ਮਰਿਆਦਾ ਭੁੱਲਦਾ ਜਾ ਰਿਹਾ ਬਿਜਲਈ ਮੀਡੀਆ

(ਸਮਾਜ ਵੀਕਲੀ)

ਸਾਡੇ ਲਈ ਤਾਜ਼ਾ ਖ਼ਬਰਾਂ ਅਤੇ ਮਨੋਰੰਜਨ ਲਈ ਅੱਜ ਕੱਲ ਮੁੱਖ ਅਖ਼ਬਾਰ ਰੇਡੀਓ ਤੇ ਟੈਲੀਵਿਜ਼ਨ ਹੈ ਜਦੋਂ ਹੋਸ਼ ਸੰਭਾਲੀ ਤਾਂ ਅਖ਼ਬਾਰ ਪੜ੍ਹਨ ਨੂੰ ਮਿਲਦਾ ਸੀ ਜਿਸ ਵਿੱਚੋਂ ਸਹੀ ਤੇ ਯੋਗ ਖਬਰਾਂ ਤੇ ਸਾਹਿਤਕ ਸਮਗਰੀ ਪੜ੍ਹਨ ਨੂੰ ਮਿਲਦੀ ਸੀ ਜ਼ਿੰਦਗੀ ਦੇ ਪੰਜ ਦਹਾਕੇ ਗੁਜ਼ਰ ਗਏ ਅਖ਼ਬਾਰ ਜਾਣੀ ਕਿ ਪ੍ਰਿੰਟ ਮੀਡੀਆ ਇਸ ਸਹੀ ਕੰਮ ਉੱਤੇ ਪੂਰਨ ਰੂਪ ਵਿੱਚ ਪਹਿਰਾ ਦੇ ਰਿਹਾ ਹੈ

ਇਹ ਠੀਕ ਹੈ ਚੋਣਾਂ ਸਮੇਂ ਕੁਝ ਕੁ ਪੱਤਰਕਾਰ ਖ਼ਬਰਾਂ ਵਿੱਚ ਹੇਰਫੇਰ ਕਰ ਦਿੰਦੇ ਹਨ ਪਰ ਕੁੱਲ ਮਿਲਾ ਕੇ ਅਖ਼ਬਾਰ ਸੱਚ ਦੇ ਪਹਿਰੇਦਾਰ ਹਨ ਖ਼ਬਰਾਂ ਦੇ ਨਾਲ ਅੱਜ ਕੱਲ ਸਾਹਿਤਕ ਸਮੱਗਰੀ ਰੋਜ਼ਾਨਾ ਵਿਸ਼ੇਸ਼ ਪੰਨਾ ਛਾਪ ਕੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਰੇਡੀਓ ਜਦੋਂ ਆਕਾਸ਼ਵਾਣੀ ਤੇ ਬੀਬੀਸੀ ਤੱਕ ਸੀਮਤ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਹੀ ਸਮੇਂ ਤੇ ਸਹੀ ਖਬਰ ਦਿੰਦੇ ਹਨ ਪਰ ਆਕਾਸ਼ਵਾਣੀ ਤੇ ਦੂਰਦਰਸ਼ਨ ਜਦੋਂ ਦੇ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਥੱਲੇ ਕੰਮ ਕਰਨ ਲੱਗੇ ਹਨ ਤਾਂ ਕੁਰਸੀ ਸੰਭਾਲੀ ਬੈਠੀਆਂ ਸਰਕਾਰਾਂ ਖ਼ਬਰਾਂ ਵਿੱਚ ਜ਼ਰੂਰ ਭਾਰੂ ਹੋ ਗਈਆਂ ਹਨ

