ਬਰਡ—ਫਲੂ ਨੂੰ ਹਲਕੇ *ਚ ਲੈਣਾ ਪੈ ਸਕਦਾ ਹੈ ਭਾਰੀ

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਹੁਣ ਦੇਸ਼ *ਚ ਬਰਡ ਫਲੂ ਨੇ ਵੀ ਪੈਰ ਪਸਾਰ ਲਏ ਹਨ। ਜਿਸ ਨੂੰ ਲੈਕੇ ਹੁਣ ਲੋਕਾਂ *ਚ ਚਿੰਤਾ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵੀ ਬਰਡ ਫਲੂ ਨੂੰ ਲੈਕੇ ਰਾਜ ਸਰਕਾਰਾਂ ਨੂੰ ਸਤਰਕ ਕੀਤਾ ਹੈ ਅਤੇ ਇਸ ਤੋਂ ਬਚਾਅ ਰੱਖਣ ਲਈ ਜਰੂਰੀ ਕਦਮ ਚੱੁਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਮੱੱਧਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਕੇਰਲ *ਚ ਤਾਂ ਬਰਡ ਫਲੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ।ਹਾਲਾਂਕਿ ਇਨ੍ਹਾਂ ਸੂਬਿਆਂ *ਚ ਇਸ ਫਲੂ ਤੋਂ ਪ੍ਰਭਾਵਿਤ ਮਰੀਜਾਂ ਦੀ ਪੁਸ਼ਟੀ ਨਹੀਂ ਹੋਈ ਹੈ।ਮਾਹਿਰਾਂ ਨੇ ਵਿਦੇਸ਼ੀ ਪੰਛੀਆਂ ਦੇ ਆਉਣ ਦੇ ਨਾਲ ਹੀ ਇਸ ਫਲੂ ਦੇ ਜਲਦ ਹੀ ਫੈਲਣ ਦਾ ਖਦਸ਼ਾ ਜਤਾਇਆ ਹੈ। ਅਜਿਹੇ *ਚ ਹਰ ਕੋਈ ਬਰਡ ਫਲੂ ਤੋਂ ਬਚਾਅ ਦੇ ਤਰੀਕੇ ਲੱਭ ਰਿਹਾ ਹੈ।ਪੰਛੀਆਂ ਤੋਂ ਹੋਣ ਵਾਲੇ ਇਸ ਫਲੂ ਨਾਲ ਲੋਕਾਂ ਦੇ ਮਨਾਂ *ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਿਵੇਂ ਇਸ ਫਲੂ ਦੇ ਫੈਲਣ ਦੇ ਕਾਰਨ, ਇਸਦੇ ਲੱਛਣ ਅਤੇ ਇਸ ਵਾਇਰਸ ਤੋਂ ਬਚਾਅ ਦੇ ਤਰੀਕੇ।

ਦੇਸ਼ ਵਿਚ ਇਸ ਸਮੇਂ ਕਰੋਨਾ ਵਾਇਰਸ ਫੈਲਿਆ ਹੋਇਆ ਹੈ ਅਤੇ ਅਜਿਹੇ *ਚ ਬਰਡ ਫਲੂ ਦੀ ਮਾਰ ਦੋਹਰੀ ਮੁਸੀਬਤ ਪੈਦਾ ਕਰ ਰਹੀ ਹੈ। ਜੇਕਰ ਮਾਹਿਰਾਂ ਦੀ ਰਾਇ ਮੰਨੀਏ ਤਾਂ ਪੰਛੀਆਂ ਤੋਂ ਫੈਲਣ ਵਾਲਾ ਫਲੂ ਵੀ ਕਰੋਨਾ ਵਾਇਰਸ ਵਾਂਗ ਕਈ ਸਮਾਨ ਲੱਛਣ ਰੱਖਦਾ ਹੈ।ਪੰਛੀਆਂ ਤੋਂ ਫੈਲਣ ਵਾਲੇ ਇਸ ਸੰਕਰਮਣ ਦਾ .5ਟ1 ਵਾਇਰਸ ਹੁਣ ਤੱਕ ਦਾ ਸਭ ਤੋਂ ਘਾਤਕ ਵਾਇਰਸ ਸਾਬਤ ਹੋਇਆ ਹੈ।

