ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਹੁੰਦਿਆਂ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) :  ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਇਕ ਵਾਰ ਫਿਰ ਲੱਦਾਖ ਮਾਮਲੇ ’ਤੇ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਪੁੱਛਿਆ ਹੈ ਕਿ ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਮੌਜੂਦਗੀ ਵਿੱਚ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ।

ਰਾਹੁਲ ਨੇ ਟਵੀਟ ਰਾਹੀਂ ਖਬਰਾਂ ਸਾਂਝੀਆਂ ਕਰਦਿਆਂ ਜਿਸ ਵਿੱਚ ਰੱਖਿਆ ਮਾਹਰ ਦੇ ਹਵਾਲੇ ਨਾਲ ਦੋਸ਼ ਲਗਾਇਆ ਗਿਆ ਹੈ ਕਿ ਮਾਹਰ ਉੱਤੇ ਇਲਜ਼ਾਮ ਲਗਾਇਆ ਕਿ ਸਰਕਾਰ ਅਸਲ ਕੰਟਰੋਲ ਰੇਖਾ ਤੋਂ ਚੀਨ ਦੇ ਪਿੱਛੇ ਹਟਣ ਬਾਰੇ ਮੀਡੀਆ ਨੂੰ ‘ਗੁੰਮਰਾਹ’ ਕਰ ਰਹੀ ਹੈ ਤੇ ਗਲਵਾਨ ਵਾਦੀ ਤੋਂ ਪਿੱਛੇ ਹਟਣਾ ਭਾਰਤ ਲਈ ਖਤਰਨਾਕ ਹੈ। ਕਾਂਗਰਸ ਨੇਤਾ ਨੇ ਟਵੀਟ ਵਿੱਚ ਪੁੱਛਿਆ,‘ ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਹੁੰਦਿਆਂ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ?”

Previous articleਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨਪੁਰ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ
Next articleਬਿਜਲਈ ਵਾਹਨਾਂ ਲਈ ਆਪਣੀ ਤਕਨਾਲੋਜੀ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਾਂ: ਪੀਈਐੱਮਐੱਸਪੀਐੱਲ