ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਪੈੱਕ ਕਰ ਕੇ ਤੂੰ ਬੈਗ ਬਾਪੂ ਕਿਧਰ ਨੂੰ ਚੱਲਿਆ;
ਖੇਤੀ ਬਾੜੀ ਕੰਮ ਬੜਾ ਕਿਉਂ ਬੀਬੀਆਂ ਨੇ ਮੱਲਿਆ;
ਵੇਖਦਾ ਮੈਂ ਟੀ.ਵੀ. ਵਿੱਚ ਬਹਿ ਸੜਕਾਂ ਤੇ ਚੱਲੀ ਜਾਂਦਾ ਖਾਣਾ ਆ;
ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ;
ਚਾਰ ਮੈਨੂੰ ਛੁੱਟੀਆਂ ਤੇ ਤੁਸੀਂ ਲੈ ਚੱਲੋ ਨਾਲ ਜੀ;
ਫਿਕਰ ਕੋਈ ਨਾ ਆਪੇ ਆਪਣਾ ਨਾ ਮੈਂ ਰੱਖ ਲਉ ਖਿਆਲ ਜੀ;
ਕਿਸਾਨ ਜ਼ਿੰਦਾਬਾਦ ਨਾਰਾਂ ਮੈਂ ਵੀ ਉੱਥੇ ਲਾਉਣਾ ਆ;
ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ;
ਦਾਦੇ ਨਾਲ ਦੇ ਬਜ਼ੁਰਗ ਵੀ ਕਈ ਉੱਥੇ ਗਏ ਨੇ;
ਟ੍ਰਾਲੀਆਂ ਦੇ ਹੇਠਾਂ ਬਿਛਾਂ ਪਰਾਲ਼ੀਆਂ ਉਹ ਪਏ ਨੇ;
ਚੜ੍ਹਨਾ ਨੀ ਗੋਦੀ ਤੇਰੀ, ਤੁਰ ਕੇ ਹੀ ਪੈਂਡਾ ਗਾਹ ਲੈਣਾ ਆ;
ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ;
ਝੰਡਾ ਮੈਂ ਵੀ ਸਾਈਕਲੀ ਤੇ ਤੇਰੇ ਵਾਂਗ ਲਾ ਲਿਆ;
ਰੰਗ ਧਰਨੇ ਦਾ ਵੇਖਣਾ ਮੈਂ ਮਨ ਜਾ ਬਣਾ ਲਿਆ;
ਹੱਕਾਂ ਲਈ ਲੜਨ ਦਾ ਮੈਂ ਵੀ ਤਜ਼ਰਬਾ ਜਾ ਪਾਉਣਾ ਆ;
ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ;
ਸੜਕਾਂ ਤੇ ਬੈਠੇ ਕਿਵੇਂ ਕੱਟੀ ਜਾਂਦੇ ਦਿਨ, ਵੇਖਣੇ ਮੈ ਕਿੱਦਾਂ ਦੇ ਹਾਲਾਤ ਨੇ;
ਨੈੱਟ ਉੱਤੇ ਵੇਖ ਮੈਨੂੰ ਆਈ ਜਾਂਦਾ ਰੋਸ, ਦਿਲ ਮੇਰੇ ਵਿੱਚੋਂ ਉੱਠੀ ਜਾਂਦੇ ਜ਼ਜਬਾਤ ਨੇ;
ਲੰਗਰਾਂ ‘ਚ ਚੱਲੀ ਜਾਂਦਾ ਪੀ-ਜਾ ਉੱਥੇ, ਜਾਕੇ ਇੱਕ ਵਾਰੀ ਖਾਣਾ ਆ;
ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ;
ਮਨਿੰਦਰ ਸਿੰਘ ਘੜਾਮਾਂ
9779390233
Previous articleAfghanistan finding ways to formulate plan for Turkey meet
Next article ਮੱਖੀ ਬੱਕਰੀਆਂ ਵਾਲਾ