.5ਟ1 ਨੂੰ ਰੋਕਣ ਦੇ ਲਈ ਕਈ ਟੀਕੇ ਵੀ ਵਿਕਸਤ ਕੀਤੇ ਗਏ, ਪਰ ਇਹਨਾਂ ਦੇ ਅਸਰਦਾਰ ਹੋਣ ਦਾ ਹਜੇ ਤੱਕ ਕੋਈ ਵੀ ਪ੍ਰਮਾਣ ਨਹੀਂ ਮਿਲਿਆ ਹੈ। .5ਟ1 ਦੇ ਲਗਭਗ ਸਾਰੇ ਕੇਸ ਵਾਇਰਸ ਤੋਂ ਪੀੜਤ ਜਿੰਦਾ ਜਾਂ ਮੁਰਦਾ ਪੰਛੀਆਂ ਦੇ ਸੰਪਰਕ *ਚ ਆਉਣ ਨਾਲ ਹੀ ਹੁੰਦੇ ਹਨ।ਇਸ ਤੋਂ ਇਲਾਵਾ ਬਰਡ ਫਲੂ ਨਾਲ ਦੂਸ਼ਿਤ ਹੋਏ ਵਾਤਾਵਰਣ ਦੇ ਸੰਪਰਕ *ਚ ਆਉਣ ਨਾਲ ਵੀ ਬਰਡ ਫਲੂ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ।ਹਾਲਾਂਕਿ ਇਹ ਵਾਇਰਸ ਜਲਦੀ ਕਿਤੇ ਮਨੁੱਖੀ ਸ਼ਰੀਰ ਨੂੰ ਆਪਣੀ ਜਕੜ *ਚ ਨਹੀਂ ਲੈਂਦਾ, ਪਰ ਇਸ ਤੋਂ ਚੁਕੰਨੇ ਰਹਿਣ ਦੀ ਕਾਫੀ ਜ਼ਰੂਰਤ ਹੈ, ਕਿਉਂਕਿ ਇਹ ਵਾਇਰਸ ਖ਼ਤਰਨਾਕ ਅਤੇ ਜਾਨਲੇਵਾ ਹੁੰਦਾ ਹੈ।

ਜਿਆਦਾਤਰ ਮਾਮਲਿਆਂ *ਚ ਦੇਖਿਆ ਜਾਵੇ ਤਾਂ ਮਨੁੱਖ *ਚ ਇਹ ਫਲੂ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਉਂਦਾ ਹੈ ਜਿਸਦਾ ਇਲਾਜ ਕਿਸੇ ਵੀ ਸੂਰਤ *ਚ ਘਰ ਰਹਿ ਕੇ ਕਰਨਾ ਸੰਭਵ ਨਹੀਂ ਹੈ। ਫਲੂ ਹੋਣ *ਤੇ ਹਸਪਤਾਲ *ਚ ਤੁਰੰਤ ਇਸਦਾ ਇਲਾਜ ਕਰਨਾ ਬੇਹੱਦ ਜਰੂਰੀ ਹੈ। ਕਿਉਂਕਿ ਮਨੁੱਖ ਨੂੰ ਸਾਹ ਲੈਣ *ਚ ਤਕਲੀਫ ਹੁੰਦੀ ਹੈ। ਪੰਛੀਆਂ ਦੇ ਇਸ ਫਲੂ ਤੋਂ ਚੁਕੰਨਾ ਰਹਿਣ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਸਭ ਤੋਂ ਜਰੂਰੀ ਹੈ।ਬੁਖਾਰ ਹੋਣਾ, ਬੇਚੈਨੀ, ਸ਼ਰੀਰ *ਚ ਦਰਦ ਹੋਣਾ ,ਸਰਦੀ ਲੱਗਣਾ ਅਤੇ ਗਲੇ *ਚ ਖਰਾਸ਼ ਹੋਣ ਜਿਹੀਆਂ ਸਮੱਸਿਆਵਾਂ ਇਸ ਫਲੂ ਦੇ ਸ਼ੁਰੂਆਤੀ ਲੱਛਣ ਹਨ।

ਕਈ ਵਾਰ ਪੇਟ ਦਰਦ ਦੀ ਸਮੱਸਿਆ, ਛਾਤੀ *ਚ ਦਰਦ ਅਤੇ ਪੇਟ ਸਬੰਧੀ ਤਕਲੀਫ ਜਿਵੇਂ ਦਸਤ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਅਜਿਹੀਆਂ ਅਲਾਮਤਾਂ ਨਜਰ ਆਉ਼ਂਦੀਆਂ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਓ।ਗੰਭੀਰ ਲੱਛਣਾ *ਚ ਸਾਹ ਲੈਣ *ਚ ਤਕਲੀਫ ਅਤੇ ਨਿਮੋਨੀਆਂ ਜਿਹੀ ਸਮੱਸਿਆ ਦੇ ਪਿਛੇ ਦਾ ਕਾਰਨ ਬਰਡ ਫਲੂ ਵੀ ਹੋ ਸਕਦਾ ਹੈ।

 

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਸਟੇਜਾਂ ਤੇ ਨੱਚਣਾ ਸੌਕ ਨਹੀ ਸਾਡੀਆਂ ਮਜਬੂਰੀਆ ਨੇ
Next articleBiden aims to release nearly every available Covid vaccine dose