ਪਰ ਖ਼ਬਰਾਂ ਦਾ ਪ੍ਰਸਾਰਨ ਜਦੋਂ ਦਾ ਪ੍ਰਾਈਵੇਟ ਰੇਡੀਓ ਅਤੇ ਟੀ ਵੀ ਉੱਤੇ ਪ੍ਰਸਾਰਨ ਹੋਣ ਲੱਗਿਆ ਹੈ ਸ਼ੁਰੂ ਵਿੱਚ ਸਰੋਤੇ ਜ਼ਰੂਰ ਇਨ੍ਹਾਂ ਚੈਨਲਾਂ ਵੱਲ ਖਿੱਚੇ ਗਏ ਪਰ ਜਲਦੀ ਹੀ ਇਹਨਾਂ ਨੇ ਆਪਣੀ ਅਸਲੀਅਤ ਜਨਤਾ ਨੂੰ ਵਿਖਾ ਦਿੱਤੀ ਇਸ ਬਿਜਲਈ ਮੀਡੀਆ ਨੂੰ ਵਿਕਾਊ ਚੈਨਲ ਨਾਮ ਜਲਦੀ ਹੀ ਮਿਲ ਗਿਆ ਬਿਜਲਈ ਮੀਡੀਆ ਨੇ ਸ਼ੁਰੂ ਵਿੱਚ ਵਧੀਆ ਸੀਰੀਅਲ ਤੇ ਖ਼ਬਰ ਸਾਰ ਵਿੱਚ ਚੰਗਾ ਯੋਗਦਾਨ ਪਾਇਆ ਸੀ ਪ੍ਰਸਾਰ ਭਾਰਤੀ ਕੇਂਦਰ ਸਰਕਾਰ ਦੀ ਗੋਦ ਵਿੱਚ ਹੈ ਜੋ ਕਿ ਖਬਰਾਂ ਵਧੀਆ ਤੇ ਬਹੁਤ ਪੱਛੜ ਕੇ ਆਕਾਸ਼ਵਾਣੀ ਤੇ ਦੂਰਦਰਸ਼ਨ ਤੇ ਪੇਸ਼ ਕੀਤੀਆਂ ਜਾਂਦੀਆਂ ਹਨ

ਮਨ ਕੀ ਬਾਤ ਜੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪਣੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਸੋਹਣਾ ਝੰਡਾ ਗੱਡਿਆ ਸੀ ਪਰ ਅੱਜ ਕੱਲ੍ਹ ਇੱਕ ਪਾਸੇ ਤਾਂ ਕਰੋਨਾ ਮਹਾਂਮਾਰੀ ਨਾਲ ਦੁਨੀਆਂ ਘਿਰੀ ਹੋਈ ਹੈ ਮਨ ਕੀ ਬਾਤ ਵਿੱਚ ਨੌਜਵਾਨਾਂ ਨੂੰ ਖਿਡਾਉਣੇ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਸਲਾਹ ਦਾ ਜੋ ਨਤੀਜਾ ਨਿਕਲਿਆ ਸਭ ਦੇ ਸਾਹਮਣੇ ਹੈ ਉਸ ਕੌੜੇ ਸੱਚ ਨੂੰ ਢੱਕਿਆ ਹੀ ਰਹਿਣ ਦੇਈਏ ਨਹੀਂ ਤਾਂ ਮੇਰੇ ਅਤੇ ਛਾਪਣ ਵਾਲੇ ਅਖ਼ਬਾਰ ਨੂੰ ਦੇਸ਼ ਧ੍ਰੋਹੀ ਦਾ ਤਗਮਾ ਦੇ ਦਿੱਤਾ ਜਾਵੇਗਾ ਇੱਕ ਗੱਲ ਜ਼ਰੂਰੀ ਕਰਨੀ ਬਣਦੀ ਹੈ

ਤਿੰਨ ਕੁ ਦਹਾਕੇ ਪਹਿਲਾਂ ਆਕਾਸ਼ਵਾਣੀ ਤੇ ਬੀਬੀਸੀ ਦੀ ਖ਼ਬਰ ਨੂੰ ਸੱਚ ਮੰਨਿਆ ਜਾਂਦਾ ਸੀ ਹੁਣ ਇਹ ਪੰਨਾ ਉਲਟ ਹੋ ਗਿਆ ਹੈ ਬਿਜਲਈ ਮੀਡੀਆ ਨੂੰ ਤਾਂ ਲੋਕ ਸਿਰਫ਼ ਮਨੋਰੰਜਨ ਲਈ ਹੀ ਦੇਖਦੇ ਹਨ ਆਕਾਸ਼ਵਾਣੀ ਤੇ ਦੂਰਦਰਸ਼ਨ ਦੀਆਂ ਬਾਸੀ ਖ਼ਬਰਾਂ ਪ੍ਰਾਈਵੇਟ ਟੀ ਵੀ ਰੇਡੀਓ ਤੇ ਬੀਬੀਸੀ ਦੀਆਂ ਤਾਜ਼ੀਆਂ ਖ਼ਬਰਾਂ ਨੂੰ ਪੱਕਾ ਕਰਨ ਲਈ ਸਵੇਰ ਵੇਲੇ ਦੀ ਅਖਬਾਰ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਸਾਡੇ ਭਾਰਤ ਨੂੰ ਕਰੋ ਨਾ ਬੇਰੁਜ਼ਗਾਰੀ ਭੁੱਖਮਰੀ ਤੇ ਗਰੀਬੀ ਨੇ ਪੂਰਨ ਰੂਪ ਵਿੱਚ ਘੇਰਿਆ ਹੋਇਆ ਹੈ

