ਬਰਤਾਨੀਆ: ਜੂਲੀਅਨ ਅਸਾਂਜ ਦੀ ਹਵਾਲਗੀ ’ਤੇ ਅਦਾਲਤ ਸੋਮਵਾਰ ਨੂੰ ਸੁਣਾਏਗੀ ਫ਼ੈਸਲਾ

ਲੰਡਨ (ਸਮਾਜ ਵੀਕਲੀ) : ‘ਵਿੱਕੀਲੀਕਸ’ ਸੰਸਥਾਪਕ ਜੂਲੀਅਨ ਅਸਾਂਜ ਨੂੰ ਅਮਰੀਕਾ ਨੂੰ ਹਵਾਲੇ ਕਰਨ ਬਾਰੇ ਬਰਤਾਨੀਆ ਦਾ ਇੱਕ ਅਦਾਲਤ ਸੋਮਵਾਰ ਨੂੰ ਫ਼ੈਸਲਾ ਸੁਣਾਏਗੀ। ਅਸਾਂਜ ’ਤੇ ਅਮਰੀਕੀ ਫੌਜ ਦੇ ਗੁਪਤ ਦਸਤਵੇਜ਼ ਪ੍ਰਕਾਸ਼ਿਤ ਕਰਨ ਦਾ ਦੋਸ਼ ਹੈ। ਲੰਡਨ ਦੀ ਓਲਡ ਬੈਲੀ ਅਦਾਲਤ ’ਚ ਜ਼ਿਲ੍ਹਾ ਜੱਜ ਵੇਨੇਸ ਬੈਰੇਟਸਰ ਸੋਮਵਾਰ ਸਵੇਰੇ 10:30 ਵਜੇ ਫ਼ੈਸਲਾ ਸੁਣਾਏਗੀ। ਜੇਕਰ ਉਨ੍ਹਾਂ ਅਪੀਲ ਸਵੀਕਾਰ ਕਰ ਲਈ ਤਾਂ ਗ੍ਰਹਿ ਮੰਤਰੀ ਪ੍ਰੀ਼ਤੀ ਪਟੇਲ ਉਸ ’ਤੇ ਆਖਰੀ ਫ਼ੈਸਲਾ ਲਵੇਗੀ।

ਅਸਾਂਜ ਦੀ ਸਾਥਣ ਸਟੇਲਾ ਮਾਰਿਸ ਨੇ ਟਵਿੱਟਰ ਰਾਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ 20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਅਸਾਂਜ ਨੂੰ ਮੁਆਫ਼ੀ ਦੇ ਦੇਣ। ਅਮਰੀਕੀ ਵਕੀਲਾਂ ਨੇ ਅਸਾਂਜ ਖ਼ਿਲਾਫ਼ ਜਾਸੂਸੀ ਦੇ 17 ਮਾਮਲੇ ਅਤੇ ਇੱਕ ਕੰਪਿਊਟਰ ਦੀ ਦੁਰਵਰਤੋਂ ਦਾ ਮਾਮਲਾ ਦਰਜ ਕੀਤੇ ਹਨ। ਇਨ੍ਹਾਂ ਵਿੱਚ ਉਸ ਨੂੰ ਵੱਧ ਤੋਂ ਵੱਧ 175 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਅਸਾਂਜ ਨੇ 2012 ’ਚ ਬਰਤਾਨੀਆ ਵਿੱਚ ਇਕੁਆਡੋਰ ਦੇ ਸਫਾਰਤਖ਼ਾਨੇ ’ਚ ਸ਼ਰਨ ਲੈ ਲਈ ਸੀ। ਉਹ 7 ਸਾਲ ਦੂਤਘਰ ’ਚ ਰਿਹਾ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਅਪਰੈਲ 2019 ਤੋਂ ਲੰਡਨ ਦੀ ਬੇਲਮਾਰਸ਼ ਜੇਲ੍ਹ ਵਿੱਚ ਹੈ।

Previous articleਅਦਨ ਧਮਾਕਾ: ਯਮਨ ਸਰਕਾਰ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ ਹਮਲਾ: ਪ੍ਰਧਾਨ ਮੰਤਰੀ
Next articleਸੋਮਾਲੀਆ: ਆਤਮਘਾਤੀ ਹਮਲੇ ’ਚ 5 ਹਲਾਕ, 14 ਜ਼ਖ਼ਮੀ