ਬੀੜ• ਗਗੜਾ ਚ ਸ੍ਰੋਮਣੀ ਅਕਾਲੀ ਦਲ ਨੂੰ ਝਟਕਾ

ਕੈਪਟਨ ਸੰਦੀਪ ਸੰਧੂ ਦੀ ਹਾਜਰੀ ਚ 2 ਦਰਜਨ ਪਰਿਵਾਰ ਕਾਂਗਰਸ ਚ ਸਾਮਿਲ 

ਚੌਕੀਮਾਨ   ਹਲਕਾ ਦਾਖਾ ਨਕੋਦਰ (ਸਮਾਜ ਵੀਕਲੀ):   ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਨਗਰ ਬੀੜ ਗਗੜਾ ਚ ਸ੍ਰੋਮਣੀ ਅਕਾਲੀ ਦਲ ਅੱਜ ਉਸੇ ਵੱਡਾ ਸਿਆਸੀ ਝਟਕਾ ਲੱਗਾ ਜਦੋ ਭਗਵਾਨ ਸਿੰਘ ਭਾਂਨਾ ਹਾਂਸ ਕਲਾਂ ਦੀ ਪ੍ਰੇਰਣਾ ਸਦਕਾ ਤਕਰੀਬਨ 2 ਦਰਜਨ ਪਰਿਵਾਰਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਦੀ ਵਿਸੇਸ ਹਾਜਰੀ ਵਿੱਚ ਹਮੇਸਾਂ ਲਈ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ।

ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਵਾਲੇ ਅਕਾਲੀ ਆਗੂਆਂ ਗੁਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ,ਜਸਵੀਰ ਸਿੰਘ, ਗਗਨਦੀਪ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ ਸਮੇਤ ਆਗੂਆਂ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਦੀ ਕਾਰਜਸੈਲੀ ਅਤੇ ਪਿੰਡਾਂ ਵਿੱਚ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਅੱਜ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਰਹੇ ਹਨ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਹਲਕਾ ਦਾਖਾ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਦੁਹਰਾਉਦਿਆਂ ਹਲਕਾ ਦਾਖਾ ਵਾਸੀਆਂ ਨੂੰ ਯਕੀਨ ਦਿਵਾਉਦੇ ਹਨ ਕਿ ਹਲਕੇ ਦੇ ਕਿਸੇ ਵੀ ਪਿੰਡ ਦਾ ਕੋਈ ਵੀ ਵਿਕਾਸ ਕਾਰਜ ਫੰਡ ਕਰਕੇ ਨਹੀ ਰੁਕੇਗਾ ਇਸ ਤੋ ਇਲਾਵਾ ਵੀ ਜੇਕਰ ਕਿਸੇ ਵੀ ਪਿੰਡ ਦੀ ਕੋਈ ਸਮੱਸਿਆਂ ਜਾਂ ਵਿਕਾਸ ਕਾਰਜ ਅਧੂਰਾ ਹੈ ਜੋ ਅਜੇ ਤੱਕ ਨਹੀ ਹੋਇਆ ਉਹ ਸਾਡੇ ਧਿਆਨ ਵਿੱਓ ਲਿਆਉਣ ਤਾਂ ਕਿ ਸਮਾਂ ਰਹਿੰਦੇ ਉਹ ਪੂਰਾ ਕਰਵਾਇਆ ਜਾ ਸਕੇ।

ਉਹਨਾਂ ਕਿਹਾ ਕਿ ਅੱਜ ਜੋ ਵੀ ਪਰਿਵਾਰ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ ਹਨ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਸਮੇ ਡਾ ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ ਜਗਰਾਉ, ਭਗਵਾਨ ਸਿੰਘ ਭਾਨਾਂ ਹਾਂਸ ਕਲਾ, ਜਗਦੇਵ ਸਿੰਘ ਪ੍ਰਧਾਨ ਕੋ ਅੱਪਰੇਟ੍ਰਿਵ ਬੀੜ ਗਗੜਾ, ਹਰੀ ਸਿੰਘ ਸਰਪੰਚ, ਵੀਰਪਾਲ ਕੌਰ ਪੰਚ, ਗੁਰਦੇਵ ਸਿੰਘ ਮੀਤ ਪ੍ਰਧਾਨ, ਬੂਟਾ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਪੰਚ, ਜੋਗਿੰਦਰ ਸਿੰਘ  ਨੰਬਰਦਾਰ, ਡਾ ਗੁਰਪ੍ਰੀਤ ਸਿੰਘ, ਮੇਹਰ ਸਿੰਘ ਤੋ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ

Previous articleਅਸੀਂ ਨਿਕਲ ਜਾਵਾਂਗੇ
Next articleਨਵੇਂ ਵਿੱਦਿਅਕ ਸੈਸ਼ਨ ਦੇ ਸ਼ੁਰੂਆਤ ਮੌਕੇ ਮਿੱਠੜਾ ਕਾਲਜ ਵਿੱਚ ਧਾਰਮਿਕ ਸਮਾਗਮ ਆਯੋਜਿਤ