ਜਿਸ ਲਈ ਬਿਜਲਈ ਮੀਡੀਆ ਨੇ ਚੁੱਪ ਧਾਰੀ ਹੋਈ ਹੈ ਇਹ ਬਿਜਲਈ ਮੀਡੀਆ ਨੂੰ ਪੱਕਾ ਪਤਾ ਹੋਵੇਗਾ ਕਿ ਗੁਆਂਢੀ ਮੁਲਕ ਚੀਨ ਨਾਲ ਸਾਡੀ ਗੰਭੀਰ ਦੁਸ਼ਮਣੀ ਕਿਹੜਾ ਤੇ ਕਿਉਂ ਰੂਪ ਧਾਰ ਗਈ ਹੈ ਕੋਈ ਵੀ ਬਿਜਲਈ ਮੀਡੀਆ ਚੀਨ ਦੇ ਮਾਮਲੇ ਨੂੰ ਲੈ ਕੇ ਬੈਠ ਜਾਵੇ ਵਾਦ ਵਿਵਾਦ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਇਹ ਪੱਕਾ ਨਹੀਂ ਕਰ ਦਿੰਦੇ ਕਿ ਸਾਡੀ ਲੜਾਈ ਕੁਝ ਪਲਾਂ ਤੱਕ ਲੱਗਣ ਵਾਲੀ ਹੀ ਹੈ

ਖ਼ਬਰਾਂ ਤੇ ਵਿਚਾਰ ਚਰਚਾ ਲਈ ਪ੍ਰਾਈਵੇਟ ਚੈਨਲਾਂ ਨੇ ਵਿਚਾਰ ਚਰਚਾ ਲਈ ਅਜਿਹੇ ਧਾਕੜ ਪੱਤਰਕਾਰ ਰੱਖੇ ਹੋਏ ਹਨ ਜਿਸ ਤੋਂ ਲੱਗਦਾ ਹੈ ਕਿ ਗਵਾਂਢੀ ਮੁਲਕ ਤੇ ਹਮਲਾ ਕਰਨ ਲਈ ਇਹੋ ਹੀ ਪੱਤਰਕਾਰ ਹੁਕਮ ਦੇਣਗੇ ਚੀਨ ਨਾਲ ਲੜਾਈ ਕਰਨੀ ਹੈ ਜਾਂ ਨਹੀਂ ਹਾਲਾਂ ਫੈਸਲਾ ਨਹੀਂ ਹੋਇਆ ਸੀ ਤਾਂ ਕਾਨਪੁਰ ਦੇ ਬਦਮਾਸ਼ ਵਿਕਾਸ ਦੂਬੇ ਨੇ ਅੱਠ ਪੁਲਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਬਿਜਲਈ ਮੀਡੀਆ ਵਿਕਾਸ ਦੂਬੇ ਨੇ ਟਾਲ ਦਿੱਤਾ ਨਹੀਂ ਤਾਂ ਚੀਨ ਦੀ ਕੋਈ ਖੈਰ ਨਹੀਂ ਸੀ

