ਦੇਸ਼ ਵਿੱਚ 403 ਪ੍ਰਾਜੈਕਟ ਲਟਕੇ; ਲਾਗਤ 4.05 ਲੱਖ ਕਰੋੜ ਵਧੀ

ਨਵੀਂ ਦਿੱਲੀ (ਸਮਾਜ ਵੀਕਲੀ) :  ਬੁਨਿਆਦੀ ਢਾਂਚਾ ਖੇਤਰ ਵਿਚ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਲਾਗਤ ਵਾਲੇ 403 ਪ੍ਰਾਜੈਕਟਾਂ ਦੀ ਲਾਗਤ ਅਨੁਮਾਨ ਨਾਲੋਂ 4.05 ਲੱਖ ਕਰੋੜ ਰੁਪਏ ਵੱਧ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਦੇਰੀ ਅਤੇ ਹੋਰ ਕਾਰਨਾਂ ਕਰਕੇ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਵਧੀ ਹੈ।

ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲਾ ਉਨ੍ਹਾਂ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ ਜਿਨ੍ਹਾਂ ਦੀ ਲਾਗਤ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੇ 1,686 ਪ੍ਰਾਜੈਕਟਾਂ ਵਿਚੋਂ 530 ਪ੍ਰਾਜੈਕਟ ਲਟਕੇ ਹੋਏ ਹਨ, ਜਦੋਂ ਕਿ 403 ਪ੍ਰਾਜੈਕਟਾਂ ਦੀ ਲਾਗਤ ਵੱਧ ਗਈ ਹੈ।

ਮੰਤਰਾਲੇ ਨੇ ਆਪਣੀ ਮਾਰਚ -2020 ਦੀ ਰਿਪੋਰਟ ਵਿਚ ਕਿਹਾ ਹੈ,‘ਇਨ੍ਹਾਂ 1,686 ਪ੍ਰਾਜੈਕਟਾਂ ਦੇ ਸ਼ੁਰੂ ਦੀ ਲਾਗਤ 20,66,771.94 ਕਰੋੜ ਰੁਪਏ ਸੀ, ਜੋ ਹੁਣ ਵੱਧ ਕੇ 24,71,947.66 ਕਰੋੜ ਰੁਪਏ ਹੋ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸਲ ਲਾਗਤ ਦੇ ਮੁਕਾਬਲੇ ਦੇਰੀ ਕਾਰਨ ਹੁਣ ਇਹ ਪ੍ਰਾਜੈਕਟ 19.60 ਪ੍ਰਤੀਸ਼ਤ ਭਾਵ 4,05,175.72 ਕਰੋੜ ਰੁਪਏ ਵੱਧ ਲਾਗਤ ਵਾਲੇ ਹੋ ਗਏ ਹਨ। ਰਿਪੋਰਟ ਮੁਤਾਬਕ ਮਾਰਚ 2020 ਤੱਕ ਇਨ੍ਹਾਂ ਪ੍ਰਾਜੈਕਟਾਂ ਉੱਤੇ 11,20,696.16 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜੋ ਕੁੱਲ ਅਨੁਮਾਨਤ ਲਾਗਤ ਦਾ 45.34 ਪ੍ਰਤੀਸ਼ਤ ਹੈ।

Previous articleਬਿਹਾਰ ਵਿੱਚ ਸੜਕ ਹਾਦਸਾ; ਪੰਜ ਵਿਅਕਤੀਆਂ ਦੀ ਮੌਤ
Next articleਇਮਰਾਨ ਨੇ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਕਸ਼ਮੀਰ ਮੁੱਦਾ ਉਠਾਇਆ