾਬਦੇਹੀ ਹੈ।

ਇਸ ਤਰ੍ਹਾਂ ਦੇ ਲੋਕ ਸਾਡੇ ਦੇਸ਼ ਵਿਚ ਹਜਾਰਾਂ ਵਿਚ ਹੀ ਨਹੀ,ਲੱਖਾਂ ਵਿਚ ਹੀ ਨਹੀ ਕਰੋੜਾ ਵਿਚ ਹਨ ਜੋ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਸਤੇ,ਆਪਣੇ ਬੱਚਿਆਂ ਦੀ ਪਰਵਰਿਸ਼ ਵਧੀਆ ਕਰਨ ਦੇ ਲਈ ਦੇਸ਼ ਦੇ ਅਲੱਗ-ਅਲੱਗ ਮਹਾਂਨਗਰਾਂ, ਜਾਂ ਛੋਟੇ-ਮੋਟੇ ਸ਼ਹਿਰਾਂ ਵਿਚ ਆ ਜਾਂਦੇ ਹਨ।ਸਾਡੇ ਸਾਰਿਆਂ ਦੇ ਲਈ ਇਹ ਇਕ ਬੜਾ ਗੰਭੀਰ ਸਵਾਲ ਹੈ ਜਿਸ ਕਰਕੇ ਸ਼ਹਿਰ ਤੇ ਪਿੰਡਾਂ ਵਿਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਇਸ ਕੋਰੋਨਾ ਮਹਾਂਮਾਰੀ ਤੋਂ ਭਾਰੀ ਗਿਣਤੀ ਵਿਚ ਪ੍ਰਭਾਵਿਤ ਹੋਏ ਹਨ। ਸ਼ਹਿਰਾ ਵਿਚ ਤਾਂ ਕਈ ਸੰਸਥਾਂਵਾਂ,ਕੌਸਲਰ,ਪ੍ਰਧਾਨ ਅਤੇ ਮੋਹਤਬਾਰ ਬੰਦੇ ਰਾਸ਼ਨ ਦੇ ਕੇ ਮਿਹਨਤਕਸ਼ਾਂ ਦਾ ਢਿੱਡ ਭਰ ਰਹੇ ਹਨ, ਉਹਨਾਂ ਵਿਚੋ ਵੀ ਕੁਝ ਤਾਂ ਇਸ ਸਕਮਿ ਦਾ ਫਾਇਦਾ ਲੈ ਰਹੇ ਹਨ ਅਤੇ ਜਿੰਨਾਂ ਲੋਕਾਂ ਨੂੰ ਰਾਸਨ ਨਹੀ ਮਿਲਦਾ ਤਾਂ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ।ਹੁਣ ਤਾਂ ਪਿੰਡਾਂ ਵਿਚ ਵੀ ਉਹਨਾਂ ਲਈ ਜੀਵਨ ਦੀ ਗੱਡੀ ਚਲਾਉਣੀ ਮੁਸ਼ਕਲ ਹੋ ਗਈ ਹੈ। ਇਸੇ ਕਾਰਨਾਂ ਕਰਕੇ ਪਿੰਡਾਂ ਤੋਂ ਸ਼ਹਿਰਾਂ ਵਲ ਨੂੰ ਮਿਹਨਤ ਮਜ਼ਦੂਰੀ ਕਰਨ ਦੇ ਲਈ ਪਲਾਇਨ ਦੀ ਮਹਾਂਯਾਤਰਾ ਭਾਰਤੀਆਂ ਗ੍ਰਾਮੀਣ ਸਮਾਜ ਵਿਚ ਰਹੀ ਹੈ।