ਵਿਕਾਸ ਦੂਬੇ ਨੂੰ ਉੱਥੋਂ ਦੀ ਪੁਲਿਸ ਨੇ ਲੱਭਣ ਲਈ ਇੰਨੀ ਕੋਸ਼ਿਸ਼ ਸ਼ਾਇਦ ਨਾ ਕੀਤੀ ਹੋਵੇ ਜਿੰਨਾ ਜ਼ੋਰ ਬਿਜਲਈ ਮੀਡੀਆ ਦੇ ਪੱਤਰਕਾਰਾਂ ਦਾ ਲੱਗਦਾ ਰਿਹਾ ਦਸ ਜੁਲਾਈ ਨੂੰ ਦੂਬੇ ਦਾ ਪੁਲੀਸ ਮੁਕਾਬਲੇ ਵਿੱਚ ਅੰਤ ਹੋਇਆ ਤਾਂ ਬਿਜਲਈ ਮੀਡੀਆ ਨੂੰ ਭਾਰਤ ਦੇ ਬਿਜਲਈ ਮੀਡੀਆ ਤੇ ਇਸ਼ਤਿਹਾਰਬਾਜ਼ੀ ਕਰਨ ਵਾਲੇ ਅਮਿਤਾਭ ਬੱਚਨ ਉਰਫ਼ ਲੰਬੂ ਜੀ ਮਿਲ ਗਏ ਕਰੋ ਨਾ ਹੋਇਆ ਜਾਂ ਨਹੀਂ ਇਹ ਡਾਕਟਰ ਜਾਣਦੇ ਹੋਣਗੇ ਪਰ ਲੰਬੂ ਜੀ ਨੇ ਕਦੋਂ ਜੂਸ ਪੀਤਾ ਕਿੰਨਾ ਪਿਸ਼ਾਬ ਕੀਤਾ

ਇਸ ਦੀ ਮਾਤਰਾ ਬਿਜਲਈ ਮੀਡੀਆ ਭਰਪੂਰ ਰੂਪ ਵਿੱਚ ਦੱਸਦਾ ਰਿਹਾ ਅਮਿਤਾਭ ਜੀ ਠੀਕ ਹੋਏ ਜਾਂ ਨਹੀਂ ਉਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕਰਕੇ ਮੀਡੀਆ ਦਾ ਵਿਸ਼ਾ ਹੀ ਬਦਲ ਕੇ ਰੱਖ ਦਿੱਤਾ ਆਤਮ ਹੱਤਿਆ ਦੀ ਖ਼ਬਰ ਆਉਣ ਦੀ ਦੇਰ ਸੀ ਤਾਂ ਮੀਡੀਆ ਨੂੰ ਚੱਕਰਵਰਤੀ ਰੀਆ ਉਸ ਦੀ ਸਹੇਲੀ ਲੱਭ ਗਈ ਸ਼ਾਇਦ ਪਹਿਲਾਂ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਅਦਾਲਤ ਵਿੱਚ ਰੀਆ ਦੇ ਵਿਰੁੱਧ ਕੋਈ ਕੇਸ ਦਰਜ ਹੋਇਆ ਨਹੀਂ ਸੀ

ਪਰ ਮੀਡੀਆ ਨੇ ਆਪਣੇ ਤਰੀਕੇ ਨਾਲ ਉਸ ਲਈ ਫਾਂਸੀ ਦਾ ਫੰਦਾ ਤਿਆਰ ਕਰ ਲਿਆ ਸਾਡੀ ਨਿਆਂ ਪਾਲਿਕਾ ਤੇ ਸਾਨੂੰ ਮਾਣ ਹੈ ਕਿ ਹਰ ਕੇਸ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਹੀ ਫ਼ੈਸਲਾ ਕੀਤਾ ਜਾਂਦਾ ਹੈ ਪਰ ਰੀਆ ਨੂੰ ਬਾਹਰ ਖੜ੍ਹੀ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਮੀਡੀਆ ਨੇ ਪੱਕੇ ਰੂਪ ਵਿੱਚ ਬੰਦ ਕਰ ਦਿੱਤਾ ਹੁਣ ਵੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਸ਼ੇੜੀ ਗਰੁੱਪ ਨਾਲ ਜੋੜਿਆ ਜਾ ਰਿਹਾ ਹੈ ਦੇਖੋ ਅੱਗੇ ਕੀ ਹੁੰਦਾ ਹੈ ਰੀਆ ਕਿਤੇ ਵੀ ਜਾਵੇ ਮੀਡੀਆ ਦੇ ਕੈਮਰੇ ਪਹਿਲਾਂ ਹੀ ਉੱਥੇ ਫਿੱਟ ਕੀਤੇ ਹੁੰਦੇ ਹਨ

