ਬਰਤਾਨੀਆ, ਯੂਰਪ ਤੇ ਅਮਰੀਕਾ ਜਿਹੇ ਦੇਸ਼ਾਂ ਨਾਲੋਂ ਘੱਟ ਹੈ ਭਾਰਤ ‘ਚ ਕੋਰੋਨਾ ਦੀ ਮੌਤ ਦਰ

ਨਵੀਂ ਦਿੱਲੀ : Coronavirus India, ਭਾਰਤ ‘ਚ ਭਾਵੇ ਹੀ ਇਕ ਮਹੀਨੇ ਦੇ ਅੰਦਰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ ਪਰ ਹੁਣ ਵੀ ਇੱਥੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਦਰ ਯੂਰਪ, ਅਮਰੀਕਾ ਤੇ ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ ਨਾਲੋਂ ਲਗਪਗ ਤਿੰਨ ਫੀਸਦੀ ਤੋਂ ਵੀ ਘੱਟ ਹੈ। ਮੈਡੀਕਲ ਖੇਤਰ ਨਾਲ ਜੁੜੇ ਮਾਹਰਾਂ ਦੇ ਮੁਤਾਬਕ ਭਾਰਤ ‘ਚ ਕਰਨਾਟਕ ‘ਚ 10 ਮਾਰਚ ਨੂੰ ਕੋਰੋਨਾ ਨਾਲ ਪਹਿਲੀ ਮੌਤ ਹੋਈ ਸੀ।
ਇਨ੍ਹਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਭਾਰਤ ‘ਚ ਆਬਾਦੀ ਨੌਜਵਾਨ ਲੋਕਾਂ ਦੀ ਜ਼ਿਆਦਾ ਹੋਵੇ ਤੇ ਇਸ ਦੇ ਚੱਲਦੇ ਇੱਥੇ ਕੋਰੋਨਾ ਨਾਲ ਮੌਤ ਦਰ ਤੇ ਕਈ ਦੇਸ਼ਾਂ ਦੀ ਤੁਲਨਾ ‘ਚ ਘੱਟ ਹੈ। ਇਟਲੀ ਤੇ ਸਪੇਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਤਾਦਾਦ ਇਸ ਲਈ ਵੱਧ ਹੈ ਕਿ ਕਿਉਂਕਿ ਉੱਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦੀ ਹੈ। ਭਾਰਤੀ ਸਿਹਤ ਮੰਤਰਾਲੇ ਵੱਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਦੇ ਮੁਤਾਬਕ ਮਰਨ ਵਾਲਿਆਂ ‘ਚ 63 ਫੀਸਦੀ 60 ਸਾਲ ਤੋਂ ਜ਼ਿਆਦਾ ਉਮਰ ਦੇ ਮਰੀਜ਼ ਹਨ। ਮਰਨ ਵਾਲਿਆਂ ‘ਚ 30 ਫੀਸਦੀ 40 ਤੋਂ 60 ਸਾਲ ਦੀ ਉਮਰ ਵਾਲੇ ਹਨ ਜਦਕਿ ਸੱਤ ਫੀਸਦੀ ਉਹ ਲੋਕ ਹਨ ਜਿਨ੍ਹਾਂ ਦੀ ਉਮਰ 40 ਸਾਲ ਜਾਂ ਉਸ ਤੋਂ ਘੱਟ ਹੈ।
Previous articleCanadian police to enforce quarantine act order
Next articleUN envoy updates proposed deals for Yemen’s warring parties