ਬਹੁਪੱਖੀ ਸਖਸ਼ੀਅਤ ਲੇਖਿਕਾ ਕੁਲਵਿੰਦਰ ਕੌਰ ਸੈਣੀ

(ਸਮਾਜ ਵੀਕਲੀ) 

ਸਾਹਿਤਕ ਜਗਤ ਦੀ ਬਹੁਪੱਖੀ ਸਖਸ਼ੀਅਤ ਬੀਬਾ ਕੁਲਵਿੰਦਰ ਕੌਰ ਸੈਣੀ ਇਕ ਉਚੇ ਤੇ ਸੁੱਚੇ ਕਿਰਦਾਰ ਵਾਲੀ ਉੱਚ ਕੋਟੀ ਦੀ ਮਹਾਨ ਸ਼ਖਸ਼ੀਅਤ ਹੈ। ਕਵਿਤਾ ਦਾ ਹਰੇਕ ਰੰਗ ਲਿਖਣ ਵਾਲੀ ਕਵਿਤਰੀ ਚਾਹੇ ਸਮਾਜਿਕ ਚਾਹੇ ਕਿਸਾਨੀ ਸੰਘਰਸ ਚਾਹੇ ਦੇਸ਼ ਭਗਤੀ ਹੋਵੇ ਸ਼ਬਦਾਂ ਨੂੰ ਕਵਿਤਾ ਚ ਢੁਕਵੇਂ ਥਾਂ ਤੇ ਚਿਣਨ ਦਾ ਇਸ ਕਲਮ ਕੋਲ ਖਾਸ ਹੁਨਰ ਹੈ। ਮਾਂ ਬਾਪ ਭਾਵੇਂ ਪੰਜਾਬ ਤੋਂ ਸਨ ਪਰ ਇਹਨਾ ਦਾ ਜਨਮ ਦਿੱਲੀ ਵਿੱਚ ਹੋਣ ਦੇ ਬਾਵਜੂਦ ਵੀ ਇਹ ਆਪਣੀ ਮਾਤ ਭਾਸ਼ਾ ਮਾਂ ਬੋਲੀ ਨਾਲ ਜੁੜੇ ਰਹੇ। ਪੰਜਾਬੀ ਅਮੀਰ ਵਿਰਸੇ ਦੀ ਸੇਵਾ ਕਰਨਾ ਵੀ ਇਸ ਸ਼ਖਸ਼ੀਅਤ ਦੇ ਹਿੱਸੇ ਆਇਆ ਹੈ ।

ਹਫਤਾ ਵਾਰੀ ਪ੍ਰੋਗਰਾਮ “ਪੀਂਘ ਸੱਭਿਆਚਾਰ ਦੀ” ਵਿੱਚ ਬਤੌਰ ਐਂਕਰ ਅਤੇ ਵੀ. ਮੀਡੀਆ ( vii media ) ਦੀ ਕਲਚਰਲ ਡਾਇਰੈਕਟਰ ਵਜੋਂ ਸੇਵਾਂਵਾਂ ਨਿਭਾ ਰਹੇ ਹਨ। ਹਰ ਸ਼ਨੀਵਾਰ ਪੰਜਾਬੀ ਸਾਹਿਤ ਦੇ ਖੇਤਰ ਚ ਮੱਲਾਂ ਮਾਰ ਰਹੀਆਂ ਨਾਮਵਰ ਸ਼ਖਸ਼ੀਅਤਾਂ ਦੀ ਇੰਟਰਵਿਊ ਕਰਕੇ ਦਰਸ਼ਕਾਂ ਦੇ ਰੂਬਰੂ ਕਰਵਾ ਚੁੱਕੇ ਹਨ । ਇਸ ਪ੍ਰੋਗਰਾਮ ਨੂੰ ਸਰੋਤਿਆਂ ਵੱਲੋ ਬਹੁਤ ਪਿਆਰ ਮਿਲ ਰਿਹਾ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਇਹ ਗਤੀ ਵਿਧੀਆਂ ਇਨ੍ਹਾਂ ਦੇ ਫੇਸਬੁਕ ਤੇ ਵਿਚਰਦਿਆਂ ਜਾਂ ਇਹਨਾ ਦੇ ਪੇਜ਼ ਤੋਂ ਦੇਖ ਸਕਦੇ ਹੋ। ਦਿੱਲੀ ਅਕੈਡਮੀ ਨਾਲ ਜੁੜੀ ਇਹ ਸਤਿਕਾਰ ਯੋਗ ਸ਼ਖਸ਼ੀਅਤ ਦੀ ਰੁਚੀ ਕਵਿਤਾ, ਕਹਾਣੀਆਂ, ਨਾਟਕ ਲਿਖਣ ਚ ਵੀ ਹੈ। ਨਾਟਕ ਲਿਖਣ ਦੇ ਨਾਲ ਨਾਲ ਕਈ ਕਿਰਦਾਰ ਵੀ ਨਿਭਾ ਚੁੱਕੇ ਹਨ । ਛੋਟੇ ਬੱਚਿਆ ਨੂੰ ਪੰਜਾਬੀ ਪੜਾਉਣਾ, ਜੋੜ ਕੇ ਰੱਖਣਾ, ਸੁਚੱਜੀ ਸਿਖਿਆ ਦੇਣੀ ਇਹ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ ।