ਪਤਾ ਨਹੀਂ ਕੋਈ ਕੇਸ ਦੀ ਖੋਜ ਕਰਨੀ ਹੈ ਜਾਂ ਰੀਆ ਦੀ ਮਸ਼ਹੂਰੀ ਹਾਲਾਂ ਬਿਜਲਈ ਮੀਡੀਆ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦਾ ਕੋਈ ਫੈਸਲਾ ਹੋਇਆ ਨਹੀਂ ਸੀ ਤਾਂ ਨਵੀਂ ਹੀਰੋਇਨ ਕੰਗਨਾ ਦਾ ਨਵਾਂ ਮਸਲਾ ਇਨ੍ਹਾਂ ਦੇ ਸਾਹਮਣੇ ਆ ਗਿਆ ਹਿੰਦੀ ਖਬਰਾਂ ਦਾ ਇੱਕ ਪ੍ਰਾਈਵੇਟ ਚੈਨਲ ਸੁਣਨ ਦਾ ਮੌਕਾ ਮਿਲ ਗਿਆ ਜਿਸ ਵਿੱਚ ਮੰਨੇ ਪ੍ਰਮੰਨੇ ਖ਼ਬਰਾਂ ਪੇਸ਼ ਕਰਨ ਵਾਲੇ ਐਂਕਰ ਨੇ ਦੱਸਿਆ ਕਿ ਕੰਗਨਾ ਨੇ ਰਾਤ ਪੰਜ ਵਾਰ ਕਰਵਟ ਲਈ ਤਿੰਨ ਵਾਰ ਖੁਜਲੀ ਕੀਤੀ ਛੇ ਵਾਰ 30-30 ਮਿਲੀ ਲਿਟਰ ਪਿਸ਼ਾਬ ਕੀਤਾ

ਤੁਸੀਂ ਸਾਡੇ ਨਾਲ ਜੁੜੇ ਰਹੋ ਹਰ ਘੜੀ ਦੀ ਤਾਜ਼ਾ ਖਬਰ ਤੁਹਾਨੂੰ ਦਿੰਦੇ ਰਹਾਂਗੇ ਖੇਤੀ ਸਬੰਧੀ ਤਿੰਨ ਆਰਡੀਨੈਂਸ ਪੇਸ਼ ਕਰਨ ਤੇ ਪਾਸ ਕਰਨ ਦਾ ਲੋਕ ਸਭਾ ਵਿੱਚ ਮਸਲਾ ਗੰਭੀਰ ਰੂਪ ਵਿੱਚ ਚੱਲ ਰਿਹਾ ਹੈ ਬਿੱਲ ਪਾਸ ਵੀ ਹੋ ਗਏ ਹਨ ਇਸ ਸਬੰਧੀ ਖ਼ਬਰ ਇੱਕ ਦੋ ਲਾਈਨਾਂ ਵਿੱਚ ਖਬਰ ਛਾਪ ਕੇ ਪੱਲਾ ਝਾੜ ਲੈਂਦਾ ਹੈ ਉੱਤਰੀ ਭਾਰਤ ਦੀ ਕਿਸਾਨੀ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿਸਾਨਾਂ ਦੇ ਅਨੇਕਾਂ ਸੰਗਠਨ ਸਨ ਅੱਜ ਇਕੱਠੇ ਹੋ ਕੇ ਖੇਤੀ ਆਰਡੀਨੈਂਸ ਲਈ ਥਾਂ ਥਾਂ ਤੇ ਧਰਨੇ ਲਗਾ ਰਹੇ ਹਨ

