ਫੱਕਰ

ਸੁੱਖੀ ਕੌਰ ਸਮਾਲਸਰ

(ਸਮਾਜ ਵੀਕਲੀ)

ਕਿਸ਼ਨਾ, ਵਿੰਦਰ ਸਰਪੰਚਾਂ ਦੇ ਪੰਜ -ਛੇ ਸਾਲ ਸੀਰੀ ਲੱਗਾ ਰਿਹਾ ਸੀ   । ਇੱਕ ਦਿਨ ਉਸਦਾ ਪੱਠੇ ਕੁਤਰਦੇ ਦੇ    ਸਮੇਂ ਟੋਕੇ ਵਿੱਚ ਹੱਥ ਆ ਗਿਆ ਅਤੇ ਜਿਸ ਕਰਕੇ ਉਸ ਤੋਂ ਸਰਪੰਚਾਂ ਦੇ ਕੰਮ ਤੇ ਨਾ ਜਾਇਆ ਗਿਆ।

ਜਿਸ ਕਰਕੇ ਉਹ ਆਪਣੇ ਘਰ ਕੁਝ ਦਿਨ ਰਹਿਆ ਅਤੇ  ਨਾਲ ਹੀ ਘਰ ਦੇ ਚਾਰਾਂ ਪੰਜਾਂ ਜੀਆਂ ਦਾ ਖਰਚਾਂ ਵੀ ਉਸ ਦੇ ਸਿਰ ਤੇ ਹੀ ਸੀ।ਸਿਆਲ ਦੇ ਦਿਨ ਹੋਣ ਕਰਕੇ  ਕਣਕ ਵੀ ਮੁੱਕਗੀ ਤੇ ਕਿਸ਼ਨੇ ਦੀ ਘਰਵਾਲੀ ਨੇ ਕਿਹਾ ਕੇ ਆਪਣੇ ਆ ਆਖਰੀ ਹੀ ਕਣਕ ਦੀ ਪਿਸਾਈ ਆ ,ਤੇ ਤੁਸੀ ਸਰਪੰਚਾਂ ਦੇ ਖੇਤ ਜਾ ਕੇ ਕੁਵਿੰਟਲ ਕੁ ਕਣਕ ਲੈ ਆਉ।

ਇਹ ਸੁਨੇਹਾ ਸੁਣ ਕੇ ਕਿਸ਼ਨਾ ਸਾਇਕਲ ਲੈ ਕੇ  ਸਰਪੰਚਾਂ ਦੇ ਗਿਆ ਤੇ ਜਾ ਕੇ ਅਪਣੱਤ ਜਾ ਨਾਲ ਕਹਿਣ ਲੱਗਾ ,‘ਸਰਦਾਰ ਜੀ ਕਣਕ ਚਾਹੀਦੀ ਆ ਕੁਵਿੰਟਲ ਕੁ , ਤੇ ਮੈ ਪੈਸੇ ਦਿਹਾੜੀਆਂ ਲਾ ਕੇ ਦੇ ਦੂੰ।

ਤੇ ਸਰਦਾਰ ਜੀ ਅੱਗੋਂ ਕਹਿੰਦੇ ‘ਕਿਸ਼ਨਿਆ ਤੂੰ ਤਾਂ ਸੀਰ ਤੋਂ ਵੀ ਵੱਧ ਹੀ ਪੈਸੇ ਲਈ ਬੈਠਾ ,ਤੇ ਬਾਕੀ ਤੂੰ ਕੱਲ੍ਹ ਨੂੰ ਆ ਜੀਂ ਮੈਂ ਦੇਖਾਗਾਂ ਕੇ ਸਾਡੇ ਵੀ ਕਿੰਨੀ ਕੁ ਕਣਕ ਆ।

ਇਹ ਜਵਾਬ ਸੁਣ ਕੇ ਕਿਸ਼ਨਾ ਉਹਨੇ ਪੈਰੀਂ ਨਾ ਵਾਪਸ ਮੁੜਨ ਲੱਗਾ ਸੀ ਕੇ ਇੱਕ ਅੱਧਖੜ ਉਮਰ ਦਾ ਆਦਮੀ ਜਿਸ ਦੇ ਸਾਧੂਆਂ ਵਾਲੇ ਕੱਪੜੇ ਪਾਏ ਸੀ ,ਆ ਦਰਵਾਜ਼ੇ ਤੇ ਖੜਾ ਹੋ ਗਿਆ। ਖੜਨ ਸਾਰ ਹੀ ਉਸਨੇ ਅਸੀਸਾਂ ਦੀ ਝਿੜੀ ਲਾ ਦਿੱਤੀ ਤੇ ਸਰਪੰਚ ਨੇ ਸਾਧੂ ਨੂੰ ਦੇਖ ਕੇ ਘਰਦਿਆਂ ਨੂੰ ਹੁਕਮ ਕੀਤਾ ਕੇ ਬਾਹਰ ਕੋਈ ਫੱਕਰ ਆਇਆਂ ਪੁੱਛੋ ਕੀ ਚਾਹੀਦਾ ਤੇ ਸਾਧੂ ਨੂੰ ਖੈਰ ਪਾਉ ।

ਤੇ ਦੂਜੇ ਪਾਸੇ  ਰਾਹ ਤੇ ਖੜਾ ਕਿਸ਼ਨਾ ਕਦੇ ਸਾਧੂ ਵੱਲ ਤੇ ਕਦੇ ਸਰਪੰਚ ਵੱਲ ਦੇਖਦਾ ਦੇਖਦਾ ਆਪਣੇ ਰਸਤੇ ਤੇ ਪੈ ਗਿਆ।

ਸੁੱਖੀ ਕੌਰ ਸਮਾਲਸਰ
ਮੋ:77107-70318

Previous articleਮਰਿਆਦਾ ਭੁੱਲਦਾ ਜਾ ਰਿਹਾ ਬਿਜਲਈ ਮੀਡੀਆ
Next articleKonkan Railways delivers 2 DEMU train sets to Nepal Railways