ਭਾਰਤ ਦੇ ਪਿੰਡਾਂ ਵਿਚ ਪੈਦਲ ਚੱਲਣਾ ਜੀਵਨ ਦਾ ਬਹੁਤ ਪੁਰਾਣਾ ਹਿੱਸਾ ਰਿਹਾ ਹੈ।ਖੇਤੀ ਕਿਸਾਨੀ ਅਤੇ ਪਸ਼ੂਪਾਲਣ ਦੇ ਅਧਾਰਤ ਜਿੰਦਗੀ ਸਵੇਰ ਤੋਂ ਰਾਤ ਤੱਕ ਆਪਣਾ ਜੀਵਨ ਭਰ ਪੈਦਲ ਚਲ ਕੇ ਹੀ ਗੁਜਰਦੀ ਹੈ।ਆਪਣੇ ਪੈਰਾਂ ਨਾਲ ਇਹ ਲੰਬੀ ਦੂਰੀ ਤਹਿ ਕਰਨਾ ਪਿੰਡਾਂ ਵਾਲਿਆਂ ਦੇ ਲਈ ਕੋਈ ਬਹੁਤੀ ਔਖੀ ਗੱਲ ਨਹੀ ਹੈ। ਪਿੰਡਾਂ ਵਾਲਿਆਂ ਦੇ ਜੀਵਨ ਤੇ ਸੱਭ ਤੋਂ ਵੱਡਾ ਸਵਾਲ ਜਾਂ ਸਮੱਸਿਆ ਇਹ ਹੈ ਕਿ ਪਿੰਡ ਦੇ ਕਿਸੇ ਦੇ ਕੋਲ ਵੀ ਸਾਰਾ ਸਾਲ ਕਮਾ ਕੇ-ਖਾਣ ਲਈ ਕੋਈ ਵੀ ਸਾਧਨ ਨਹੀ ਹੈ।

ਭਾਰਤ ਦੇ ਪਿੰਡਾਂ ਵਿਚ ਰੋਜਗਾਰ ਦੇ ਮੌਕਿਆ ਨੂੰ ਵਧਾਉਣ ਦੇ ਬਜਾਇ ਹਰ ਰੋਜ਼ ਸ਼ਹਿਰਾਂ ਦੇ ਵਿਸਥਾਰ ਹੋਣ ਦਾ ਏਜੰਡਾ ਰੁਜਗਾਰ ਪਲਾਇਨ ਦਾ ਮੁੱਖ ਕਾਰਨ ਹੈ।ਵੱਡੇ ਸ਼ਹਿਰ ਜਾਂ ਸ਼ਹਿਰੀ ਵਿਸਥਾਰ ਦੇ ਸਾਹਮਣੇ ਕੋਰੋਨਾ ਮਹਾਂਮਾਰੀ ਨਾਲ ਨਜਿਠਣ ਵਿਚ ਜਿਹੜੀਆਂ ਚਨੌਤੀਆਂ ਰਾਜ ਸਮਾਜ ਅਤੇ ਸਥਾਨਕ ਪ੍ਰਸਾਸਨ ਦੇ ਸਾਹਮਣੇ ਆਈਆਂ ਹਨ।ਉਸ ਨੂੰ ਲੈ ਕੇ ਸਾਨੂੰ ਆਪਣੀ ਸੋਚ ਸਮਝ ਵਿਚ ਬਦਲਾਓ ਕਰਨਾ ਹੋਵੇਗਾ। ਕੋਰੋਨਾ ਮਹਾਂਮਾਰੀ ਨੇ ਭੀੜ ਭਰੀ ਸ਼ਹਿਰੀ ਸਭਿਅਤਾ ਵਿਚ ਅੱਜ ਦੇ ਲੋਕ-ਜੀਵਨ ਦੇ ਰੋਜਮਰਾਂ ਦੀ ਸਰੱਖਿਅਤਾ ਤੇ ਬੜੇ ਗਹਿਰੇ ਤੇ ਬੇਬੁਨਿਆਦੀ ਸਵਾਲ ਖੜੇ ਕਰ ਦਿੱਤੇ ਹਨ,ਉਹਨਾਂ ਸਵਾਲਾਂ ਦੇ ਸੁਰੱਖਿਅਤ ਸਵਿਧਾਨਕਾਰੀ ਉਤਰ ਲੱਭਣਾ ਸਾਡੇ ਸਾਰਿਆਂ ਦੇ ਲਈ ਜਰੂਰੀ ਤੇ ਅਹਿਮ ਜਿੰਮੇਵਾਰੀ ਹੋਵੇਗੀ।