ਫਿਲੌਰ ਤੋਂ ਬਹੁਜਨ ਫਰੰਟ ਦਾ ਜੱਥਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਘੇਰਾਓ ਲਈ ਬਠਿੰਡਾ ਰਵਾਨਾ

ਫਿਲੌਰ, (ਸਮਾਜ ਵੀਕਲੀ ਬਿੳਰੋ) – ਬਹੁਜਨ ਫਰੰਟ ਅਤੇ ਸੰਤ ਸਮਾਜ ਵਲੋਂ ਅੱਜ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦਿੱਲੀ ਅੰਦਰ ਤੋੜੇ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਰੋਸ ਵਜੋਂ ਪਿੰਡ ਬਾਦਲ, ਲੰਬੀ (ਬਠਿੰਡਾ) ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ ਕਰਨ ਲਈ ਜਾ ਰਹੇ ਹਨ। ਇਸ ਮੌਕੇ ਫਿਲੌਰ ਤੋਂ ਵੀ ਵੱਡੀ ਗਿਣਤੀ ਅੰਦਰ ਬੱਸਾਂ ਅਤੇ ਕਾਰਾਂ ਦਾ ਕਾਫਲਾ ਬਠਿੰਡਾ ਲਈ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਫਿਲੌਰ ਤੋਂ ਬਹੁਜਨ ਫਰੰਟ ਦੇ ਮੈਂਬਰ ਅੰਮਿ੍ਰਤਪਾਲ ਭੌਸਲੇ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤੁਗਲਕਾਬਾਦ ਦਿੱਲੀ ਵਿਖੇ ਤੋੜੇ ਗਏ ਇਤਿਹਾਸਿਕ ਮੰਦਿਰ ਦੇ ਵਿਰੋਧ ਵਜੋਂ ਅੱਜ ਪਿੰਡ ਬਾਦਲ, ਲੰਬੀ (ਬਠਿੰਡਾ) ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ ਕੀਤਾ ਜਾ ਰਿਹਾ ਹੈ ਜਿਸ ਵਿਚ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਸ਼ਮੂਲੀਅਤ ਕਰ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿੰਨੀ ਦੇਰ ਤੱਕ ਦਿਲੀ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਆਰੰਭ ਨਹੀਂ ਹੋ ਜਾਂਦੀ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਬਹੁਜਨ ਫਰੰਟ ਵਲੋਂ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।
Previous articleUN gets new humanitarian envoy in Libya
Next articleਕਰਤਾਰਪੁਰ ਲਾਂਘਾ: ਭਾਰਤ-ਪਾਕਿ ਵਿਚਾਲੇ ‘ਪੁਲ’ ਉਸਾਰਨ ਦੀ ਕੋਸ਼ਿਸ਼