ਇਸ ਮਹਾਨ ਲੇਖਕਾ ਦੀ ਕਲਮ ਤੋਂ ਕੁਝ ਵੰਨਗੀਆਂ ਇਸ ਤਰਾਂ ਹਨ

ਮੰਝਧਾਰ ਵਿੱਚ ਹਾਂ ਕਿਨਾਰਾ ਲੱਭਦਾ ਨਹੀਂ
ਦੂਰ ਤੱਕ ਕੋਈ ਸਹਾਰਾ ਲੱਭਦਾ ਨਹੀਂ,

ਲੱਖਾਂ ਤਾਰੇ ਚਮਕਦੇ ਵਿੱਚ ਅੰਬਰੀ
ਮੇਰੇ ਆਲ਼ਾ ਕਿਤੇ ਸਿਤਾਰਾ ਲੱਭਦਾ ਨਹੀਂ,

ਹਰ ਪਾਸੇ ਆਲਮ ਏ ਧੋਖਾ ਧੜੀ ਦਾ
ਪਿਆਰ ਮੋਹ ਦਾ ਕੋਈ ਨਜ਼ਾਰਾ ਲੱਭਦਾ ਨਹੀਂ,

ਹੁਣ ਤਾਂ ਸਾਰਾ ਸ਼ਹਿਰ ਸ਼ੈਤਾਨ ਹੋ ਗਿਆ
ਕਿਸੇ ਗੜੀ ਵਿੱਚ ਕੋਈ ਵਿਚਾਰਾ ਲੱਭਦਾ ਨਹੀਂ,

ਹਵਾ ‘ਚ’ ਡੂੰਘੀ ਸਾਜ਼ਿਸ਼ ਤੋਂ ਹੈ ਖ਼ਤਰਾ
ਸੱਚ ਦਾ ਕੋਈ ਦੁਆਰਾ ਲੱਭਦਾ ਨਹੀਂ,

ਜ਼ਹਿਰੀਲੇ ਬੂਟੇ ਹੁਣ ਦਰਖਤ ਹੋ ਗਏ
ਜੜ੍ਹਾਂ ਕੱਟਣ ਵਾਲਾ ਕੋਈ ਆਰਾ ਲੱਭਦਾ ਨਹੀਂ,

ਮੰਝਧਾਰ ਵਿੱਚ ਹਾਂ ਕਿਨਾਰਾ ਲੱਭਦਾ ਨਹੀਂ
ਦੂਰ ਤੱਕ ਕੋਈ ਸਹਾਰਾ ਲੱਭਦਾ ਨਹੀਂ।

ਕੁਲਵਿੰਦਰ ਕੌਰ ਸੈਣੀ ✍️

ਜਿਹੜੇ ਭੁੱਲ ਰਹੇ ਮੈਨੂੰ ਕਦਮ ਦਰ ਕਦਮ
ਉਨ੍ਹਾਂ ਪੰਜਾਬੀਆਂ ਦੀ ਮਾਂ ਬੋਲੀ ਹਾਂ ਮੈਂ,
ਰੱਖ ਲੋ ਮੈਨੂੰ ਬਣਾ ਕੇ ਛਾਂ ਆਪਣੇ ਵਿਹੜੇ ਦੀ
ਪੁੱਤਾਂ ਆਪਣਿਆਂ ਅਗੇ ਅੱਡਦੀ ਝੋਲੀ ਹਾਂ ਮੈਂ।

ਕੁਲਵਿੰਦਰ ਕੌਰ ਸੈਣੀ ✍️

ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਇਨ੍ਹਾਂ ਕੁਝ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ।
* ਹਨੇਰੇ ਦੀ ਬੁੱਕਲ ਚੋਂ ਚੜ੍ਹਦਾ ਸੂਰਜ
* ਕਰਾਮਾਤ
* ਇਮਾਨਦਾਰੀ
* ਕਲਾ ਦਾ ਮੁੱਲ
* ਸਵੇਰ ਤੋਂ ਸ਼ਾਮ ਤੱਕ

ਇਹ ਸਾਰੇ ਨਾਟਕ ਬੱਚਿਆਂ ਨੂੰ ਲੈ ‌ਕੇ ਕੀਤੇ ਗਏ, ਉਮਰ 5 ਤੋਂ 17 ਸਾਲ। ਇਹ ਇੱਕ ਉਪਰਾਲਾ ਹੈ ਬੱਚਿਆਂ ਨੂੰ ਮਾਂ ਬੋਲੀ ਦੇ ਕੋਲ ਲਿਆਉਣ ਦਾ, ਆਪਣੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦਾ। ਐਕਟਿੰਗ ਆਪ ਕਰਨ ਦਾ ਕੀੜਾ ਵੀ ਕਿਤੇ ਨਾ ਕਿਤੇ ਇਨ੍ਹਾਂ ਮੂਹਰੇ ਆਣ ਖੜਦਾ ਤੇ, ਦੋ ਨਾਟਕਾਂ ਵਿਚ ਐਕਟਿੰਗ ਵੀ ਕੀਤੀ। ਜੇ ਕਵਿਤਾਵਾਂ, ਗੀਤਾਂ ਦੀ ਗੱਲ ਕਰੀਏ ਤਾਂ ਉਹ ਇਨ੍ਹਾਂ ਦੀ ਖੁਰਾਕ ਹਨ, ਇਨ੍ਹਾਂ ਬਿਨਾਂ ਕੁਲਵਿੰਦਰ ਨੂੰ ਜਿਉਣਾਂ ਔਖਾ ਲੱਗਦਾ ਹੈ, ਇਨ੍ਹਾਂ ਨੂੰ ਅੱਖਰਾਂ ਵਿੱਚੋਂ ਰੱਬ ਦਿਸਦਾ ਹੈ। ਸ਼ੁਰੂ ਵਿੱਚ ਇਨ੍ਹਾਂ ਮੂਹਰੇ ਕਠਿਨਾਈਆਂ ਬਹੁਤ ਆਈਆਂ, ਪਰ ਜਿਥੇ ਹੌਸਲਾ ਹੋਵੇ ਉੱਥੇ ਕਠਿਨਾਈਆਂ ਗੋਡੇ ਟੇਕ ਹੀ ਦਿੰਦੀਆਂ ਹਨ।