ਮਹਾਂਨਗਰਾਂ, ਛੋਟੇ ਮੋਟੇ ਸ਼ਹਿਰਾਂ ਵਿਚ ਅਬਾਦੀ ਦਾ ਦਬਾਅ ਕਿਸ ਤਰਾਂ ਘੱਟ ਹੋਵੇ? ਅਤੇ ਪਿੰਡਾਂ ਵਿਚ ਬਾਰਾਂ ਮਹੀਨੇ ਕੰਮ ਅਤੇ ਹਰ ਵਿਆਕਤੀ ਨੂੰ ਸਰੱਖਿਅਤ ਕਿਵੇ ਰੱਖਣਾ ਜਰੂਰੀ ਹੋਣਾ ਚਾਹੀਦਾ ਹੈ।ਇਹਨਾਂ ਚਨੌਤੀਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਵਿਚ ਰਾਜ,ਸਮਾਜ ਅਤੇ ਬਜ਼ਾਰ ਤਿੰਨਾਂ ਨੂੰ ਹੀ ਇਕੱਠੇ ਹੋ ਕੇ ਪਹਿਲ ਕਰਨੀ ਚਾਹੀਦੀ ਹੈ।

ਸ਼ੰਕਿਆ ਵਿਚ ਘਿਰਿਆ ਮਨ ਸੁਰੱਖਿਆ ਅਤੇ ਜੀਵਨ ਸਮਾਜ ਦੀ ਰਚਨਾ ਨਹੀ ਕਰ ਸਕਦਾ।ਅੱਜ ਦੀ ਚਨੌਤੀ ਮੁਸ਼ਕਲ ਜਰੂਰ ਹੈ ਪਰ ਹੱਲ ਅਸੰਭਵ ਨਹੀ। ਸਾਡੇ ਲੋਕਾਂ ਦੇ ਜੀਵਨ ਵਿਚ ਅਤੇ ਲੋਕਾਂ ਵਿਚ ਅਸੀ ਰਹਿਣ ਸਹਿਣ ਦੇ ਪੱਧਰ ਵਿਚ ਬੁਨਿਆਦੀ ਬਰਾਬਰੀ ਵਿਚ ਜਾਨ ਫੂਕ ਨਹੀ ਸਕੇ। ਮਨੁੱਖ ਜੀਵਨ ਦੀਆਂ ਮੁੱਢਲੀਆਂ ਜਰੂਰਤਾ ਵਿਚ ਸੰਭਵ ਸਮਾਨਤਾ ਸਾਡਾ ਤੱਤਕਾਲੀਕ ਪ੍ਰੋਗ੍ਰਾਮ ਅਤੇ ਬੁਨਿਆਦੀ ਸਮਾਨਤਾ ਸਾਡਾ ਸਮਾਂ ਬਦ ਮੂਲ ਟੀਚਾ ਨਿਧਾਰਤ ਕਰਕੇ ਉਸ ਨੂੰ ਸਾਕਾਰ ਕਰਨਾ ਹੋਵੇਗਾ। ਕੋਰੋਨਾ ਮਜਹਾਂਮਾਰੀ ਨੇ ਸਾਡੇ ਰਹਿਣ ਸਹਿਣ ਦੇ ਤੌਰ ਤਰੀਕਿਆ ਤੋਂ ਪੈਦਾ ਹੋਣ ਵਾਲੀ ਜੀਵਨ ਦੀ ਅਸੁਰੱਖਿਆ ਦਾ ਅਹਿਸਾਸ ਸਾਨੂੰ ਸਾਰਿਆਂ ਨੂੰ ਕਰਾਇਆ।