ਫਿਰੋਜ਼ ਖ਼ਾਨ ਦਾ ਧਾਰਮਿਕ ਗੀਤ ‘ਗੁਰੂ ਰਵਿਦਾਸ ਧਿਆਵੋ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਲੇਖਕ ਤੇ ਪੇਸ਼ਕਾਰ ਮਹਿੰਦਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੂੰ ਸਮਰਪਿਤ ਕਰਕੇ ਪ੍ਰਸਿੱਧ ਗਾਇਕ ਫਿਰੋਜ਼ ਖ਼ਾਨ ਵਲੋਂ ਇਕ ਧਾਰਮਿਕ ਟਰੈਕ ‘ਗੁਰੂ ਰਵਿਦਾਸ ਧਿਆਵੋ’ ਹਾਲ ਹੀ ਵਿਚ ਕੇ ਐਮ ਮਿਊਜਿਕਲ ਦੇ ਲੈਬਲ ਹੇਠ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰੂ ਰਵਿਦਾਸ ਮਹਿਮਾ ਨਾਲ ਸ਼ਿੰਗਾਰੇ ਕਈ ਗੀਤ ਗਾਇਕ ਫਿਰੋਜ਼ ਖ਼ਾਨ ਸੰਗਤਾਂ ਨੂੰ ਦੇ ਚੁੱਕੇ ਹਨ। ਉਕਤ ਟਰੈਕ ਨੂੂੰ ਹਰੀਸ਼ ਸੰਤੋਖਪੁਰੀ ਨੇ ਕਲਮਬੱਧ ਕੀਤਾ ਹੈ। ਸੰਗੀਤ ਅਮਦਾਦ ਅਲੀ ਦਾ ਹੈ ਅਤੇ ਵੀਡੀਓ ਆਰ ਕੇ ਬਾਂਸਲ ਦਾ ਹੈ। ਟਰੈਕ ਦੇ ਪੇਸ਼ਕਾਰ ਮਹਿੰਦਰ ਸੰਧੂ ਹਨ। ਉਕਤ ਟੀਮ ਵਲੋਂ ਜੀਤ ਬੈਲਜੀਅਮ, ਲਾਲੀ ਅਟਵਾਲ, ਮਹਿੰਦਰ ਪਾਲ ਟੂਰਾ, ਗੁਰਦੇਵ ਸਿੰਘ ਅਤੇ ਜੱਸੀ ਆਰਟ ਦਾ ਸ਼ੁਕਰਾਨਾ ਕੀਤਾ ਗਿਆ ਹੈ।

Previous articleਵੱਖ ਵੱਖ ਮਿਸ਼ਨਰੀ ਗਾਇਕਾਂ ਨੇ ਗਾਇਆ ਸੰਯੁਕਤ ਗੀਤ ‘ ਘਰ ਵਾਪਸੀ 2021’
Next articleਗਾਇਕ ਅਮਰ ਅਰਸ਼ੀ ਲੈ ਕੇ ਆਇਆ ਟਰੈਕ ‘ਗੁਰੂ ਰਵਿਦਾਸ ਦੇ ਵਾਰਸੋ’