ਸੋਮਾਲੀਆ: ਆਤਮਘਾਤੀ ਹਮਲੇ ’ਚ 5 ਹਲਾਕ, 14 ਜ਼ਖ਼ਮੀ

ਇਸਤਾਂਬੁਲ (ਸਮਾਜ ਵੀਕਲੀ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਅੱਜ ਇੱਕ ਆਤਮਘਾਤੀ ਬੰਬ ਧਮਾਕੇ ’ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਤੁਰਕੀ ਦੇ ਸਿਹਤ ਮੰਤਰੀ ਫਰਹਾਟਿਨ ਕੋਕਾ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ’ਚ ਦੋ ਜਣੇ ਤੁਰਕੀ ਦੇ ਵੀ ਸ਼ਾਮਲ ਹਨ।

ਸ਼ਹਾਦਾ ਨਿਊਜ਼ ਏਜੰਸੀ ਦੀ ਪੋਸਟ ਮੁਤਾਬਕ ਅਲਕਾਇਦਾ ਨਾਲ ਸਬੰਧਤ ਕੱਟੜਪੰਥੀ ਗਰੁੱਪ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮਵਾਰੀ ਕਬੂਲੀ ਹੈ। ਸਿਹਤ ਮੰਤਰੀ ਕੋਕਾ ਨੇ ਟਵੀਟ ਕੀਤਾ ਕਿ ਜ਼ਖ਼ਮੀਆਂ ਦਾ ਇਲਾਜ ਮੋਗਾਦਿਸ਼ੂੁ ਦੇ ਹਸਪਤਾਲ ’ਚ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਹਮਲੇ ’ਚ ਮਾਰੇ ਗਏ ਬਾਕੀ ਤਿੰਨ ਜਣੇ ਕਿਸ ਦੇਸ਼ ਨਾਲ ਸਬੰਧਤ ਹਨ।

Previous articleਬਰਤਾਨੀਆ: ਜੂਲੀਅਨ ਅਸਾਂਜ ਦੀ ਹਵਾਲਗੀ ’ਤੇ ਅਦਾਲਤ ਸੋਮਵਾਰ ਨੂੰ ਸੁਣਾਏਗੀ ਫ਼ੈਸਲਾ
Next articleਪਾਕਿਸਤਾਨ: ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖ਼ਰੀਦਣ ਲਈ 2.35 ਕਰੋੜ ਰੁਪਏ ਮਨਜ਼ੂਰ