ਦਿੱਲੀ ਵਿੱਚ ਰਹਿ ਕੇ ਮਾਂ ਬੋਲੀ ਨਾਲ ਜੁੜੇ ਰਹਿਣਾ ਆਸਾਨ ਨਹੀਂ ਹੈ ਪਰ ਇਹ ਮਾਂ ਬੋਲੀ‌ ਨੂੰ ਦਿਲ ਵਿੱਚ ਲੈ ‌ਕੇ ਘੁੰਮਦੇ ਹਨ। ਇਨ੍ਹਾਂ ਨੂੰ ਬਹੁਤ ਸਾਰੇ ਕਵੀ ਦਰਬਾਰਾਂ ਵਿਚ ਜਾਣ ਦਾ ਮੌਕਾ ਮਿਲਦਾ ਰਿਹਾ ਤੇ ਇਕ ਐਂਕਰ ਵਜੋਂ ਵੀ ਮੀਡੀਆ ਦੇ 35 ਐਪੀਸੋਡ ਕਰ ਚੁੱਕੇ ਹਨ, ਜਾਣੀਆਂ ਮਾਣੀਆਂ ਹਸਤੀਆਂ ਤੇ ਲੇਖਕਾਂ ਨਾਲ, ਪ੍ਰੋਗਰਾਮ ਪੀਂਘ ਸੱਭਿਆਚਾਰ ਦੀ ਵਿੱਚ। ਕਹਾਣੀ ਲਿਖਣਾ ਤੇ ਰੂਹ ਨਾਲ ਬੋਲਣਾ ਇਨ੍ਹਾਂ ਦਾ ਇੱਕ ਵੱਡਾ ਸ਼ੌਕ ਹੈ, ਉਸ ਦੇ ਨਾਲ ਹੀ ਸਮਾਜ ਵਿਚ ਫੈਲੀਆਂ ਕੁਰੀਤੀਆਂ ਵਿਰੁੱਧ ਹਮੇਸ਼ਾਂ ਲੜਦੇ ਰਹੇ ਨੇ ਤੇ ਅੱਗੇ ਵੀ ਲੜਦੇ ਰਹਿਣ ਦਾ ਪ੍ਰਣ ਹੈ। ਜਲਦੀ ਹੀ ਇਹ ਆਪਣੀ ਪਲੇਠੀ ਕਿਤਾਬ ਪਾਠਕਾਂ ਦੀ ਝੋਲੀ ਵਿਚ ਪਾਉਂਣਗੇ ।

ਅਖੀਰ ਤੇ
ਇਨ੍ਹਾਂ ਦਾ ਸਭ ਨੂੰ ਇੱਕ ਸਵਾਲ ਹੈ ਕਿ……
ਕਿਉਂ ਔਰਤ ਹੀ ਔਰਤ ਦੀ ਦੁਸ਼ਮਣ ਹੈ ?
ਹਰ ਔਰਤ ਗੁਣਾਂ ਦੀ ਪਟਾਰੀ ਹੈ ਬਸ ਲੋੜ ਹੈ ਖੋਲਣ ਦੀ।

ਅਖੀਰ ਵਿੱਚ ਮੈਂ ਆਸ ਰੱਖਦਾ ਹਾਂ ਬਹੁਪੱਖੀ ਸਖਸ਼ੀਅਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਸ਼ਬਦਾਂ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁੱਕਵੇਂ ਥਾਂ ਤੇ ਚਿਣਦੀ ਤੇ ਚੁਣਦੀ ਤਰੱਕੀਆਂ ਵੱਲ ਨੂੰ ਵੱਧੇ, ਨਾਟਕ ਕਲਾ ਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਵੱਧ ਤੋਂ ਵੱਧ ਜੋੜਕੇ ਰੱਖੇ।

ਗੁਰਚਰਨ ਸਿੰਘ ਧੰਜ਼ੂ ਪਟਿਆਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਨ
Next articleरेल कोच फैक्ट्री में स्वच्छता पखवाड़ा के अंतर्गत विभिन्न कार्यक्रम आयोजित