ਉਹ ਕਿਸਾਨ ਹਨ ਜੋ ਕਿ ਸਾਡੇ ਲਈ ਸਿਰ ਤੋੜ ਯਤਨਾਂ ਨਾਲ ਅਨਾਜ ਪੈਦਾ ਕਰਦੇ ਹਨ ਬਿਜਲਈ ਮੀਡੀਆ ਪਤਾ ਨਹੀਂ ਕਿਹੜਾ ਖਾਣਾ ਖਾਂਦਾ ਹੈ ਉਨ੍ਹਾਂ ਨੂੰ ਕਿਸਾਨ ਕਿਤੇ ਵਿਖਾਈ ਨਹੀਂ ਦਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਬਰਗਾੜੀ ਵਿੱਚ ਲੰਮਾ ਸਮਾਂ ਮੋਰਚਾ ਲੱਗਿਆ ਸੀ ਉਸ ਸਮੇਂ ਸਿਰਫ ਅਖ਼ਬਾਰ ਤੇ ਸੋਸ਼ਲ ਮੀਡੀਆ ਸਾਨੂੰ ਜਾਣਕਾਰੀ ਦੇ ਦਿੰਦਾ ਸੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਾਰਨ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਉੱਭਰਿਆ ਹੋਇਆ ਹੈ

ਜਿਸ ਲਈ ਸਿੱਖ ਜਥੇਬੰਦੀਆਂ ਹਰਿਮੰਦਰ ਸਾਹਿਬ ਦੇ ਸਾਹਮਣੇ ਧਰਨਾ ਲਗਾ ਕੇ ਬੈਠੀਆਂ ਹਨ ਪਰ ਬਿਜਲਈ ਮੀਡੀਆ ਨੂੰ ਵਿਖਾਈ ਨਹੀਂ ਦਿੰਦੀਆਂ ਭਾਰਤ ਸਰਕਾਰ ਤੇ ਪ੍ਰਸਾਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਹਰ ਤਰ੍ਹਾਂ ਦੇ ਪ੍ਰਾਈਵੇਟ ਜਿਸ ਵਿੱਚ ਰੇਡੀਓ ਤੇ ਪ੍ਰਾਈਵੇਟ ਟੀ ਵੀ ਚੈਨਲ ਹਨ ਇਹਨਾਂ ਨੂੰ ਖ਼ਬਰਾਂ ਸਬੰਧੀ ਲਾਇਸੈਂਸ ਦੇਣ ਸਮੇਂ ਸ਼ਰਤਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਹਰ ਅਖ਼ਬਾਰ ਦੇ ਪੰਨੇ ਉੱਤੇ ਲਿਖਿਆ ਹੁੰਦਾ ਹੈ ਕਿ ਅਖ਼ਬਾਰ ਵਿੱਚ ਛਪੀਆਂ ਖ਼ਬਰਾਂ ਲਈ ‍‌pnb 1867 ਕਾਨੂੰਨ ਦੇ ਤਹਿਤ ਸੰਪਾਦਕ ਜ਼ਿੰਮੇਵਾਰ ਹੋਵੇਗਾ ਕੀ ਬਿਜਲਈ ਮੀਡੀਆ ਸਰਕਾਰ ਨੇ ਸਿਰਫ਼ ਪੈਸੇ ਵਸੂਲਣ ਲਈ ਹੀ ਰੱਖਿਆ ਹੋਇਆ ਹੈ

ਉਸ ਨੇ ਸਰੋਤਿਆਂ ਸਾਹਮਣੇ ਕੀ ਪਰੋਸਣਾ ਹੈ ਇਸ ਬਾਰੇ ਸੋਚਣਾ ਬਣਦਾ ਹੈ ਮਾਣਯੋਗ ਸੁਪਰੀਮ ਕੋਰਟ ਵੱਲੋ ਲੋਕ ਹਿੱਤ ਮਾਮਲਿਆਂ ਬਾਰੇ ਕੋਈ ਵੀ ਗਲਤ ਕੰਮ ਹੋਣ ਤੇ ਬਹੁਤ ਜਲਦੀ ਕਦਮ ਚੁੱਕੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਮਾਣਯੋਗ ਸੁਪਰੀਮ ਕੋਰਟ ਨੇ ਸੁਦਰਸ਼ਨ ਟੀਵੀ ਦੇ ਬਿਨਦਾਸ ਬੋਲੀ ਨਾਮੀ ਪ੍ਰੋਗਰਾਮ ਉੱਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਿੱਚ ਬਣੇ ਤਿੰਨ ਜੱਜਾਂ ਦੇ ਬੈਂਚ ਨੇ ਇਕ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਕਿਹਾ ਕਿ ਮੁੱਢਲੇ ਦੌਰ ਉੱਤੇ ਇਹ ਪ੍ਰੋਗਰਾਮ ਮੁਸਲਿਮ ਭਾਈਚਾਰੇ ਦੇ ਖਿਲਾਫ ਦਿਖਾਈ ਦਿੰਦਾ ਹੈ

