ਬੇਗੂਸਰਾਏ (ਬਿਹਾਰ) (ਸਮਾਜ ਵੀਕਲੀ) : ਬੇਗੂਸਰਾਏ ਜ਼ਿਲ੍ਹੇ ਵਿਚ ਲੱਖੋ ਪੁਲੀਸ ਚੌਕੀ ਅਧੀਨ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇਅ-31 ’ਤੇ ਸੜਕ ਹਾਦਸੇ ਵਿਚ ਵਾਹਨ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਲੱਖੋ ਥਾਣਾ ਚੌਕੀ ਇੰਚਾਰਜ ਸੰਤੋਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਪੰਜ ਵਿਅਕਤੀ ਸ਼ਨਿਚਰਵਾਰ ਨੂੰ ਮੁਫਾਸਿਲ ਥਾਣੇ ਅਧੀਨ ਪਿੰਡ ਕਨਕੌਲ ਤੋਂ ਕਾਸੀਮਪੁਰ ਪਰਤ ਰਹੇ ਸਨ ਤੇ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਟਕਰਾਅ ਗਿਆ। ਇਸ ਦੌਰਾਨ ਹੀ ਪਿੱਛੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
HOME ਬਿਹਾਰ ਵਿੱਚ ਸੜਕ ਹਾਦਸਾ; ਪੰਜ ਵਿਅਕਤੀਆਂ ਦੀ ਮੌਤ