ਇਨਸਾਨ ਹੋਣ ਦੇ ਨਾਤੇ ਸਾਡੇ ਵਿਚੋ ਕੋਈ ਵੀ ਮਹਾਂਮਾਰੀ ਦੀ ਲਪੇਟ ਵਿਚ ਆ ਸਕਦਾ ਹੈ। ਮਨੁੱਖਾਂ ਦੇ ਰਹਿੰਦਿਆਂ ਖਾਣ ਕਮਾਉਣ ਦੇ ਮੌਕੇ ਅਤੇ ਤੌਰ ਤਰੀਕਿਆਂ, ਆਉਣ ਜਾਣ ਦੇ ਸਾਧਨਾ ਦਾ ਉਪਯੋਗ, ਨਿਜੀ ਅਤੇ ਸਾਂਝੇ ਜੀਵਨ ਵਿਚ ਵੱਧ ਸਾਵਧਾਨੀ ਅਤੇ ਸਰੀਰਕ ਦੂਰੀ ਸਾਡੇ ਆਉਣ ਵਾਲੇ ਸਮ੍ਹੇਂ ਦੀ ਲੋੜ ਸਿਖਿਅਤ ਅਤੇ ਲੋਕ ਸਮਝ ਦੇ ਮੁੱਖ ਵਿਸ਼ੇ ਹੋਣਗੇ। ਜੋ ਸਾਡੇ ਆਉਣ ਵਾਲੇ ਸ਼ਹਿਰੀ ਜੀਵਨ ਅਤੇ ਪਿੰਡ ਦੇ ਜੀਵਨ ਦੀ ਸੁਰੱਖਿਆ ਅਤੇ ਗਤੀਸ਼ੀਲਤਾ ਨੂੰ ਮਿਥਿਆ ਕਰਨਗੇ।

ਤਾਲਾ ਬੰਦੀ ਅਤੇ ਘਰ ਰਹਿ ਕੇ ਕੋਰੋਨਾ ਮਹਾਂਮਾਰੀ ਨਾਲ ਨਜਿਠਣ ਦੇ ਉਪਾਇ ਦੇ ਰੂਪ ਵਿਚ ਹੀ ਉਭਰੇ। ਚਾਹੀਦਾ ਇਹ ਹੈ ਕਿ ਭਵਿੱਖ ਵਿਚ ਅਸੀ ਸ਼ਹਿਰੀ ਵਿਸਥਾਰ ਨੂੰ ਰੋਕੀਏ, ਮਤਲਬ ਤਾਲਾਬੰਦੀ ਵਿਚ ਰਹੀਏ ਅਤੇ ਪਿੰਡਾਂ ਵਿਚ ਅਜੀਵਕਾ ਅਤੇ ਜੀਵਨ ਨੂੰ ਜਿਊਣ ਦੇ ਐਨੇ ਸਾਧਨਾ ਨੂੰ ਵਿਸਥਾਰ ਦਈਏ, ਤਾਂ ਕਿ ਪਲਾਇਨ ਲੱਗਭਗ ਰੁਕ ਜਾਵੇ ਅਤੇ ਜਿਹੜੇ ਲੋਕ ਸ਼ਹਿਰ ਜਾਂ ਪਿੰਡ ਛੱਡ ਕੇ ਦੂਸਰੀ ਜਗਾ ਜਾਣ ਬਾਰੇ ਸੋਚ ਰਹੇ ਹਨ ਉਹ ਆਪਣੇ ਸ਼ਹਿਰ ਜਾਂ ਪਿੰਡ ਵਿਚ ਹੀ ਰਹਿ ਕੇ ਆਪਣਾ ਸਰੱਖਿਅਤ ਜੀਵਨ ਬਸਰ ਕਰਨ, ਜਿਊਣ।

ਪੇਸ਼ਕਸ਼:-ਅਮਰਜੀਤ ਚੰਦਰ ਲੁਧਿਆਣਾ +91 9417600014

Previous articleUK PM formally divorces 2nd wife
Next articleਬੁੱਧ ਜੈਅੰਤੀ ਮੌਕੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਕੱਚਾ ਰਾਸ਼ਨ