ਇਸ ਪ੍ਰੋਗਰਾਮ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਸਿਵਲ ਸਰਵਿਸ ਪ੍ਰੀਖਿਆ ਰਾਹੀਂ ਮੁਸਲਿਮ ਭਾਈਚਾਰੇ ਦੇ ਨੌਜਵਾਨ ਆਈ ਏ ਐੱਸ ਆਈ ਪੀ ਐੱਸ ਤੇ ਹੋਰ ਕੇਂਦਰੀ ਸੇਵਾਵਾਂ ਵਿੱਚ ਵੱਡੀ ਗਿਣਤੀ ਵਿੱਚ ਆ ਰਹੇ ਹਨ ਇਹ ਤੱਥਾਂ ਦੇ ਬਿਲਕੁਲ ਉਲਟ ਹੈ ਪਿਛਲੇ ਦੋ ਸਾਲਾਂ ਵਿੱਚ ਕੇਂਦਰੀ ਸੇਵਾਵਾਂ ਵਿੱਚ ਮੁਸਲਿਮ ਉਮੀਦਵਾਰਾਂ ਦੀ ਗਿਣਤੀ ਪੰਜ ਫੀਸਦੀ ਤੋਂ ਵੀ ਘੱਟ ਰਹੀ ਹੈ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਮੀਡੀਆ ਉੱਤੇ ਸਰਕਾਰੀ ਕੰਟਰੋਲ ਦੇ ਪੱਖ ਵਿੱਚ ਨਹੀ ਕਿਉਂਕਿ ਸੰਵਿਧਾਨ ਦੇ ਆਰਟੀਕਲ 19 ਤਹਿਤ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈ

ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਮੀਡੀਆ ਲਈ ਵੀ ਕਿਸੇ ਨਾਗਰਿਕ ਦੀ ਤਰ੍ਹਾਂ ਹੈ ਜਿਸ ਨਾਲ ਜ਼ਿੰਮੇਵਾਰੀ ਜੁੜੀ ਹੋਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਜਿਹੇ ਦੇਸ਼ ਵਿੱਚ ਘਿਰਨਾ ਫੈਲਾਉਣ ਵਾਲੀਆਂ ਖ਼ਬਰਾਂ ਤੇ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਮੀਡੀਆ ਤੇਜ਼ੀ ਨਾਲ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵੱਲ ਵਧ ਰਿਹਾ ਹੈ ਇਸ ਲਈ ਬੇਰੁਜ਼ਗਾਰੀ ਜੀਐੱਸਟੀ ਅਰਥਚਾਰੇ ਵਿੱਚ ਗਿਰਾਵਟ ਕਿਸਾਨ ਅੰਦੋਲਨ ਤੇ ਹੋਰ ਬਹੁਤ ਸਾਰੇ ਗੰਭੀਰ ਮੁੱਦਿਆਂ ਲਈ ਇਹ ਸਮਾਂ ਹੀ ਨਹੀਂ ਦਿੰਦੇ

