ਬਿਜਲਈ ਵਾਹਨਾਂ ਲਈ ਆਪਣੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਾਂ: ਪੀਈਐੱਮਐੱਸਪੀਐੱਲ

ਨਵੀਂ ਦਿੱਲੀ (ਸਮਾਜਵੀਕਲੀ) :  ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਬਣਾਉਣ ਵਾਲੀ ਕੰਪਨੀ ਪੀਐੱਮਆਈ ਇਲੈਕਟ੍ਰੋ ਮੋਬੀਲਿਟੀ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ (ਪੀਈਐੱਮਐੱਸਪੀਐੱਲ) ਜੋ ਚੀਨੀ ਕੰਪਨੀ ਬਿਕੀ ਫੋਟਨ ਮੋਟਰਜ਼ ਦੀ ਤਕਨਾਲੋਜੀ ਭਾਈਵਾਲ ਹੈ, ਆਪਣੀ ਖ਼ੁਦ ਦੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੀ ਹੈ ਅਤੇ ਪੰਜ-ਛੇ ਸਾਲਾਂ ਅੰਦਰ ਉਸ ਤਕਨਾਲੋਜੀ ਨੂੰ ਆਪਣੇ ਉਤਪਾਦਾਂ ਵਿੱਚ ਇਸਤੇਮਾਲ ਕਰੇਗੀ।

ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਕੰਪਨੀ ਦੇ ਡਾਇਰੈਕਟਰ ਅਮਨ ਗਰਗ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਕੰਪਨੀ ਦੇ ਪ੍ਰੋਮੋਟਰ ਹਰਿਆਣਾ ਦੇ ਧਾਰੂਹੇੜਾ ਵਿੱਚ ਲੱਗਣ ਵਾਲੇ ਬੈਟਰੀ ਅਸੈਂਬਲਿੰਗ ਪਲਾਂਟ ਵਿੱਚ ਕਰੀਬ 15 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ।’’

ਉਨ੍ਹਾਂ ਕਿਹਾ, ‘‘ਜਦੋਂ ਅਸੀਂ ਤਕਨਾਲੋਜੀ ਦੀ ਚੋਣ ਕਰਨ ਗਏ ਤਾਂ ਸਾਡੇ ਕੋਲ ਦੋ ਬਦਲ ਸਨ ਜਾਂ ਤਾਂ ਯੂਰਪੀ ਤਕਨਾਲੋਜੀ ਜਾਂ ਫਿਰ ਚੀਨੀ ਤਕਨਾਲੋਜੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੀਨੀ ਤਕਨਾਲੋਜੀ ਸਸਤੀ ਹੈ। 2017 ਵਿੱਚ ਅਸੀਂ ਫੋਟੋਨ ਨਾਲ ਚੱਲਣ ਦਾ ਫ਼ੈਸਲਾ ਲਿਆ ਕਿਉਂਕਿ ਅਸੀਂ ਉਹ ਉਤਪਾਦ ਜਲਦੀ ਤੋਂ ਜਲਦੀ ਲੈ ਕੇ ਆਉਣਾ ਚਾਹੁੰਦੇ ਸਨ ਜੋ ਭਾਰਤ ਲਈ ਢੁੱਕਵੇਂ ਹੋਣ।’’

ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਫੋਟੋਨ ’ਤੇ ਨਿਰਭਰ ਨਹੀਂ ਸਮਝਦੇ ਕਿਉਂਕਿ ਉਹ ਪੁਰਜਿਆਂ ਦੇ ਉਤਪਾਦਨ ਨੂੰ ਸਥਾਨਕ ਪੱਧਰ ’ਤੇ ਸ਼ੁਰੂ ਕਰਨਾ ਚਾਹੁੰਦੇ ਹਨ।

Previous articleਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਹੁੰਦਿਆਂ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ: ਰਾਹੁਲ
Next articleਜੰਮੂ-ਕਸ਼ਮੀਰ ਵਿੱਚ ਭਲਕੇ ਮੁੜ ਖੁਲ੍ਹੇਗਾ ਸੈਰਸਪਾਟਾ ਖੇਤਰ