ਬਿਜਲਈ ਮੀਡੀਆ ਫਿਲਮੀ ਅਦਾਕਾਰਾਂ ਲਈ ਹਰ ਰੋਜ਼ ਕੋਈ ਨਾ ਕੋਈ ਨਵੀਂ ਖ਼ਬਰ ਬਣਾ ਕੇ ਪੇਸ਼ ਕਰਦਾ ਹੈ ਜੋ ਸੱਚ ਤੋਂ ਸੌ ਕੋਹਾਂ ਦੂਰ ਹੁੰਦੀ ਹੈ ਅੱਜ ਜ਼ਰੂਰਤ ਹੈ ਕੇਂਦਰ ਸਰਕਾਰ ਤੇ ਸਾਡੀਆਂ ਸੂਬਾਈ ਸਰਕਾਰਾਂ ਹਰ ਤਰ੍ਹਾਂ ਦੇ ਪ੍ਰਾਈਵੇਟ ਚੈਨਲ ਤੇ ਕੜੀ ਨਿਗਾ ਰੱਖਣ ਲਈ ਇੱਕ ਖਾਸ ਸੰਗਠਨ ਬਣਾਉਣ ਜਦ ਫਿਲਮਾਂ ਨੂੰ ਸੈਂਸਰ ਕੀਤਾ ਜਾ ਸਕਦਾ ਹੈ ਜੋ ਕਿ ਹਰ ਕੋਈ ਵੇਖਦਾ ਵੀ ਨਹੀਂ ਬਿਜਲਈ ਮੀਡੀਆ ਘਰ ਘਰ ਤੇ ਹਰ ਇੱਕ ਦੀ ਜੇਬ ਵਿੱਚ ਹੈ ਕਿ ਇਸ ਲਈ ਸੈਂਸਰ ਸਥਾਪਿਤ ਨਹੀਂ ਹੋਣਾ ਚਾਹੀਦਾ

ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਸਾਡੇ ਚੁਣੇ ਨੁਮਾਇੰਦਿਆਂ ਨੂੰ ਬਿਜਲਈ ਮੀਡੀਆ ਤੇ ਵਿਚਾਰ ਚਰਚਾ ਕਰਕੇ ਕੋਈ ਠੋਸ ਹੱਲ ਕੱਢਣਾ ਚਾਹੁੰਦਾ ਹੈ ਤਾਂ ਜੋ ਵੇਖਣ ਵਾਲੇ ਸਰੋਤੇ ਦੇ ਦਿਮਾਗ ਉੱਤੇ ਵਾਧੂ ਭਾਰ ਪਾਉਣ ਵਾਲੀਆਂ ਖ਼ਬਰਾਂ ਧਰਮਾਂ ਵਿੱਚ ਪਾੜ ਪਾਉਣ ਵਾਲੇ ਵਿਚਾਰ ਕਿਸੇ ਵੀ ਮੀਡੀਆ ਤੇ ਪੇਸ਼ ਨਾ ਕੀਤੇ ਜਾਣ ਲੋਕ ਰਾਜ ਵਿੱਚ ਮੀਡੀਆ ਚੌਥਾ ਥੰਮ ਹੈ ਪਰ ਇਹ ਸਾਡਾ ਥੰਮ ਹਰ ਸਮੇਂ ਹਿੱਲਿਆ ਰਹਿੰਦਾ ਹੈ ਜਾਂ ਵਿਕਾਊ ਰੂਪ ਧਾਰ ਲੈਂਦਾ ਹੈ ਸਾਡੇ ਦੇਸ਼ ਦੇ ਵਿਦੇਸ਼ਾਂ ਨਾਲ ਕੀ ਸਬੰਧ ਹਨ

ਇਸ ਬਾਰੇ ਸਰਕਾਰ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਬਿਜਲਈ ਮੀਡੀਆ ਨੂੰ ਨਹੀਂ ਸਾਡੇ ਬੁੱਧੀਜੀਵੀ ਤੇ ਸਾਹਿਤਕਾਰਾਂ ਨੂੰ ਵੀ ਇਹ ਮਾਮਲਾ ਲਿਖਤੀ ਰੂਪ ਵਿੱਚ ਸਰਕਾਰਾਂ ਦੇ ਸਾਹਮਣੇ ਲੈ ਕੇ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਬਿਜਲਈ ਮੀਡੀਆ ਕਮਲੀ ਬੁੜ੍ਹੀ ਦੀਆਂ ਮੀਢੀਆਂ ਵਾਂਗ ਖਿਲਰ ਜਾਵੇਗਾ ਜਿਸ ਨੂੰ ਬੰਨ੍ਹਣਾ ਮੁਸ਼ਕਿਲ ਹੋ ਜਾਵੇਗਾ ਕੱਟਣਾ ਪਵੇਗਾ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

Previous articleAl-Qaeda men nabbed from Kochi, rented homes during lockdown
Next articleਫੱਕਰ